ਇਕ ਹੀ ਦਿਨ ’ਚ ਵਿਕ ਗਏ 1660 Redmi Smart TV Max 98, ਜਾਣੋ ਕੀ ਹੈ ਖ਼ਾਸ

08/19/2020 2:31:12 AM

ਗੈਜੇਟ ਡੈਸਕ– ਸ਼ਾਓਮੀ ਨੇ ਆਪਣੀ 10ਵੀਂ ਐਨੀਵਰਸਰੀ ਸੇਲ ਸੀਜ਼ਨ ਦੀ ਰਿਪੋਰਟ ਜਾਰੀ ਕਰ ਦਿੱਤੀ ਹੈ। ਰਿਪੋਰਟ ’ਚ ਕੰਪਨੀ ਨੇ ਖੁਲਾਸਾ ਕੀਤਾ ਹੈ ਕਿ ਸ਼ਾਓਮੀ ਨੇ Redmi Smart TV Max 98 ਦੀਆਂ 1660 ਇਕਾਈਆਂ ਇਸ ਦੌਰਾਨ ਵੇਚੀਆਂ ਹਨ। ਇਸ ਗੱਲ ਦੀ ਜਾਣਕਾਰੀ ਸ਼ਾਓਮੀ ਨੇ ਚੀਨੀ ਸੋਸ਼ਲ ਮੀਡੀਆ ਸਾਈਟ ਵੀਬੋ ’ਤੇ ਦਿੱਤੀ ਹੈ। ਕੰਪਨੀ ਵਲੋਂ ਜਾਰੀ ਬਿਆਨ ’ਚ ਕਿਹਾ ਗਿਆ ਹੈ ਕਿ Redmi Smart TV Max 98 ਦੀਆਂ ਹਰ ਮਹੀਨੇ 100 ਤੋਂ ਘੱਟ ਇਕਾਈਆਂ ਹੀ ਵਿਕਦੀਆਂ ਸਨ ਪਰ ਰੈੱਡਮੀ ਹੁਣ 1000 ਤੋਂ ਜ਼ਿਆਦਾ ਇਕਾਈਆਂ ਇਕ ਦਿਨ ’ਚ ਵੇਚਦੀ ਹੈ। ਕੰਪਨੀ ਦਾ ਮੰਨਣਾ ਹੈ ਕਿ ਵੱਡੀ ਸਕਰੀਨ ਵਾਲੇ ਸਮਾਰਟ ਟੀਵੀ ਪ੍ਰਸਿੱਧ ਹੋ ਰਹੇ ਹਨ ਅਤੇ ਲੋਕ ਹਾਈ ਐਂਡ ਬਿਗ ਸਕਰੀਨ ਟੀਵੀ ਆਪਣੇ ਘਰਾਂ ’ਚ ਚਾਹੁੰਦੇ ਹਨ। 

ਸ਼ਾਓਮੀ ਦੁਆਰਾ ਪੋਸਟ ਕੀਤੇ ਗਏ ਨੰਬਰ ਕਾਫੀ ਪ੍ਰਭਾਵਸ਼ਾਲੀ ਹਨ। ਇਸ ਨੰਬਰ ਰਾਹੀਂ 100 ਇੰਚ ਦੇ ਟੀਵੀ ਦੀ ਇਕ ਨਵੀਂ ਕੈਟਾਗਿਰੀ ਸਾਹਮਣੇ ਆਈ ਹੈ। ਖ਼ਾਸ ਗੱਲ ਇਹ ਹੈ ਕਿ ਲੋਕ ਇਸ ਵੱਡੇ ਸਾਈਜ਼ ਦੇ ਟੀਵੀ ’ਚ ਦਿਲਚਸਪੀ ਵਿਖਾ ਰਹੇ ਹਨ। ਕੰਪਨੀ ਨੇ ਇਸ ਟੀਵੀ ਦੀਆਂ 1660 ਇਕਾਈਆਂ ਨੂੰ ਹਾਲ ਹੀ ’ਚ ਹੋਈ ਸੇਲ ’ਚ ਵੇਚਿਆ ਹੈ। ਜੋ ਇਸ ਗੱਲ ਦਾ ਸਬੂਤ ਹੈ ਕਿ ਲੋਕਾਂ ਨੂੰ ਵੱਡੇ ਸਾਈਜ਼ ਦੇ ਟੀਵੀ ਪਸੰਦ ਆ ਰਹੇ ਹਨ। ਸ਼ਾਓਮੀ ਨੇ Redmi Smart TV Max 98 ਦੀ ਕੀਮਤ 19,999 ਯੁਆਨ ਲਗਭਗ 2825 ਡਾਲਰ (ਕਰੀਬ 2.15 ਲੱਖ ਰੁਪਏ) ਰੱਖੀ ਹੈ। 

Redmi Smart TV Max 98 ਦੀਆਂ ਖੂਬੀਆਂ
ਰੈੱਡਮੀ ਸਮਾਰਟ ਟੀਵੀ ਮੈਕਸ ’ਚ 4ਕੇ ਯੂ.ਐੱਚ.ਡੀ. ਰੈਜ਼ੋਲਿਊਸ਼ਨ ਦੀ 98 ਇੰਚ ਦੀ ਸਕਰੀਨ ਮਿਲਦੀ ਹੈ, ਜੋ 1.2 ਮੀਟਰ ਲੰਬੇ ਬੈੱਡ ਤੋਂ 13.6 ਫੀਸਦੀ ਵੱਡੀ ਹੈ। ਯਾਨੀ ਇਹ ਟੀਵੀ ਕਿਸੇ ਟੇਬਲ ਟੈਨਿਸ ਬੋਰਡ ਦੇ ਸਾਈਜ਼ ਦਾ ਹੈ। ਰੈੱਡਮੀ ਸਮਾਰਟ ਟੀਵੀ ਮੈਕਸ ’ਚ 192 ਡਾਇਨਾਮਿਕ ਬੈਕਲਾਈਟ ਜੋਨਸ ਹਨ ਜੋ 85 ਫੀਸਦੀ NTSC ਸੁਪੋਰਟ ਨਾਲ ਆਉਂਦੇ ਹਨ। ਇਸ ਵਿਚ MEMC ਮੋਸ਼ਨ ਕੰਪਨਸੇਸ਼ਨ ਅਤੇ ਕਈ ਈਮੇਜ ਕੁਆਲਿਟੀ ਟੈਕਨਾਲੋਜੀ ਦਿੱਤੀ ਗਈ ਹੈ। ਇਸ ਸਮਾਰਟ ਟੀਵੀ ’ਚ 12 ਐੱਨ.ਐੱਮ. ਦਾ ਪ੍ਰੋਸੈਸਰ ਦਿੱਤਾ ਗਿਆ ਹੈ ਜੋ 4 ਜੀ.ਬੀ. ਰੈਮ ਅਤੇ 64 ਜੀ.ਬੀ. ਇੰਟਰਨਲ ਸਟੋਰੇਜ ਨਾਲ ਆਉਂਦਾ ਹੈ। 

ਕੰਪਨੀ ਦੇ ਜਰਨਲ ਮੈਨੇਜਰ Lu Weibing ਨੇ ਪਹਿਲਾਂ ਦੱਸਿਆ ਸੀ ਕਿ ਪਿਛਲੀ 98 ਇੰਚ ਦੀ ਟੀਵੀ ਜਨਰੇਸ਼ਨ ਦੀਆਂ ਸਿਰਫ 82 ਇਕਾਈਆਂ ਹੀ ਵਿਕੀਆਂ ਸਨ। ਇਸ ਦਾ ਮੁੱਖ ਕਾਰਨ ਕੀਮਤ ਅਤੇ ਇੰਸਟਾਲੇਸ਼ਨ ਪ੍ਰੋਸੈਸ ਰਿਹਾ ਸੀ। ਇਸ ਲਈ ਕੰਪਨੀ ਨੇ ਇਸ ਟੀਵੀ ਦੇ ਗਾਹਕਾਂ ਲਈ ਵੀ.ਆਈ.ਪੀ. ਡਿਲਿਵਰੀ ਦਾ ਐਲਾਨ ਕੀਤਾ ਹੈ। ਇਸ ਸਰਵਿਸ ’ਚ ਪ੍ਰੀ-ਸੇਲ ਕਮਿਊਨੀਕੇਸ਼ਨ, ਸਾਈਟ ਸਰਵੇ, ਇੰਸਟਾਲਿੰਗ ਪਲਾਨ, ਸਪੈਸ਼ਲ ਡਿਲਿਵਰੀ, ਇੰਸਟਾਲੇਸ਼ਨ ਆਦਿ ਸ਼ਮਲ ਹੈ। ਖਰੀਦਾਰਾਂ ਨੂੰ ਕੰਪਨੀ ਵਨ ਆਨ ਵਨ ਪ੍ਰੋਫੈਸ਼ਨਲ ਕਸਟਮਰ ਸਰਵਿਸ ਵੀ ਮੁਹੱਈਆ ਕਰਵਾ ਰਹੀ ਹੈ। 


Rakesh

Content Editor

Related News