ਜੀਓ ਨੇ ਬਣਾਇਆ ਖ਼ਾਸ ਰਿਕਾਰਡ, ਬਣੀ ਅਜਿਹਾ ਕਰਨ ਵਾਲੀ ਪਹਿਲੀ ਟੈਲੀਕਾਮ ਕੰਪਨੀ

Tuesday, Oct 13, 2020 - 12:05 PM (IST)

ਜੀਓ ਨੇ ਬਣਾਇਆ ਖ਼ਾਸ ਰਿਕਾਰਡ, ਬਣੀ ਅਜਿਹਾ ਕਰਨ ਵਾਲੀ ਪਹਿਲੀ ਟੈਲੀਕਾਮ ਕੰਪਨੀ

ਗੈਜੇਟ ਡੈਸਕ– ਟੈਲੀਕਾਮ ਕੰਪਨੀ ਰਿਲਾਇੰਸ ਜੀਓ ਨੇ ਗਾਹਕਾਂ ਦੇ ਦਿਨਾਂ ’ਚ ਖ਼ਾਸ ਅਤੇ ਮਜਬੂਤ ਥਾਂ ਬਣਾ ਲਈ ਹੈ। ਇਹੀ ਕਾਰਨ ਹੈ ਕੰਪਨੀ ਦੇ ਗਾਹਕਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਉਥੇ ਹੀ ਹੁਣ ਰਿਲਾਇੰਸ ਜੀਓ ਨੇ ਦੂਜੀਆਂ ਟੈਲੀਕਾਮ ਕੰਪਨੀਆਂ ਨੂੰ ਪਿੱਛੇ ਛਡਦੇ ਹੋਏ ਇਕ ਨਵਾਂ ਰਿਕਾਰਡ ਬਣਾਇਆ ਹੈ। ਜੀਓ ਦੇਸ਼ ਦੀ ਪਹਿਲੀ ਅਜਿਹੀ ਕੰਪਨੀ ਬਣ ਗਈ ਹੈ ਜਿਸ ਦੇ ਗਾਹਕਾਂ ਦੀ ਗਿਣਤੀ 40 ਕਰੋੜ ਤੋਂ ਪਾਰ ਹੋ ਗਈ ਹੈ। ਇਹ ਆਪਣੇ ਆਪ ’ਚ ਹੀ ਇਕ ਟੈਲੀਕਾਮ ਕੰਪਨੀ ਲਈ ਵੱਡੀ ਪ੍ਰਾਪਤੀ ਹੈ। 

ਇਹ ਵੀ ਪੜ੍ਹੋ- iPhone 12 ਦਾ ਇੰਤਜ਼ਾਰ ਖ਼ਤਮ, ਅੱਜ ਹੋਵੇਗਾ ਲਾਂਚ, ਜਾਣੋ ਕਿੰਨੀ ਹੋ ਸਕਦੀ ਹੈ ਕੀਮਤ

ਰਿਲਾਇੰਸ ਜੀਓ ਨੇ ਜਿਥੇ 40 ਕਰੋੜ ਗਾਹਕਾਂ ਦਾ ਅੰਕੜਾ ਪਾਰ ਕਰਦੇ ਹੋਏ ਨਵਾਂ ਰਿਕਾਰਡ ਬਣਾਇਆ ਹੈ ਉਥੇ ਹੀ ਕੰਪਨੀ ਦੇ ਐਕਟਿਵ ਗਾਹਕਾਂ ’ਚ 8.5 ਕਰੋੜ ਤੋਂ ਜ਼ਿਆਦਾ ਦੀ ਕਮੀ ਆਈ ਹੈ। ਜੁਲਾਈ ’ਚ ਕੰਪਨੀ ਨੇ 35.5 ਲੱਖ ਨਵੇਂ ਗਾਹਕਾਂ ਨੂੰ ਆਪਣੇ ਨੈੱਟਵਰਕ ਨਾਲ ਜੋੜਿਆ ਸੀ। ਟਰਾਈ ਦੀ ਰਿਪੋਰਟ ਮੁਤਾਬਕ, ਜੁਲਾਈ ’ਚ ਟੈਲੀਕਾਮ ਇੰਡਸਟਰੀ ਨੂੰ ਵੀ 35 ਲੱਖ ਗਾਹਕਾਂ ਦਾ ਫਾਇਦਾ ਹੋਇਆ ਸੀ। ਇੰਨਾ ਹੀ ਨਹੀਂ, ਦੇਸ਼ ’ਚ ਜੁਲਾਈ ’ਚ ਟੈਲੀਕਾਮ ਸਬਸਕ੍ਰਾਈਬਰਜ਼ ਬੇਸ ਵਧ ਕੇ 116.4 ਕਰੋੜ ਹੋ ਗਿਆ ਸੀ। 

ਇਹ ਵੀ ਪੜ੍ਹੋ- ਜੀਓ ਦੇ ਧਮਾਕੇਦਾਰ ਪਲਾਨ, ਅਨਲਿਮਟਿਡ ਕਾਲਿੰਗ ਨਾਲ ਮਿਲੇਗਾ 112GB ਤਕ ਡਾਟਾ

ਕੁੱਲ ਗਾਹਕਾਂ ਦੀ ਗਿਣਤੀ
ਟਰਾਈ ਦੀ ਰਿਪੋਰਟ ਮੁਤਾਬਕ, ਜੁਲਾਈ ’ਚ ਰਿਲਾਇੰਸ ਜੀਓ ਦੇ ਕੁੱਲ ਸਬਸਕ੍ਰਾਈਬਰਾਂ ਦੀ ਗਿਣਤੀ 40.8 ਕਰੋੜ ਰਹੀ। ਉਥੇ ਹੀ ਏਅਰਟੈੱਲ ਦੇ ਸਬਸਕ੍ਰਾਈਬਰਾਂ ਦੀ ਗੱਲ ਕਰੀਏ ਤਾਂ ਜੁਲਾਈ ’ਚ ਇਸ ਨੇ 32.6 ਲੱਖ ਸਬਸਕ੍ਰਾਈਬਰ ਐਡ ਕੀਤੇ। ਜਿਸ ਤੋਂ ਬਾਅਦ ਏਅਰਟੈੱਲ ਦੇ ਕੁੱਲ ਗਾਹਕਾਂ ਦੀ ਗਿਣਤੀ 31.99 ਕਰੋੜ ਰਹੀ। ਉਥੇ ਹੀ ਬੀ.ਐੱਸ.ਐੱਨ.ਐੱਲ. ਨੇ ਜੁਲਾਈ ਮਹੀਨੇ ’ਚ 3.88 ਲੱਖ ਨਵੇਂ ਗਾਹਕਾਂ ਨੂੰ ਜੋੜਿਆ।


author

Rakesh

Content Editor

Related News