ਜਿਓ ਦੀਆਂ ਦਰਾਂ ਹਮਲਾਵਰ, ਜ਼ਿਆਦਾ ਟਿਕਣ ਵਾਲੀਆਂ ਨਹੀਂ : ਏਅਰਟੈੱਲ ਮੁਖੀ
Wednesday, Mar 01, 2017 - 01:17 PM (IST)

ਜਲੰਧਰ- ਭਾਰਤ ਦੀ ਸਭ ਤੋਂ ਵੱਡੀ ਮੋਬਾਇਲ ਸੇਵਾਦਾਤਾ ਕੰਪਨੀ ਭਾਰਤੀ ਏਅਰਟੈੱਲ ਦੇ ਮੁਖੀ ਸੁਨੀਲ ਭਾਰਤੀ ਮਿੱਤਲ ਨੇ ਮੰਗਲਵਾਰ ਨੂੰ ਕਿਹਾ ਕਿ ਰਿਲਾਇੰਸ ਜਿਓ ਨੇ ਜੋ ਦਰਾਂ ਐਲਾਨੀਆਂ ਹਨ ਜੋ ਕਾਫੀ ਹਮਲਵਾਰ ਹਨ ਤੇ ਟਿਕਣ ਵਾਲੀਆਂ ਨਹੀਂ ਹਨ। ਉਦਯੋਗ ਇਸ ਦੇ ਜਵਾਬ ''ਚ ਜ਼ਿਆਦਾ ਮੁਕਾਬਲੇਬਾਜ਼ ਅਤੇ ਜ਼ਿਆਦਾ ਡਾਟਾ ਵਾਲੀ ਪੇਸ਼ਕਸ਼ਾਂ ਕਰੇਗਾ। ਏਅਰਟੈੱਲ ਨੇ ਸੋਮਵਾਰ ਨੂੰ ਜਿਓ ਦੀ ਮੁਫਤ ਵਾਇਸ ਕਾਲ ਅਤੇ ਰੋਮਿੰਗ ਨੂੰ ਟੱਕਰ ਦੇਣ ਲਈ ਰੋਮਿੰਗ ਫੀਸ ਖਤਮ ਕਰਨ ਦਾ ਐਲਾਨ ਕੀਤਾ ਹੈ। ਮੁਕੇਸ਼ ਅੰਬਾਨੀ ਦੀ ਅਗਵਾਈ ਵਾਲੀ ਕੰਪਨੀ ਨੇ ਨਾ ਸਿਰਫ ਬਾਜ਼ਾਰ ''ਚ ਸਭ ਤੋਂ ਜ਼ਿਆਦਾ ਮੋਬਾਇਲ ਡਾਟਾ ਦਾ ਮੁਕਾਬਲਾ ਕਰਨ ਸਗੋਂ ਉਸ ਨਾਲੋਂ 20 ਫੀਸਦੀ ਜ਼ਿਆਦਾ ਡਾਟਾ ਦੇਣ ਦਾ ਐਲਾਨ ਕੀਤਾ ਹੈ।
ਭਾਰਤੀ ਦੂਰਸੰਚਾਰ ਖੇਤਰ ''ਚ ਮਹਾਰਥੀ ਨੇ ਕਿਹਾ ਹੈ ਕਿ ਭਾਰਤੀ ਏਅਰਟੈੱਲ ਦਾ ਵਹੀਖਾਤਾ ਮਜ਼ਬੂਤ ਹੈ। ਇਸ ਦੀ ਸੰਭਾਵਨਾ ਨਹੀਂ ਹੈ ਕਿ ਏਅਰਟੈੱਲ ਨੂੰ ਮੁਕਾਬਲੇਬਾਜ਼ੀ ਦੇ ਦਬਾਅ ਕਾਰਨ ਨੁਕਸਾਨ ਹੋਵੇਗਾ ਪਰ ਅਜਿਹਾ ਕਦੀ ਨਾ ਹੋਵੇ, ਇਹ ਨਹੀਂ ਕਿਹਾ ਜਾ ਸਕਦਾ।