ਸ਼ਾਓਮੀ ਨੇ ਭਾਰਤ ’ਚ ਲਾਂਚ ਕੀਤੀ ਸਮਾਰਟ ਵਾਚ, ਕੀਮਤ 4 ਹਜ਼ਾਰ ਰੁਪਏ ਤੋਂ ਵੀ ਘੱਟ

05/15/2021 10:19:43 AM

ਗੈਜੇਟ ਡੈਸਕ– ਸ਼ਾਓਮੀ ਨੇ ਅੱਜ ਭਾਰਤ ’ਚ ਕੀਤੇ ਗਏ ਇਕ ਵਰਚੁਅਲ ਈਵੈਂਟ ’ਚ ਨਵਾਂ ਸਮਾਰਟਫੋਨ Redmi Note 10S ਅਤੇ ਰੈੱਡਮੀ ਵਾਚ ਨੂੰ ਲਾਂਚ ਕੀਤਾ ਹੈ। ਰੈੱਡਮੀ ਵਾਚ ਨੂੰ ਪਿਛਲੇ ਸਾਲ ਨਵੰਬਰ ’ਚ ਚੀਨ ’ਚ ਲਾਂਚ ਕੀਤਾ ਗਿਆ ਸੀ। ਹਾਲਾਂਕਿ, ਵਾਚ ਦੇ ਭਾਰਤੀ ਮਾਡਲ ਨੂੰ ਕੁਝ ਸੁਧਾਰਾਂ ਦੇ ਨਾਲ ਉਤਾਰਿਆ ਗਿਆ ਹੈ। ਇਸ ਵਾਚ ’ਚ 200 ਤੋਂ ਜ਼ਿਆਦਾ ਵਾਚ ਫੇਸਿਸ ਅਤੇ ਬਿਲਟ-ਇਨ ਜੀ.ਪੀ.ਐੱਸ. ਮਿਲੇਗਾ। 

ਇਹ ਵੀ ਪੜ੍ਹੋ– ਸਸਤਾ ਹੋ ਗਿਆ ਸੈਮਸੰਗ ਦਾ 7000mAh ਬੈਟਰੀ ਵਾਲਾ ਸਮਾਰਟਫੋਨ, ਜਾਣੋ ਨਵੀਂ ਕੀਮਤ

PunjabKesari

ਰੈੱਡਮੀ ਵਾਚ ਦੀ ਭਾਰਤ ’ਚ ਕੀਮਤ 3,999 ਰੁਪਏ ਰੱਖੀ ਗਈ ਹੈ। ਵਾਚ ਫੇਸ ਲਈ ਯੂਜ਼ਰਸ ਨੂੰ ਬਲੈਕ, ਬਲਿਊ ਅਤੇ ਆਈਵੋਰੀ ਰੰਗ ਮਿਲਣਗੇ ਜਦਕਿ ਸਟ੍ਰੈਪਸ ਚਾਰ ਰੰਗਾਂ- ਬਲੈਕ, ਬਲਿਊ, ਆਈਵੋਰੀ ਅਤੇ ਓਲਿਵ ’ਚ ਆਉਣਗੇ। ਰੈੱਡਮੀ ਵਾਚ ਦੀ ਵਿਕਰੀ 25 ਮਈ ਤੋਂ ਸ਼ੁਰੂ ਹੋਵੇਗੀ ਅਤੇ ਗਾਹਕ ਇਸ ਨੂੰ ਫਲਿਪਕਾਰਟ, ਸ਼ਾਓਮੀ ਦੀ ਅਧਿਕਾਰਤ ਵੈੱਬਸਾਈਟ ਅਤੇ ਮੀ ਹੋਮ ਸਟੋਰਾਂ ਤੋਂ ਖ਼ਰੀਦ ਸਕਣਗੇ। 

ਇਹ ਵੀ ਪੜ੍ਹੋ– ਬਿਹਤਰੀਨ ਫੀਚਰਜ਼ ਨਾਲ ਭਾਰਤ ’ਚ ਲਾਂਚ ਹੋਇਆ Redmi Note 10S, ਜਾਣੋ ਕੀਮਤ

PunjabKesari

ਰੈੱਡਮੀ ਵਾਚ ਦੀਆਂ ਖੂਬੀਆਂ
ਰੈੱਮਡੀ ਵਾਚ ’ਚ 350 ਨਿਟਸ ਪੀਕ ਬ੍ਰਾਈਟਨੈੱਸ ਅਤੇ 320x320 ਪਿਕਸਲ ਰੈਜ਼ੋਲਿਊਸ਼ਨ ਦੇ ਨਾਲ 1.4 ਇੰਚ TFT LCD ਡਿਸਪਲੇਅ ਦਿੱਤੀ ਗਈ ਹੈ। ਇਥੇ ਟਾਪ ’ਚ 2.5ਡੀ ਕਰਵਡ ਗਲਾਸ ਅਤੇ ਸੱਜੇ ਪਾਸੇ ਸਿੰਗਲ ਬਟਨ ਮੌਜੂਦ ਹੈ।

ਇਹ ਵੀ ਪੜ੍ਹੋ– ਫੋਨ ’ਚੋਂ ਤੁਰੰਤ ਡਿਲੀਟ ਕਰੋ ‘ਗੂਗਲ ਕ੍ਰੋਮ’ ਦੀ ਇਹ ਫਰਜ਼ੀ ਐਪ, ਨਹੀਂ ਤਾਂ ਖ਼ਾਲੀ ਹੋ ਸਕਦੈ ਤੁਹਾਡਾ ਬੈਂਕ ਖ਼ਾਤਾ

PunjabKesari

ਇਸ ਨਵੀਂ ਰੈੱਡਮੀ ਵਾਚ ’ਚ ਬਿਹਤਰ ਟ੍ਰੈਕਿੰਗ ਲਈ ਇਨ-ਬਿਲਟ ਜੀ.ਪੀ.ਐੱਸ. ਅਤੇ ਗਲੋਨਾਸ ਦਿੱਤਾ ਗਿਆ ਹੈ। ਕੁਨੈਕਟੀਵਿਟੀ ਦੇ ਲਿਹਾਜ ਨਾਲ ਇਸ ਵਿਚ ਬਲੂਟੂਥ ਵੀ5.1 ਦੀ ਸੁਪੋਰਟ ਹੈ। ਇਸ ਵਿਚ 5ATM ਵਾਟਰ ਰੈਜਿਸਟੈਂਸ ਦਿੱਤਾ ਗਿਆ ਹੈ ਅਤੇ ਯੂਜ਼ਰਸ ਨੂੰ 200 ਤੋਂ ਜ਼ਿਆਦਾ ਵਾਚ ਫੇਸਿਸ ਵੀ ਮਿਲਣਗੇ।

ਇਹ ਵੀ ਪੜ੍ਹੋ– ਥਰਮਾਮੀਟਰ ਤੋਂ ਘੱਟ ਕੀਮਤ ’ਚ ਖ਼ਰੀਦੋ ਬੁਖ਼ਾਰ ਮਾਪਨ ਵਾਲਾ ਇਹ ਸ਼ਾਨਦਾਰ ਫੋਨ

PunjabKesari

ਸ਼ਾਓਮੀ ਨੇ ਕਿਹਾ ਹੈ ਕਿ ਇਸ ਵਾਚ ਨੂੰ ਸਿੰਗਲ ਚਾਰਜ ’ਚ 10 ਦਿਨਾਂ ਤਕ ਚਲਾਇਆ ਜਾ ਸਕੇਗਾ। ਨਾਲ ਹੀ ਇਸ ਨੂੰ ਪੂਰੀ ਤਰ੍ਹਾਂ ਚਾਰਜ ਹੋਣ ’ਚ 2 ਘਟਿਆਂ ਦਾ ਸਮਾਂ ਲੱਗੇਗਾ। ਰੈੱਡਮੀ ਵਾਚ ’ਚ ਮੌਜੂਦ ਸੈਂਸਰਾਂ ਦੀ ਗੱਲ ਕਰੀਏ ਤਾਂ ਇਸ ਵਿਚ ਪੀ.ਪੀ.ਜੀ. ਹਾਰਟ ਰੇਟ ਸੈਂਸਰ, ਥ੍ਰੀ-ਐਕਸਿਸ ਐਕਸੀਲੀਰੇਸ਼ਨ ਸੈਂਸਰ, ਜਿਓਮੈਗਨੇਟਿਕ ਸੈਂਸਰ, ਬੈਰੋਮੀਟਰ, ਜਾਇਰੋਸਕੋਪ ਅਤੇ ਇਕ ਐਂਬੀਅੰਟ ਲਾਈਟ ਸੈਂਸਰ ਦਿੱਤਾ ਗਿਆ ਹੈ। 

PunjabKesari

ਗਾਹਕਾਂ ਨੂੰ ਇਸ ਘੜੀ ’ਚ ਟ੍ਰੈਕਿੰਗ ਲਈ 11 ਸਪੋਰਟਸ ਮੋਡਸ ਵੀ ਮਿਲਣਗੇ। ਇਨ੍ਹਾਂ ਮੋਡਸ ’ਚ ਟ੍ਰੇਲ ਰਨਿੰਗ, ਹਾਈਕਿੰਗ, ਵਾਕਿੰਗ, ਇਨਡੋਰ ਸਾਈਕਲਿੰਗ ਅਤੇ ਸਵਿਮਿੰਗ ਆਦਿ ਸ਼ਾਮਲ ਹਨ। ਇਸ ਵਿਚ ਕੁਝ ਹੈਲਥ ਰਿਟੇਲਿਡ ਫੀਚਰਜ਼ ਜਿਵੇਂ- ਹਾਰਟ ਰੇਟ ਮਾਨੀਟਰਿੰਗ, ਸਲੀਮ ਡਿਟੈਕਸ਼ਨ, ਗਾਈਡੇਡ ਬ੍ਰੀਥਿੰਗ, ਟਾਰਗੇਟ ਸੈਟਿੰਗ, ਏਅਰ ਪ੍ਰੈਸ਼ਰ ਡਿਟੈਕਸ਼ਨ ਅਤੇ ਸਟੈੱਪ ਕਾਊਂਟਰ ਵੀ ਦਿੱਤੇ ਗਏ ਹਨ। 

PunjabKesari

ਰੈੱਡਮੀ ਵਾਚ ’ਚ ਗਾਹਕਾਂ ਨੂੰ ਪੇਅਰਡ ਫੋਨ ਦੇ ਨੋਟੀਫਿਕੇਸ਼ਨ ਵੀ ਮਿਲਣਗੇ। ਨਾਲ ਹੀ ਗਾਹਕ ਇਸ ਰਾਹੀਂ ਮਿਊਜ਼ਿਕ ਕੰਟਰੋਲ ਕਰ ਸਕਣਗੇ ਅਤੇ ਅਲਾਰਮ ਵੀ ਸੈੱਟ ਕਰ ਸਕਣਗੇ। ਗਾਹਕਾਂ ਨੂੰ ਵੈਦਰ ਅਪਡੇਟ ਵੀ ਇਥੇ ਮਿਲੇਗਾ। 


Rakesh

Content Editor

Related News