110+ ਫਿਟਨੈਸ ਮੋਡ ਨਾਲ ਭਾਰਤ ’ਚ ਲਾਂਚ ਹੋਈ Redmi Watch 2 Lite, ਜਾਣੋ ਕੀਮਤ

03/14/2022 2:08:56 PM

ਗੈਜੇਟ ਡੈਸਕ– ਰੈੱਡਮੀ ਨੇ ਭਾਰਤ ’ਚ ਆਪਣੀ ਨਵੀਂ ਸਮਾਰਟਵਾਚ Redmi Watch 2 Lite ਵੀ ਲਾਂਚ ਕਰ ਦਿੱਤੀ ਹੈ। ਇਸ ਸਮਾਰਟਵਾਚ ’ਚ ਜੀ.ਪੀ.ਐੱਸ. ਹੈ ਅਤੇ ਇਸਦੀ ਕੀਮਤ 4,999 ਰੁਪਏ ਹੈ। Redmi Watch 2 Lite 1.55 ਇੰਚ (320x360 ਪਿਕਸਲ) ਟੀ.ਐੱਫ.ਟੀ. ਐੱਲ.ਸੀ.ਡੀ. ਸਕਰੀਨ ਨਾਲ ਆਉਂਦੀ ਹੈ। ਇਸ ਵਿਚ 120 ਤੋਂ ਜ਼ਿਆਦਾ ਵਾਚ ਫੇਸਿਜ਼ ਹਨ। ਸਮਾਰਟਵਾਚ ਪਲਾਸਟਿਕ ਨਾਲ ਬਣੀ ਹੈ ਅਤੇ ਇਸ ਵਿਚ ਟੀ.ਪੀ.ਯੂ. ਨੇ ਐਂਟੀਬੈਕਟੀਰੀਅਲ ਸਟ੍ਰੈਪ ਬਣਾਏ ਹਨ। ਇਹ 5ATM (50 ਮੀਟਰ) ਵਾਟਰ-ਰੈਸਿਸਟੈਂਟ ਵੀ ਹੈ।

ਸਮਾਰਟਵਾਚ ’ਚ ਮਿਲਣਗੇ 110+ ਫਿਟਨੈਸ ਮੋਡ
ਸਮਾਰਟਵਾਚ ’ਚ 17 ਪ੍ਰੋਫੈਸ਼ਨਲ ਮੋਡ ਸਮੇਤ 110 ਤੋਂ ਜ਼ਿਆਦਾ ਫਿਟਨੈਸ ਮੋਡ ਹਨ। ਇਸ ਵਿਚ ਹਾਰਟ ਰੇਟ ਮਾਨੀਟਰਿੰਗ, SpO2 ਮਾਨੀਟਰਿੰਗ, ਸਲੀਪ ਟ੍ਰੈਕਿੰਗ, ਸਟ੍ਰੈੱਸ ਲੈਵਲ ਮਾਨੀਟਰਿੰਗ ਅਤੇ ਮੈਨਸੁਰਲ ਸਾਈਕਲ ਟਰੈਕਿੰਗ ਵੀ ਹੈ। ਇਹ ਡੀਪ ਬ੍ਰੀਥ ਐਕਸਰਸਾਈਜ਼ ਦੇ ਨਾਲ ਵਾਚ ’ਤੇ ਪ੍ਰੀਲੋਡਿਡ ਵੀ ਆਉਂਦੀ ਹੈ। 

ਬਿਹਤਰੀਨ ਸੈਂਸਰ ਨਾਲ ਲੈਸ ਹੈ ਇਹ ਸਮਾਰਟਵਾਚ
ਇਸ ਵਿਚ ਬਿਹਤਰੀਨ ਸੈਂਸਰ ਵੇਖਣ ਨੂੰ ਮਿਲਦੇ ਹਨ। ਇਸ ਵਿਚ ਆਪਟੀਕਲ ਹਾਰਟ ਰੇਟ ਸੈਂਸਰ, ਐਕਸਲੈਰੋਮੀਟਰ, ਜਾਇਰੋਸਕੋਪ, ਇਲੈਕਟ੍ਰੋਨਿਕ ਕੰਪਾਸ ਅਤੇ ਜੀ.ਪੀ.ਐੱਸ./ਗੈਲੀਲਿਓ/ਬੀਡੌ ਸ਼ਾਮਿਲ ਹਨ। ਇਸ ਵਿਚ ਤੁਹਾਨੂੰ ਬਿਹਤਰੀਨ ਫੀਚਰਜ਼ ਵੀ ਵੇਖਣ ਨੂੰ ਮਿਲਦੇ ਹਨ। ਇਸ ਵਿਚ ਤੁਹਾਨੂੰ ਬਿਹਤਰੀਨ ਮਿਈਜ਼ਿਕ ਕੰਟਰੋਲ ਸਿਸਟਮ, ਮੌਸਮ ਦੀ ਜਾਣਕਾਰੀ, ਨੋਟੀਫਿਕੇਸ਼ਨ, ਡੂ ਨੋਟ ਡਿਸਟਰਬ, ਨੋਟੀਫਿਕੇਸ਼ਨ ਅਲਰਟ, ਇਨਕਮਿੰਗ ਕਾਲ ਨੋਟੀਫਿਕੇਸ਼ਨ, ਅਲਾਰਮ, ਟਾਈਮਰ ਅਤੇ ਸਰਚ ਮਾਈ ਫੋਨ ਵਰਗੇ ਸ਼ਾਨਦਾਰ ਫੀਚਰਜ਼ ਮਿਲਣਗੇ। 

Redmi Watch 2 Lite ’ਚ 262mAh ਦੀ ਬੈਟਰੀ ਦਿੱਤੀ ਗਈ ਹੈ, ਜੋ ਆਮ ਵਰਤੋਂ ਤਹਿਤ 10 ਦਿਨਾਂ ਤਕ ਅਤੇ ਜ਼ਿਆਦਾ ਮੋਡ ਇਸਤੇਮਾਲ ਕਰਨ ’ਤੇ 5 ਦਿਨਾਂ ਤਕ ਬੈਟਰੀ ਬੈਕਅਪ ਦਿੰਦੀ ਹੈ। ਜੇਕਰ ਤੁਸੀਂ ਜੀ.ਪੀ.ਐੱਸ. ਦਾ ਇਸਤੇਮਾਲ ਕਰਦੇ ਰਹਿੰਦੇ ਹੋ ਤਾਂ ਇਸਦੀ ਬੈਟਰੀ ਸਿਰਫ 14 ਘੰਟਿਆਂ ਤਕ ਚੱਲੇਗੀ। Redmi Watch 2 Lite ਮੈਚਿੰਗ ਸਟ੍ਰੈਪ ਦੇ ਨਾਲ ਆਈਵਰੀ, ਬਲੈਕ ਅਤੇ ਬਲਿਊ ਰੰਗ ’ਚ ਆਉਂਦੀ ਹੈ। ਤੁਸੀਂਪਿੰਕ ਪੰਚ ਅਤੇ ਓਲਿਵ ਰਸ਼ ਰੰਗਾਂ ’ਚ ਸਟ੍ਰੈਪ ਵੀ ਖ਼ਰੀਦ ਸਕਦੇ ਹੋ। 

ਕੀਮਤ ਤੇ ਉਪਲੱਬਧਤਾ
ਇਸਦੀ ਕੀਮਤ ਦੀ ਗੱਲ ਕਰੀਏ ਤਾਂ ਇਸ ਸਮਾਰਟਵਾਚ ਦੀ ਕੀਮਤ 4,999 ਰੁਪਏ ਹੈ। ਇਹ 15 ਮਾਰਚ ਤੋਂ Amazon.in, Mi.com, Reliance Digital, Mi Home Stores ’ਤੇ ਉਪਲੱਬਧ ਹੋਵੇਗੀ।


Rakesh

Content Editor

Related News