Reliance Jio ਲਾਂਚ ਕਰਨ ਜਾ ਰਹੀ ਹੈ ਨਵੀਂ ਸਰਵਿਸ, ਟੀ. ਵੀ ''ਚ ਵੀ ਚੱਲੇਗੀ ਐਂਡ੍ਰਾਇਡ ਐਪਸ
Saturday, Nov 12, 2016 - 03:15 PM (IST)
ਜਲੰਧਰ : ਰਿਲਾਇੰਸ ਜਿਓ ਨੇ ਟੈਲੀਕਾਮ ਇੰਡਸਟਰੀ ''ਚ 4G ਨੈੱਟਵਰਕ ਦੇ ਨਾਲ ਧਮਾਕੇਦਾਰ ਐਂਟਰੀ ਕੀਤੀ ਹੈ। ਹੁੱਣ ਕੰਪਨੀ ਕੁੱਝ ਹੀ ਸਮੇਂ ''ਚ ਡਾਇਰੈਕਟ ਟੂ ਹੋਮ ਸਰਵਿਸਿਜ਼ ''ਚ ਕਦਮ ਰੱਖਣ ਜਾ ਰਹੀ ਹੈ। ਇਸ ਨਵੀਂ ਸਰਵਿਸ ''ਚ ਹਾਈ-ਸਪੀਡ ਆਪਟਿਕਲ ਫਾਇਬਰ ਨੂੰ ਯੂਜ਼ ਕੀਤਾ ਜਾਵੇਗਾ ਜਿਸ ਦੇ ਨਾਲ 1 7bps ਦੀ ਸਪੀਡ ਮਿਲੇਗੀ।
ਇਸ ਸਰਵਿਸ ਨੂੰ ਖਾਸ ਹਾਰਡਵੇਅਰ ਦੀ ਮਦਦ ਨਾਲ ਸ਼ੁਰੂ ਕੀਤਾ ਜਾਵੇਗਾ ਜਿਸ ''ਚ ਐਂਡ੍ਰਾਇਡ ਸੈੱਟ-ਟਾਪ-ਬਾਕਸ ਮੌਜੂਦ ਹੋਵੇਗਾ ਜੋ ਗੇਮਜ਼ ਪਲੇ ਕਰਨ ਦੇ ਨਾਲ-ਨਾਲ ਜਿਓ ਦੀ ਸਾਰੀਆਂ ਸਰਵਿਸ ਵੀ ਉਪਲੱਬਧ ਕਰੇਗਾ। ਇਸ ਦੀ ਮਦਦ ਨਾਲ ਯੂਜ਼ਰਸ ਇੰਟਰਨੈੱਟ ਵੀ ਯੂਜ਼ ਕਰ ਸਕੋਗੇ। ਇਸ ਨਵੀਂ ਤਕਨੀਕ ਨਾਲ 4K ਵੀਡਓਜ਼ ਨੂੰ ਬਿਨਾਂ ਬਫਰ ਕੀਤੇ ਪਲੇ ਕੀਤਾ ਜਾ ਸਕੇਗਾ। ਜਾਣਕਾਰੀ ਦੇ ਮੁਤਾਬਕ Jio“V ''ਚ 360 ਚੈਨਲਸ ਦੇਖਣ ਨੂੰ ਮਿਲਣਗੇ ਜਿਸ ''ਚ 50 HD ਚੈਨਲਸ ਹੋਣਗੇ। ਆਸਾਨ ਸ਼ਬਦਾਂ ''ਚ ਕਹੀਏ ਤਾਂ ਇਹ ਸੈਟ-ਟਾਪ-ਬਾਕਸ ਤੁਹਾਡੇ ਸਧਾਰਣ ਟੀ. ਵੀ ਨੂੰ ਐਂਡ੍ਰਾਇਡ ਸਮਾਰਟ ਟੀ. ਵੀ ''ਚ ਬਦਲ ਦੇਵੇਗਾ।
