ਰੈੱਡਮੀ ਨੋਟ 9 ਪ੍ਰੋ ਮੈਕਸ ਦੀ ਸੇਲ ਅੱਜ, ਫੋਨ ਖਰੀਦਣ ’ਤੇ ਮਿਲਣਗੇ ਇਹ ਫਾਇਦੇ

06/03/2020 11:43:48 AM

ਗੈਜੇਟ ਡੈਸਕ– ਰੈੱਡਮੀ ਨੋਟ 9 ਪ੍ਰੋ ਮੈਕਸ ਖਰੀਦਣ ਦਾ ਤੁਹਾਡੇ ਕੋਲ ਅੱਜ ਸ਼ਾਨਦਾਰ ਮੌਕਾ ਹੈ। ਕੰਪਨੀ ਦਾ ਇਹ ਫੋਨ ਅੱਜ ਦੁਪਹਿਰ ਨੂੰ 12 ਵਜੇ ਵਿਕਰੀ ਲਈ ਮੁਹੱਈਆ ਹੋਵੇਗਾ। ਇਸ ਨੂੰ ਐਮਾਜ਼ੋਨ ਇੰਡੀਆ ਅਤੇ ਮੀ ਡਾਟ ਕਾਮ ਤੋਂ ਖਰੀਦਿਆ ਜਾ ਸਕਦਾ ਹੈ। ਇਹ ਫੋਨ ਰੈੱਡਮੀ ਨੋਟ 9 ਸੀਰੀਜ਼ ਦਾ ਸਭ ਤੋਂ ਪ੍ਰੀਮੀਅਮ ਸਮਾਰਟਫੋਨ ਹੈ। ਅੱਜ ਦੀ ਸੇਲ ’ਚ ਕੰਪਨੀ ਇਸ ਫੋਨ ਦੀ ਖਰੀਦ ’ਤੇ ਕਈ ਆਕਰਸ਼ਕ ਪੇਸ਼ਕਸ਼ ਵੀ ਦੇ ਰਹੀ ਹੈ। 

ਮਿਲਣਗੇ ਇਹ ਫਾਇਦੇ
ਰੈੱਡਮੀ ਨੋਟ 9 ਪ੍ਰੋ ਮੈਕਸ 8 ਜੀ.ਬੀ. ਤਕ ਦੀ ਰੈਮ ਅਤੇ 128 ਜੀ.ਬੀ. ਤਕ ਦੀ ਇੰਟਰਨਲ ਸਟੋਰੇਜ ਮਾਡਲ ’ਚ ਆਉਂਦਾ ਹੈ। ਫੋਨ ਦੇ ਸ਼ੁਰੂਆਤੀ ਮਾਡਲ (6 ਜੀ.ਬੀ.+64 ਜੀ.ਬੀ.) ਦੀ ਕੀਮਤ 16,499 ਰੁਪਏ ਹੈ। ਇਸ ਫੋਨ ਦੀ ਖਰੀਦ ’ਤੇ ਏਅਰਟੈੱਲ ਗਾਹਕਾਂ ਨੂੰ 298 ਰੁਪਏ ਅਤੇ 398 ਰੁਪਏ ਦੇ ਰੀਚਾਰਜ ’ਤੇ ਦੁਗਣਾ ਡਾਟਾ ਦਿੱਤਾ ਜਾਵੇਗਾ। 

PunjabKesari

ਫੋਨ ਦੇ ਫੀਚਰਜ਼
ਫੋਨ ’ਚ 1080x2400 ਪਿਕਸਲ ਰੈਜ਼ੋਲਿਊਸ਼ਨ ਨਾਲ 6.67 ਇੰਚ ਦੀ ਫੁਲ ਐੱਚ.ਡੀ. ਪਲੱਸ ਆਈ.ਪੀ.ਐੱਸ. ਡਿਸਪਲੇਅ ਦਿੱਤੀ ਗਈ ਹੈ। ਫੋਨ ’ਚ 8 ਜੀ.ਬੀ. ਤਕ ਦੀ LPDDR4X ਰੈਮ ਨਾਲ ਸਨੈਪਡ੍ਰੈਗਨ 720ਜੀ ਐੱਸ.ਓ.ਸੀ. ਪ੍ਰੋਸੈਸਰ ਦਿੱਤਾ ਗਿਆ ਹੈ। ਫੋਨ ’ਚ ਯੂ.ਐੱਫ.ਐੱਸ. 2.1 ਨਾਲ 128 ਜੀ.ਬੀ. ਦੀ ਇੰਟਰਨਲ ਸਟੋਰੇਜ ਮਿਲਦੀ ਹੈ। ਲੋੜ ਪੈਣ ’ਤੇ ਫੋਨ ਦੀ ਸਟੋਰੇਜ ਨੂੰ ਮੈਮਰੀ ਕਾਰਡ ਦੀ ਮਦਦ ਨਾਲ 512 ਜੀ.ਬੀ. ਤਕ ਵਧਾਇਆ ਜਾ ਸਕਦਾ ਹੈ। 

ਫੋਟੋਗ੍ਰਾਫੀ ਲਈ ਫੋਨ ’ਚ ਰੀਅਰ ਕਵਾਡ ਕੈਮਰਾ ਸੈੱਟਅਪ ਮਿਲਦਾ ਹੈ। ਇਸ ਵਿਚ 64 ਮੈਗਾਪਿਕਸਲ ਦੇ ਮੇਨ ਲੈੱਨਜ਼ ਨਾਲ 8 ਮੈਗਾਪਿਕਸਲ ਦਾ ਸੈਕੇਂਡਰੀ ਲੈੱਨਜ਼, 5 ਮੈਗਾਪਿਕਸਲ ਦਾ ਮੈਕ੍ਰੋ ਸ਼ੂਟਰ ਅਤੇ ਇਕ 2 ਮੈਗਾਪਿਕਸਲ ਦਾ ਡੈੱਪਥ ਸੈਂਸਰ ਦਿੱਤਾ ਗਿਆ ਹੈ। ਸੈਲਫੀ ਲਈ ਫੋਨ ’ਚ 32 ਮੈਗਾਪਿਕਸਲ ਦਾ ਕੈਮਰਾ ਮਿਲੇਗਾ। ਸਾਈਡ ਮਾਊਂਟੇਡ ਫਿੰਗਰਪ੍ਰਿੰਟ ਸੈਂਸਰ ਨਾਲ ਆਉਣ ਵਾਲੇ ਇਸ ਫੋਨ ’ਚ 5020 ਐੱਮ.ਏ.ਐੱਚ. ਦੀ ਬੈਟਰੀ ਹੈ ਜੋ 33 ਵਾਟ ਦੀ ਫਾਸਟ ਚਾਰਜਿੰਗ ਨਾਲ ਆਉਂਦੀ ਹੈ। 


Rakesh

Content Editor

Related News