ਵਾਪਸ ਆਇਆ JioFiber ਦਾ ਪ੍ਰੀਵਿਊ ਆਫਰ, ਮਿਲੇਗੀ 3 ਮਹੀਨੇ ਤਕ ਫ੍ਰੀ ਸਰਵਿਸ

10/07/2019 11:59:34 AM

ਗੈਜੇਟ ਡੈਸਕ– ਰਿਲਾਇੰਸ ਜਿਓ ਫਾਈਬਰ ਨੂੰ ਲੈ ਕੇ ਇਕ ਤਾਜ਼ਾ ਖਬਰ ਆ ਰਹੀ ਹੈ ਜਿਸ ਮੁਤਾਬਕ, ਕੰਪਨੀ ਨੇ ਫਿਰ ਤੋਂ ਗਾਹਕਾਂ ਨੂੰ ਪ੍ਰੀਵਿਊ ਆਫਰ ਦੇਣਾ ਸ਼ੁਰੂ ਕਰ ਦਿੱਤਾ ਹੈ। ਪਹਿਲਾਂ ਕਿਹਾ ਜਾ ਰਿਹਾ ਸੀ ਕਿ ਕੰਪਨੀ ਜਿਓ ਫਾਈਬਰ ਦੇ ਨਾਲ ਫ੍ਰੀ ਟੀਵੀ ਸਰਵਿਸ ਵੀ ਦੇਵੇਗੀ ਪਰ ਲਾਂਚ ’ਤੇ ਗਾਹਕਾਂ ਨੂੰ ਪਤਾ ਲੱਗਾ ਕਿ ਟੀਵੀ ਦੇਖਣ ਲਈ ਉਨ੍ਹਾਂ ਨੂੰ ਲੋਕਲ ਕੇਬਲ ਕੁਨੈਕਸ਼ਨ ਵੀ ਲੈਣਾ ਹੋਵੇਗਾ। ਜਿਓ ਫਾਈਬਰ ਦੇ ਨਾਲ ਕੰਪਨੀ ਗਾਹਕਾਂ ਨੂੰ ਫ੍ਰੀ ’ਚ ਸੈੱਟ-ਟਾਪ ਬਾਕਸ ਦੇ ਰਹੀ ਹੈ। ਸੈੱਟ-ਟਾਪ ਬਾਕਸ ਨੂੰ ਵੈਲਕਮ ਆਫਰ ਤਹਿਤ ਉਪਲੱਬਧ ਕਰਵਾਇਆ ਜਾ ਰਿਹਾ ਹੈ। 

ਪ੍ਰੀਵਿਓ ਆਫਰ ’ਚ ਮਿਲਣਗੇ ਇਹ ਫਾਇਦੇ
ਜਿਓ ਫਾਈਬਰ ਨੂੰ ਅਧਿਕਾਰਤ ਲਾਂਚ ਕਰਨ ਤੋਂ ਪਹਿਲਾਂ ਕੰਪਨੀ ਇਸ ਦੀ ਟੈਸਿਟੰਗ ਕਰ ਰਹੀ ਸੀ। ਇਸ ਦੌਰਾਨ ਕਝ ਚੁਣੇ ਹੋਏ ਗਾਹਕਾਂ ਨੂੰ ਜਿਓ ਫਾਈਬਰ ਕੁਨੈਕਸ਼ਨ ਪ੍ਰੀਵਿਓ ਆਫਰ ਤਹਿਤ ਉਪਲੱਬਧ ਕਰਵਾਇਆ ਜਾ ਰਿਹਾ ਸੀ। ਪ੍ਰੀਵਿਓ ਆਫਰ ’ਚ ਗਾਹਕਾਂ ਨੂੰ ਜਿਓ ਫਾਈਬਰ ਦੇ ਨਾਲ ਜ਼ਿਆਦਾ ਫਾਇਦੇ ਦਿੱਤੇ ਜਾ ਰਹੇ ਸਨ। ਇਨ੍ਹਾਂ ’ਚੋਂ ਇਕ ਸੀ 2,500 ਰੁਪਏ ਦਾ ਰਿਫੰਡੇਬਲ ਡਿਪਾਜ਼ਿਟ। ਪ੍ਰੀਵਿਓ ਆਫਰ ’ਚ ਕੰਪਨ ਕੁਨੈਕਸ਼ਨ ਲਈ 2,500 ਰੁਪਏ (ਰਿਫੰਡੇਬਲ) ਲੈ ਰਹੀ ਸੀ। ਉਥੇ ਹੀ ਇਸ ਦਾ ਇੰਸਟਾਲੇਸ਼ਨ ਫ੍ਰੀ ਸੀ। ਪ੍ਰੀਵਿਊ ਆਫਰ ’ਚ ਕੁਨੈਕਸ਼ਨ ਦੇ ਨਾਲ ਕੰਪਨੀ 40 ਜੀ.ਬੀ. ਦਾ ਬੋਨਸ ਡਾਟਾ ਵੀ ਆਫਰ ਕਰ ਰਹੀ ਸੀ। ਇਸ ਦਾ ਇਸਤੇਮਾਲ ਡਾਟਾ ਲਿਮਟ ਦੇ ਖਤਮ ਹੋਣ ਤੋਂ ਬਾਅਦ ਕੀਤਾ ਜਾ ਸਕਦਾ ਸੀ। ਪ੍ਰੀਵਿਊ ਅਫਰ ’ਚ ਗਾਹਕਾਂ ਨੂੰ ਇਕ ਮਹੀਨੇ ਲਈ 100 ਜੀ.ਬੀ. ਡਾਟਾ ਮਿਲਦਾ ਸੀ। ਇਸ ਦੇ ਨਾਲ ਹੀ ਇਸ ਵਿਚ ਗਾਹਕਾਂ ਨੂੰ ਜਿਓ ਐਪਸ ਦਾ ਫ੍ਰੀ ਸਬਸਕ੍ਰਿਪਸ਼ਨ ਵੀ ਆਫਰ ਕੀਤਾ ਜਾ ਰਿਹਾ ਸੀ। ਪ੍ਰੀਵਿਊ ਆਫਰ ਦੀ ਮਿਆਦ ਤਿੰਨ ਮਹੀਨੇ ਸੀ। 

ਨਵੇਂ ਅਪਡੇਟ ਦੀ ਗੱਲ ਕਰੀਏ ਤਾਂ ਟੈਲੀਕਾਮ ਟਾਕ ਦੀ ਇਕ ਰਿਪੋਰਟ ਮੁਤਾਬਕ, ਕੁਝ ਗਾਹਕਾਂ ਨੂੰ ਨਵਾਂ ਜਿਓ ਫਾਈਬਰ ਕੁਨੈਕਸ਼ਨ ਪ੍ਰੀਵਿਊ ਆਫਰ ਤਹਿਤ ਦਿੱਤਾ ਜਾ ਰਿਹਾ ਹੈ। ਪ੍ਰੀਵਿਓ ਆਫਰ ’ਚ ਜਿਓ ਫਾਈਬਰ ਕੁਨੈਕਸ਼ਨ ਦੇ ਨਾਲ ਵਾਧੂ ਡਾਟਾ ਕੂਪਨ, ਫ੍ਰੀ ਇੰਸਟਾਲੇਸ਼ਨ ਚਾਰਜ ਵਰਗੇ ਕਈ ਫਾਇਦੇ ਮਿਲਣਗੇ। ਇਸ ਆਫਰ ਦਾ ਪਤਾ ਉਦੋਂ ਲੱਗਾ ਜਦੋਂ ਕੁਝ ਗਾਹਕਾਂ ਨੇ ਟਵਿਟਰ ’ਤੇ ਦੱਸਿਆ ਕਿ ਉਨ੍ਹਾਂ 1 ਜਿਓ ਦੇ ਕਰਮਚਾਰੀ ਪ੍ਰੀਵਿਊ ਆਫਰ ਦੇ ਨਾਲ ਜਿਓ ਫਾਈਬਰ ਕੁਨੈਕਸ਼ਨ ਦੇ ਰਹੇ ਹਨ। ਜਿਓ ਪ੍ਰੀਵਿਊ ਆਫਰ ਬਾਰੇ ਕੰਪਨੀ ਦੀ ਸਾਈਟ ’ਤੇ ਜਾਣਕਾਰੀ ਦਿੱਤੀ ਗਈ ਹੈ। 


Related News