ਰਿਲਾਇੰਸ ਜੀਓ ਜਲਦ ਲਾਂਚ ਕਰੇਗੀ ਛੋਟਾ ਲੈਪਟਾਪ, ਨਾਂ ਹੋਵੇਗਾ JioBook

02/06/2022 6:54:42 PM

ਗੈਜੇਟ ਡੈਸਕ– ਰਿਲਾਇੰਸ ਜੀਓ ਜਲਦ ਹੀ ਇਕ ਛੋਟੇ ਲੈਪਟਾਪ ਨੂੰ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਮੰਨਿਆਜਾ ਰਿਹਾ ਹੈ ਕਿ ਇਸਨੂੰ ‘ਜੀਓ ਬੁੱਕ’ ਨਾਂ ਨਾਲ ਲਿਆਇਆ ਜਾਵੇਗਾ। 91ਮੋਬਾਇਲਸ ਦੀ ਰਿਪੋਰਟ ਮੁਤਾਬਕ, ਇਸਨੂੰ 2022 ਦੇ ਅਖ਼ੀਰ ਤਕ ਉਤਾਰਿਆ ਜਾ ਸਕਦਾ ਹੈ। ਟਿਪਸਟਰ ਮੁਕੁਲ ਸ਼ਰਮਾ ਨੇ ਆਪਣੀ ਲਿਸਟਿੰਗ ’ਚ ਦੱਸਿਆ ਹੈ ਕਿ ਇਹ ਵਿੰਡੋਜ਼ 11 ਆਊਟ ਆਫ ਦਿ ਬਾਕਸ ਆਪਰੇਟਿੰਗ ਸਿਸਟਮ ’ਤੇ ਕੰਮ ਕਰੇਗਾ। ਇਸਦਾ ਮਾਡਲ ਨੰਬਰ 400830078 ਹੋਵੇਗਾ।

ਇਹ ਵੀ ਪੜ੍ਹੋ– ਭਾਰਤ ’ਚ ਆਈਫੋਨ ਮੁਹੱਈਆ ਕਰਨ ਤੋਂ ਪਹਿਲਾਂ ਇਨ੍ਹਾਂ ਫੀਚਰਜ਼ ਨੂੰ ਹਟਾ ਦਿੰਦੀ ਹੈ ਐਪਲ

ਮੰਨਿਆ ਜਾ ਰਿਹਾ ਹੈ ਕਿ ਇਸ ਛੋਟੇ ਲੈਪਟਾਪ ਨੂੰ 2 ਜੀ.ਬੀ. ਰੈਮ ਅਤੇ ਮੀਡੀਆਟੈੱਕ MT8788 ਚਿਪਸੈੱਟ ਨਾਲ ਲਿਆਇਆ ਜਾਵੇਗਾ। ਫਿਲਹਾਲ ਕੰਪਨੀ ਵਲੋਂ ਪ੍ਰੋਡਕਟ ਨੂੰ ਲੈ ਕੇ ਕੋਈ ਵੀ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ।

ਇਹ ਵੀ ਪੜ੍ਹੋ– Instagram ਨੇ ਭਾਰਤ ’ਚ ਲਾਂਚ ਕੀਤਾ Take a Break ਫੀਚਰ, ਇੰਝ ਕਰਦਾ ਹੈ ਕੰਮ


Rakesh

Content Editor

Related News