ਜੀਓ ਨੇ ਅਗਸਤ ’ਚ ਆਪਣੇ ਨਾਲ ਜੋੜੇ ਸਭ ਤੋਂ ਜ਼ਿਆਦਾ ਗਾਹਕ, ਦੂਜੇ ਨੰਬਰ ’ਤੇ ਰਹੀ ਏਅਰਟੈੱਲ

10/20/2021 5:19:55 PM

ਗੈਜੇਟ ਡੈਸਕ– ਦੇਸ਼ ਦੀ ਸਭ ਤੋਂ ਵੱਡੀ ਦੂਰਸੰਚਾਰ ਕੰਪਨੀ ਰਿਲਾਇੰਸ ਜੀਓ ਨੇ ਅਗਸਤ ਮਹੀਨੇ ’ਚ 6.49 ਲੱਖ ਨਵੇਂ ਮੋਬਾਇਲ ਗਾਹਕ ਜੋੜੇ। ਇਸ ਤੋਂ ਬਾਅਦ ਭਾਰਤੀ ਏਅਰਟੈੱਲ ਦਾ ਸਥਾਨ ਰਿਹਾ, ਜਿਸ ਨੇ 1.38 ਲੱਖ ਨਵੇਂ ਕੁਨੈਕਸ਼ਨ ਜੋੜੇ। ਭਾਰਤੀ ਦੂਰਸੰਚਾਰ ਰੈਗੂਲੇਟਰੀ ਅਥਾਰਿਟੀ (ਟਰਾਈ) ਦੇ ਬੁੱਧਵਾਰ ਨੂੰ ਜਾਰੀ ਅੰਕੜਿਆਂ ਤੋਂ ਇਹ ਜਾਣਕਾਰੀ ਮਿਲੀ ਹੈ। ਇਸ ਦੇ ਉਲਟ ਵੋਡਾਫੋਨ-ਆਈਡੀਆ ਨੇ ਅਗਸਤ ’ਚ 8.33 ਲੱਖ ਗਾਹਕ ਗੁਆਏ, ਹਾਲਾਂਕਿ, ਉਸ ਦਾ ਨੁਕਸਾਨ ਜੁਲਾਈ ਦੇ ਮੁਕਾਬਲੇ ਘੱਟ ਰਿਹਾ। ਜੀਓ ਨੇ ਨਵੇਂ ਗਾਹਕ ਜੋੜੇ ਦੀ ਦੌੜ ’ਚ ਮੁਕਾਬਲੇਬਾਜ਼ਾਂ ਨੂੰ ਪਛਾਣਾ ਜਾਰੀ ਰੱਖਦੇ ਹੋਏ ਅਗਸਤ ’ਚ 6.49 ਲੱਖ ਵਾਇਰਲੈੱਸ ਉਪਭੋਗਤਾ ਜੋੜੇ। 

ਇਸ ਦੇ ਨਾਲ ਹੀ ਉਸ ਦਾ ਮੋਬਾਇਲ ਗਾਹਕਾਂ ਦਾ ਆਧਾਰ ਵਧ ਕੇ 44.38 ਕਰੋੜ ਹੋ ਗਿਆ। ਸੁਨੀਲ ਮਿੱਤਲ ਦੀ ਅਗਵਾਈ ਵਾਲੀ ਭਾਰਤੀ ਏਅਰਟੈੱਲ ਨੇ ਮਹੀਨੇ ਦੌਰਾਨ 1.38 ਲੱਖ ਗਾਹਕ ਜੋੜੇ ਜਿਸ ਨਾਲ ਉਸ ਦੇ ਕੁੱਲ ਵਾਇਰਲੈੱਸ ਕੁਨੈਕਸ਼ਨਾਂ ਦੀ ਗਿਣਤੀ 35.41 ਕਰੋੜ ਹੋ ਗਈ। ਟਰਾਈ ਦੇ ਅੰਕੜਿਆਂ ਮੁਤਾਬਕ, ਵੋਡਾਫੋਨ-ਆਈਡੀਆ ਨੇ ਅਗਸਤ ’ਚ 8.33 ਲੱਖ ਮੋਬਾਇਲ ਕੁਨੈਕਸ਼ਨ ਗੁਆਏ ਅਤੇ ਇਸ ਦੇ ਨਾਲ ਉਸ ਦੇ ਵਾਇਰਲੈੱਸ ਗਾਹਕਾਂ ਦੀ ਗਿਣਤੀ ਘੱਟ ਕੇ 27.1 ਕਰੋੜ ਰਹਿ ਗਈ। ਜੁਲਾਈ ਦੇ ਅੰਕੜਿਆਂ ਨਾਲ ਤੁਲਨਾ ਕਰੀਏ ਤਾਂ ਮੁਸ਼ਕਿਲਾਂ ’ਚ ਫਸੀ ਕੰਪਨੀ ਨੇ ਆਪਣੇ ਗਾਹਕਾਂ ਦੇ ਨੁਕਸਾਨ ਨੂੰ ਇਕ ਹੱਦ ਤਕ ਘੱਟ ਕਰ ਲਿਆ ਹੈ। ਜੁਲਾਈ ’ਚ ਉਸ ਨੇ 14.3 ਲੱਖ ਗਾਹਕ ਗੁਆਏ ਸਨ। 


Rakesh

Content Editor

Related News