1 ਕਰੋੜ ਡਾਊਨਲੋਡ ਦੇ ਨਾਲ ਐਂਡ੍ਰਾਇਡ ਸਮਾਰਟਫੋਨਜ਼ ''ਤੇ ਛਾਇਆ ਰਿਲਾਇੰਸ ਜਿਓ ਐਪ
Wednesday, Sep 21, 2016 - 01:20 PM (IST)

ਜਲੰਧਰ- 4ਜੀ ਇੰਟਰਨੈੱਟ ਨੂੰ ਲੈ ਕੇ ਭਾਰਤ ''ਚ ਤਹਿਲਕਾ ਮਚਾਉਣ ਵਾਲੀ ਕੰਪਨੀ ਰਿਲਾਇੰਸ ਜਿਓ ਨੇ ਇਸ ਤੋਂ ਇਲਾਵਾ ਵੀ ਹਰ ਥਾਂ ਆਪਣੀ ਛਾਪ ਛਡਨੀ ਸ਼ੁਰੂ ਕਰ ਦਿੱਤੀ ਹੈ। ਜਿਓ ਸਿਮ ਦੇ ਨਾਲ ਕੰਪਨੀ ਸਾਰੇ ਸਮਾਰਟਫੋਨਜ਼ ''ਚ ''ਮਾਈ ਜਿਓ'' ਐਪ ਤਹਿਤ 11 ਐਪਸ ਇੰਸਟਾਲ ਕਰਨ ਦੀ ਸਲਾਹ ਦੇ ਰਹੀ ਹੈ।
ਕੰਪਨੀ ਦਾ ਮਕਸਦ-
ਮਕਸਦ ਸਾਫ ਹੈ ਕਿ ਕੰਪਨੀ ਮੋਬਾਇਲ ਤੋਂ ਇਲਾਵਾ ਆਨ ਡਿਮਾਂਡ ਅਤੇ ਕੰਟੈਂਟ ਸਰਵਿਸ ''ਤੇ ਵੀ ਖਾਸਾ ਧਿਆਨ ਦੇ ਰਹੀ ਹੈ। ਜ਼ਾਹਿਰ ਹੈ ਕਿ ਜੇਕਰ ਤੁਸੀਂ ਇੰਟਰਨੈੱਟ ਰਾਹੀਂ ਫਿਲਮ ਜਾਂ ਗਾਣਾ ਡਾਊਨਲੋਡ ਨਹੀਂ ਕਰ ਸਕੋਗੇ ਤਾਂ ਅਜਿਹੀ ਐਪ ਲੱਭੋਗੇ ਜਿਥੇ ਫਿਲਮ ਸਮੇਤ ਮਿਊਜ਼ਿਕ ਵੀ ਪਲੇਅ ਕੀਤਾ ਜਾ ਸਕੇ। ਇਸ ਨੂੰ ਰਿਲਾਇੰਸ ਨੇ ਸਮਝਿਆ ਹੈ ਅਤੇ ਇਸ ਲਈ ਹੀ ਸਾਲ ਤੱਕ ਆਪਣੇ ਸਾਰੇ ਐਪਸ ਲਈ ਸਬਸਕ੍ਰਿਪਸ਼ਨ ਫ੍ਰੀ ਕਰ ਦਿੱਤੀ ਹੈ।
ਭਾਰਤ ''ਚ ਟਾਪ ''ਤੇ ਹੈ ਰਿਲਾਇੰਸ ਜਿਓ ਦੇ ਐਪਸ-
ਭਾਰਤ ''ਚ ਸਬ ਤੋਂ ਜ਼ਿਆਦਾ ਐਂਡ੍ਰਾਇਡ ਸਮਾਰਟਫੋਨ ਯੂਜ਼ਰ ਹਨ ਅਤੇ ਰਿਲਾਇੰਸ ਜਿਓ ਦੀ ''ਮਾਈ ਜਿਓ'' ਐਪ ਪਲੇਅ ਸਟੋਰ ਦੇ ਟਾਪ ਫ੍ਰੀ ਐਪਸ ''ਚ ਪਿਛਲੇ 10 ਦਿਨਾਂ ਤੋਂ ਨੰਬਰ-1 ''ਤੇ ਹੈ। ਟਾਪ ਚਾਰਟਸ ''ਚ ਪਹਿਲਾਂ ਵਟਸਐਪ ਦਾ ਕਬਜ਼ਾ ਸੀ ਪਰ ਹੁਣ ਇਹ ਦੂਜੇ ਨੰਬਰ ''ਤੇ ਆ ਗਿਆ ਹੈ। ਤੀਜੇ ਨੰਬਰ ''ਤੇ ਵੀ ਜਿਓ ਦੀ 4ਜੀ ਵੌਇਸ ਐਪ ਹੈ ਜਦੋਂਕਿ ਚੌਥੇ ਨੰਬਰ ''ਤੇ ਜਿਓ ਲਾਈਵ ਟੀ.ਵੀ. ਹੈ। ਪੰਜਵੇਂ ਨੰਬਰ ''ਤੇ ਜਿਓ ਸਿਨੇਮਾ ਮੂਵੀ ਅਤੇ ਟੀ.ਵੀ. ਮਿਊਜ਼ਿਕ ਐਪ ਹੈ। ਕੁੱਲ ਮਿਲਾ ਕੇ ਟਾਪ 10 ਚੋਂ 6 ਐਪਸ ਜਿਓ ਦੇ ਹੀ ਹਨ।