ਵੋਡਾ-ਆਈਡੀਆ ਨੂੰ ਪਛਾੜ ਰਿਲਾਇੰਸ ਜੀਓ ਬਣਿਆ ਦਿਹਾਤੀ ਖੇਤਰ ’ਚ ਵੀ ਨੰਬਰ ਵਨ

09/25/2020 12:03:18 PM

ਨਵੀਂ ਦਿੱਲੀ– ਮੁਕੇਸ਼ ਅੰਬਾਨੀ ਦੀ ਰਿਲਾਇੰਸ ਜੀਓ ਨੇ ਸ਼ਹਿਰਾਂ ਤੋਂ ਬਾਅਦ ਹੁਣ ਪਿੰਡਾਂ ’ਚ ਵੀ ਆਪਣੀ ਮਜ਼ਬੂਤ ਹੋਂਦ ਬਣਾ ਲਈ ਹੈ। ਭਾਰਤੀ ਦੂਰਸੰਚਾਰ ਰੈਗੁਲੇਟਰ ਅਥਾਰਿਟੀ (ਟ੍ਰਾਈ) ਨੇ ਅੱਜ ਜਾਰੀ ਅੰਕੜਿਆਂ ਮੁਤਾਬਕ ਜੂਨ ਮਹੀਨੇ ’ਚ ਰਿਲਾਇੰਸ ਜੀਓ ਨੇ ਵੋਡਾ-ਆਈਡੀਆ ਨੂੰ ਪਛਾੜ ਕੇ ਦਿਹਾਤੀ ਖੇਤਰ ’ਚ ਨੰਬਰ ਵਨ ਦੀ ਪੋਜ਼ੀਸ਼ਨ ਹਾਸਲ ਕਰ ਲਈ ਹੈ।
ਗ੍ਰਾਮੀਣ ਖੇਤਾਂ ’ਚ ਜੀਓ ਦਾ ਖਪਤਕਾਰ ਆਧਾਰ 16 ਕਰੋੜ 63 ਲੱਖ ਤੋਂ ਵੱਧ ਜਾ ਪਹੁੰਚਿਆ ਹੈ। ਜੂਨ ’ਚ ਰਿਲਾਇੰਸ ਜੀਓ ਨੇ ਦਿਹਾਤੀ ਖੇਤਰਾਂ ’ਚ 24 ਲੱਖ 45 ਹਜ਼ਾਰ ਤੋਂ ਵੱਧ ਗਾਹਕ ਆਪਣੇ ਨੈੱਟਵਰਕ ਨਾਲ ਜੋੜੇ। ਉਥੇ ਹੀ ਵੋਡਾ-ਆਈਡੀਆ ਦੇ ਸਮਾਨ ਮਿਆਦ ’ਚ ਕਰੀਬ 24 ਲੱਖ ਅਤੇ ਏਅਰਟੈਲ ਦੇ 20 ਲੱਖ 68 ਹਜ਼ਾਰ ਦਿਹਾਤੀ ਗਾਹਕ ਸਾਥ ਛੱਡ ਗਏ। ਜੂਨ ਦੇ ਅਖੀਰ ’ਚ ਗ੍ਰਾਮੀਣ ਭਾਰਤ ’ਚ ਵੋਡਾ-ਆਈਡੀਆ ਦੇ ਗਾਹਕ 16 ਕਰੋੜ 60 ਲੱਖ ਅਤੇ ਏਅਰਟੈਲ ਦੇ ਕਰੀਬ 15 ਕਰੋੜ 10 ਲੱਖ ਰਹਿ ਗਏ। ਇਹੀ ਨਹੀਂ ਕੁਲ ਖਪਤਕਾਰਾਂ ਦੇ ਮਾਮਲੇ ’ਚ ਵੀ ਜੀਓ ਬਾਕੀ ਮੁਕਾਬਲੇਬਾਜ਼ਾਂ ਤੋਂ ਕਾਫੀ ਅੱਗੇ ਨਜ਼ਰ ਆਉਂਦਾ ਹੈ। ਜੂਨ ਅੰਤ ਤੱਕ 39 ਕਰੋੜ 72 ਲੱਖ ਤੋਂ ਵੱਧ ਗਾਹਕ ਜੀਓ ਨੈੱਟਵਰਕ ਦਾ ਇਸਤੇਮਾਲ ਕਰ ਰਹੇ ਸਨ।

ਮਈ ਮਹੀਨੇ ਦੇ ਮੁਕਾਬਲੇ ਜੂਨ ’ਚ ਰਿਲਾਇੰਸ ਜੀਓ ਨੇ ਕਰੀਬ 45 ਲੱਖ ਨਵੇਂ ਗਾਹਕਾਂ ਨੂੰ ਜੋੜਿਆ। ਸਿਰਫ ਰਿਲਾਇੰਸ ਜੀਓ ਇਸ ਮਿਆਦ ’ਚ ਨਵੇਂ ਖਪਤਕਾਰ ਜੋੜ ਸਕੀ, ਜਦੋਂ ਕਿ ਦੂਜੀਆਂ ਕੰਪਨੀਆਂ ਨੇ ਵੱਡੀ ਗਿਣਤੀ ’ਚ ਗਾਹਕਾਂ ਨੂੰ ਗੁਆਇਆ। ਵੋਡਾ ਆਈਡੀਆ ਨੇ ਜੂਨ ’ਚ ਸਭ ਤੋਂ ਵੱਧ 48.21 ਲੱਖ ਗਾਹਕ ਗੁਆ ਦਿੱਤੇ। 17.44 ਲੱਖ ਖਪਤਕਾਰ ਗੁਆ ਕੇ ਸਰਕਾਰੀ ਕੰਪਨੀ ਬੀ. ਐੱਸ. ਐੱਨ. ਐੱਲ. ਦੂਜੇ ਨੰਬਰ ’ਤੇ ਰਹੀ। ਤੀਜੇ ਨੰਬਰ ’ਤੇ ਏਅਰਟੈਲ ਰਹੀ। ਸਮਾਨ ਮਿਆਦ ਯਾਨੀ ਜੂਨ ’ਚ 11 ਲੱਖ 28 ਹਜ਼ਾਰ ਤੋਂ ਵੱਧ ਖਪਤਕਾਰਾਂ ਨੇ ਏਅਰਟੈਲ ਦਾ ਨੈੱਟਵਰਕ ਛੱਡ ਦਿੱਤਾ। ਕੁਲ ਗਾਹਕ ਗਿਣਤੀ ਦੇ ਮਾਮਲੇ ’ਚ ਰਿਲਾਇੰਸ ਜੀਓ ਤੋਂ ਬਾਅਦ ਏਅਰਟੈਲ 31.66 ਕਰੋੜ ਦੇ ਨਾਲ ਦੂਜੇ ਅਤੇ 30.51 ਕਰੋੜ ਗਾਹਕਾਂ ਨਾਲ ਵੋਡਾ-ਆਈਡੀਆ ਤੀਜੇ ਨੰਬਰ ’ਤੇ ਰਹੀ।


Rakesh

Content Editor

Related News