ਲਾਂਚਿੰਗ ਤੋਂ ਪਹਿਲਾਂ RedmiBook 15 ਦੀ ਕੀਮਤ ਲੀਕ, ਫੀਚਰਜ਼ ਵੀ ਆਏ ਸਾਹਮਣੇ

Saturday, Jul 31, 2021 - 11:36 AM (IST)

ਲਾਂਚਿੰਗ ਤੋਂ ਪਹਿਲਾਂ RedmiBook 15 ਦੀ ਕੀਮਤ ਲੀਕ, ਫੀਚਰਜ਼ ਵੀ ਆਏ ਸਾਹਮਣੇ

ਗੈਜੇਟ ਡੈਸਕ– ਸ਼ਾਓਣੀ ਦਾ ਬ੍ਰਾਂਡ ਰੈੱਡਮੀ ਜਲਦ ਹੀ ਭਾਰਤੀ ਬਾਜ਼ਾਰ ’ਚ ਆਪਣਾ ਪਹਿਲਾ ਲੈਪਟਾਪ ਲਾਂਚ ਕਰਨ ਵਾਲਾ ਹੈ। ਕੰਪਨੀ ਨੇ ਵੀ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਹੈ ਕਿ ਰੈੱਡਮੀਬੁੱਕ ਸੀਰੀਜ਼ ਤਿੰਨ ਅਗਸਤ ਨੂੰ ਭਾਰਤ ’ਚ ਲਾਂਚ ਹੋਵੇਗੀ। ਹਾਲਾਂਕਿ, ਕੰਪਨੀ ਨੇ ਇਸ ਸੀਰੀਜ਼ ਦੇ ਮਾਡਲਾਂ ਬਾਰੇ ਜਾਣਕਾਰੀ ਨਹੀਂ ਦਿੱਤੀ। ਹੁਣ ਇਕ ਲੀਕ ਰਿਪੋਰਟ ’ਚ ਰੈੱਡਮੀ ਦੇ ਲੈਪਟਾਪ ਦੇ ਮਾਡਲ ਅਤੇ ਕੀਮਤ ਬਾਰੇ ਜਾਣਕਾਰੀ ਮਿਲੀ ਹੈ। 

ਲੀਕ ਰਿਪੋਰਟ ’ਚ ਕਿਹਾ ਗਿਆ ਹੈ ਕਿ ਰੈੱਡਮੀ ਬੁੱਕ ਸੀਰੀਜ਼ ਤਹਿਤ ਰੈੱਡਮੀਬੁੱਕ 15 ਨੂੰ ਭਾਰਤ ’ਚ ਲਾਂਚ ਕੀਤਾ ਜਾਵੇਗਾ। ਇਸ ਵਿਚ ਇੰਟੈਲ ਦੀ 11ਵੀਂ ਜਨਰੇਸ਼ਨ ਦਾ ਪ੍ਰੋਸੈਸਰ ਮਿਲੇਗਾ। ਇਸ ਤੋਂ ਇਲਾਵਾ 512 ਜੀ.ਬੀ. ਦੀ ਸਟੋਰੇਜ ਮਿਲੇਗੀ। ਰੈੱਡਮੀਬੁੱਕ 15 ’ਚ ਫੁਲ-ਐੱਚ.ਡੀ. ਡਿਸਪਲੇਅ ਮਿਲੇਗੀ ਅਤੇ ਇਸ ਸੀਰੀਜ਼ ਤਹਿਤ ਕਈ ਲੈਪਟਾਪ ਵੀ ਲਾਂਚ ਹੋਣਗੇ। 

ਰੈੱਡਮੀਬੁੱਕ ਦਾ ਮੁਕਾਬਲਾ Acer Swift 3, Asus VivoBook ਅਤੇ Xiaomi ਦੇ ਲੈਪਟਾਪ Mi Notebook 14 Horizon ਐਡੀਸ਼ਨ ਨਾਲ ਹੋਵੇਗਾ। ਕਿਹਾ ਜਾ ਰਿਹਾ ਹੈ ਕਿ ਰੈੱਡਮੀਬੁੱਕ 15 ਦੀ ਕੀਮਤ 50,000 ਰੁਪਏ ਤੋਂਘੱਟ ਹੋਵੇਗੀ ਅਤੇ ਇਸ ਨੂੰ ਚਾਰਕੋਲ ਗ੍ਰੇਅ ਰੰਗ ’ਚ ਪੇਸ਼ ਕੀਤਾ ਜਾਵੇਗਾ। 

RedmiBook 15 ਦੇ ਫੀਚਰਜ਼
ਰੈੱਮਡੀਬੁੱਕ 15 ਦੇ ਫੀਚਰਜ਼ ਨੂੰ ਲੈ ਕੇ ਕਿਹਾ ਜਾ ਰਿਹਾ ਹੈ ਕਿ ਇਸ ਵਿਚ 15.6 ਇੰਚ ਦੀ ਫੁਲ-ਐੱਚ.ਡੀ. ਡਿਸਪਲੇਅ ਮਿਲੇਗੀ। ਇਸ ਵਿਚ ਇੰਟੈਲ ਦੀ 11ਵੀਂ ਜਨਰੇਸ਼ਨ ਦਾ ਕੋਰ i3 ਅਤੇ ਕੋਰ i5 ਪ੍ਰੋਸੈਸਰ ਮਿਲੇਗਾ। ਲੈਪਟਾਪ ਦੇ ਨਾਲ ਘੱਟੋ-ਘੱਟ 8 ਜੀ.ਬੀ. ਦੀ ਰੈਮ ਅਤੇ 256 ਜੀ.ਬੀ./512 ਜੀ.ਬੀ. ਦੀ PCIe SSD ਸਟੋਰੇਜ ਮਿਲੇਗੀ। ਲੈਪਟਾਪ ’ਚ ਵਿੰਡੋਜ਼ 10 ਮਿਲੇਗਾ। 

ਕੁਨੈਕਟੀਵਿਟੀ ਲਈ ਲੈਪਟਾਪ ’ਚ ਡਿਊਲ ਬੈਂਡ ਵਾਈ-ਫਾਈ, ਬਲੂਟੁੱਥ ਵੀ5.0, ਯੂ.ਐੱਸ.ਬੀ. 3.1 ਟਾਈਪ-ਸੀ, ਯੂ.ਐੱਸ.ਬੀ. ਟਾਈਪ-ਏ, ਯੂ.ਐੱਸ.ਬੀ. 2.0, ਐੱਚ.ਡੀ.ਐੱਮ.ਆਈ. ਅਤੇ ਆਡੀਓ ਜੈੱਕ ਮਿਲੇਗਾ। ਇਸ ਦੇ ਨਾਲ 65ਵਾਟ ਦਾ ਚਾਰਜਰ ਮਿਲੇਗਾ। ਦੱਸ ਦੇਈਏ ਕਿ ਚੀਨ ’ਚ ਹਾਲ ਹੀ ’ਚ ਰੈੱਡਮੀਬੁੱਕ ਪ੍ਰੋ 14 ਅਤੇ ਰੈੱਡਮੀਬੁੱਕ ਪ੍ਰੋ 15 ਨੂੰ AMD Ryzenਅਤੇ 11ਵੀਂ ਜਨਰੇਸ਼ਨ ਇੰਟੈਲ ਕੋਰ ਪ੍ਰੋਸੈਸਰ ਨਾਲ ਪੇਸ਼ ਕੀਤਾ ਗਿਆ ਹੈ। 


author

Rakesh

Content Editor

Related News