ਜਿਓ ਦੇ ਸਭ ਤੋਂ ਜ਼ਿਆਦਾ ਡਾਟਾ ਵਾਲੇ 3 ਜ਼ਬਰਦਸਤ ਪਲਾਨ

06/02/2020 10:38:55 AM

ਗੈਜੇਟ ਡੈਸਕ— ਰਿਲਾਇੰਸ ਜਿਓ ਆਪਣੇ ਸਭ ਤੋਂ ਸਸਤੇ ਡਾਟਾ ਕਾਰਨ ਦੇਸ਼ ਦੀ ਸਭ ਤੋਂ ਵੱਡੀ ਟੈਲੀਕਾਮ ਕੰਪਨੀ ਬਣੀ ਹੈ। ਕੰਪਨੀ ਦਾਅਵਾ ਕਰਦੀ ਹੈ ਕਿ ਜਿਓ ਦੇ ਪਲਾਨ ਵਿਰੋਧੀ ਕੰਪਨੀਆਂ ਨਾਲੋਂ 20 ਫੀਸਦੀ ਤਕ ਸਸਤੇ ਹਨ। ਇਥੇ ਅਸੀਂ ਤੁਹਾਨੂੰ ਜਿਓ ਦੇ ਸਭ ਤੋਂ ਜ਼ਿਆਦਾ ਡਾਟਾ ਵਾਲੇ 3 ਪ੍ਰੀਪੇਡ ਪਲਾਨਜ਼ ਬਾਰੇ ਦੱਸਣ ਜਾ ਰਹੇ ਹਨ। ਇਨ੍ਹਾਂ 'ਚ 730 ਜੀ.ਬੀ. ਤਕ ਡਾਟਾ ਮਿਲਦਾ ਹੈ। ਜੇਕਰ ਤੁਸੀਂ ਜ਼ਿਆਦਾ ਡਾਟਾ ਦੀ ਵਰਤੋਂ ਕਰਦੇ ਹੋ ਤਾਂ ਇਹ ਪਲਾਨ ਤੁਹਾਡੇ ਲਈ ਬੜੇ ਕੰਮ ਦੇ ਸਾਬਿਦ ਹੋਣਗੇ। 

730 ਜੀ.ਬੀ. ਡਾਟਾ ਵਾਲਾ ਪਲਾਨ
ਜਿਓ ਦੇ ਸਭ ਤੋਂ ਜ਼ਿਆਦਾ ਡਾਟਾ ਵਾਲੇ ਪਹਿਲੇ ਪਲਾਨ ਦੀ ਕੀਮਤ 2399 ਰੁਪਏ ਹੈ। ਪਲਾਨ 'ਚ 365 ਦਿਨਾਂ ਦੀ ਮਿਆਦ ਮਿਲਦੀ ਹੈ ਅਤੇ ਰੋਜ਼ਾਨਾ 2 ਜੀ.ਬੀ. ਡਾਟਾ ਮਿਲਦਾ ਹੈ। ਇਸ ਤਰ੍ਹਾਂ ਗਾਹਕ 730 ਜੀ.ਬੀ. ਡਾਟਾ ਤਕ ਦਾ ਲਾਭ ਲੈ ਸਕਦੇ ਹਨ। ਪਲਾਨ 'ਚ ਜਿਓ ਤੋਂ ਜਿਓ ਨੈੱਟਵਰਕ 'ਤੇ ਅਨਲਿਮਟਿਡ ਕਾਲਿੰਗ ਦੀ ਸਹੂਲਤ ਮਿਲਦੀ ਹੈ। ਉਥੇ ਹੀ ਦੂਜੇ ਨੈੱਟਵਰਕ 'ਤੇ ਕਾਲਿੰਗ ਲਈ 12,000 ਨਾਨ-ਜਿਓ ਮਿੰਟ ਦਿੱਤੇ ਜਾਂਦੇ ਹਨ। ਇਸ ਤੋਂ ਇਲਾਵਾ ਜਿਓ ਐਪਸ ਦਾ ਸਬਸਕ੍ਰਿਪਸ਼ਨ ਅਤੇ ਰੋਜ਼ਾਨਾ 100 ਮੈਸੇਜ ਵੀ ਮਿਲਦੇ ਹਨ। 

504 ਜੀ.ਬੀ. ਡਾਟਾ ਵਾਲਾ ਪਲਾਨ
ਜਿਓ ਦੇ ਅਜਿਹੇ ਦੂਜੇ ਪਲਾਨ ਦੀ ਕੀਮਤ 2121 ਰੁਪਏ ਹੈ। ਇਸ ਵਿਚ 336 ਦਿਨਾਂ ਦੀ ਮਿਆਦ ਮਿਲਦੀ ਹੈ। ਇਹ ਰੋਜ਼ਾਨਾ 1.5 ਜੀ.ਬੀ. ਡਾਟਾ ਵਾਲਾ ਪਲਾਨ ਹੈ। ਗਾਹਕਾਂ ਨੂੰ ਕੁਲ 504 ਜੀ.ਬੀ. ਡਾਟਾ ਮਿਲਦਾ ਹੈ। ਜਿਓ ਤੋਂ ਜਿਓ ਨੈੱਟਵਰਕ 'ਤੇ ਕਾਲਿੰਗ ਅਨਲਿਮਟਿਡ ਹੈ। ਉਥੇ ਹੀ ਦੂਜੇ ਨੈੱਟਵਰਕ 'ਤੇ ਕਾਲਿੰਗ ਲਈ 12,000 ਨਾਨ-ਜਿਓ ਮਿੰਟ ਦਿੱਤੇ ਜਾਂਦੇ ਹਨ। ਇਸ ਤੋਂ ਇਲਾਵਾ ਜਿਓ ਐਪਸ ਦਾ ਸਬਸਕ੍ਰਿਪਸ਼ਨ ਅਤੇ ਰੋਜ਼ਾਨਾ 100 ਮੈਸੇਜ ਵੀ ਮਿਲਦੇ ਹਨ। 

350 ਜੀ.ਬੀ. ਡਾਟਾ ਵਾਲਾ ਪਲਾਨ
ਇਸ ਲਿਸਟ 'ਚ ਤੀਜਾ ਪਲਾਨ 4,999 ਰੁਪਏ ਦਾ ਹੈ। ਇਹ 360 ਦਿਨਾਂ ਦੀ ਮਿਆਦ ਵਾਲਾ ਪਲਾਨ ਹੈ। ਇਸ ਵਿਚ ਬਿਨ੍ਹਾਂ ਕਿਸੇ ਡੇਲੀ ਡਾਟਾ ਲਿਮਟ ਦੇ 350 ਜੀ.ਬੀ. ਡਾਟਾ ਮਿਲਦਾ ਹੈ। ਪਲਾਨ 'ਚ ਜਿਓ ਤੋਂ ਜਿਓ ਨੈੱਟਵਰਕ 'ਤੇ ਅਨਲਿਮਟਿਡ ਕਾਲਿੰਗ ਦੀ ਸਹੂਲਤ ਮਿਲਦੀ ਹੈ। ਉਥੇ ਹੀ ਦੂਜੇ ਨੈੱਟਵਰਕ 'ਤੇ ਕਾਲਿੰਗ ਲਈ 12,000 ਨਾਨ-ਜਿਓ ਮਿੰਟ ਦਿੱਤੇ ਜਾਂਦੇ ਹਨ। ਇਸ ਤੋਂ ਇਲਾਵਾ ਜਿਓ ਐਪਸ ਦਾ ਸਬਸਕ੍ਰਿਪਸ਼ਨ ਅਤੇ ਰੋਜ਼ਾਨਾ 100 ਮੈਸੇਜ ਵੀ ਮਿਲਦੇ ਹਨ।


Rakesh

Content Editor

Related News