Redmi Note 9 Pro Max ਖਰੀਦਣ ਦਾ ਸ਼ਾਨਦਾਰ ਮੌਕਾ, ਮਿਲ ਰਹੇ ਖ਼ਾਸ ਪੇਸ਼ਕਸ਼
Wednesday, Jul 08, 2020 - 10:48 AM (IST)

ਗੈਜੇਟ ਡੈਸਕ– ਜੇਕਰ ਤੁਸੀਂ ਰੈੱਡਮੀ ਦਾ ਸਮਾਰਟਫੋਨ ਖਰੀਦਣ ਦੀ ਤਿਆਰੀ ’ਚ ਹੋ ਤਾਂ ਤੁਹਾਡੇ ਲਈ ਸ਼ਾਨਦਾਰ ਮੌਕਾ ਹੈ। ਰੈੱਡਮੀ ਨੋਟ 9 ਪ੍ਰੋ ਮੈਕਸ ਦੀ ਅੱਜ ਸੇਲ ਹੈ। ਇਸ ਸਮਾਰਟਫੋਨ ਦੀ ਸੇਲ 12 ਵਜੇ ਸ਼ੁਰੂ ਹੋਵੇਗੀ। ਇਹ ਸਮਾਰਟਫੋਨ ਐਮਾਜ਼ੋਨ ਅਤੇ ਮੀਡਾਟਕਾਮ ’ਤੇ ਵਿਕਰੀ ਲਈ ਉਪਲੱਬਧ ਹੋਵੇਗਾ। ਰੈੱਡਮੀ ਨੋਟ 9 ਪ੍ਰੋ ਮੈਕਸ ਦੇ ਰੀਅਰ ’ਚ 4 ਕੈਮਰੇ ਦਿੱਤੇ ਗਏ ਹਨ। ਫੋਨ ਦੇ ਫਰੰਟ ’ਚ 32 ਮੈਗਾਪਿਕਸਲ ਦਾ ਸੈਲਫੀ ਕੈਮਰਾ ਹੈ। ਫੋਨ ’ਚ ਕੁਆਲਕਾਮ ਸਨੈਪਡ੍ਰੈਗਨ 720G ਪ੍ਰੋਸੈਸਰ ਲੱਗਾ ਹੈ। ਫੋਨ ’ਚ ਫਾਸਟ ਚਾਰਜਿੰਗ ਸੁਪੋਰਟ ਨਾਲ ਆਉਂਦਾ ਹੈ।
ਫੋਨ ਦੀ ਕੀਮਤ ਅਤੇ ਮਿਲਣ ਵਾਲੇ ਪੇਸ਼ਕਸ਼
ਰੈੱਡਮੀ ਨੋਟ 9 ਪ੍ਰੋ ਮੈਕਸ ਦੀ ਭਾਰਤ ’ਚ ਸ਼ੁਰੂਆਤੀ ਕੀਮਤ 16,999 ਰੁਪਏ ਹੈ। ਇਹ ਕੀਮਤ 6 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਹੈ। ਉਥੇ ਹੀ 6 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 18,499 ਰੁਪਏ ਹੈ। ਰੈੱਡਮੀ ਦੇ ਇਸ ਫੋਨ ਦੇ ਦੋਵੇਂ ਮਾਡਲ ਐਮਾਜ਼ੋਨ ਅਤੇ ਮੀਡਾਟਕਾਮ ’ਤੇ ਵਿਕਰੀ ਲਈ ਉਪਲੱਬਧ ਹਨ। ਇਸ ਤੋਂ ਇਲਾਵਾ ਗਾਹਕ ਇਸ ਫੋਨ ਦੇ 8 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਨੂੰ ਮੀਡਾਟਕਾਮ ਤੋਂ 19,999 ਰੁਪਏ ’ਚ ਖਰੀਦ ਸਕਦੇ ਹਨ।
ਗਾਹਕ 298 ਅਤੇ 398 ਰੁਪਏ ਵਾਲੇ ਅਨਲਿਮਟਿਡ ਪੈਕਸ ਨਾਲ ਏਅਰਟੈੱਲ ਡਬਲ ਡਾਟਾ ਪੇਸ਼ਕਸ਼ ਦਾ ਫਾਇਦਾ ਚੁੱਕ ਸਕਦੇ ਹਨ। ਇਸ ਤੋਂ ਇਲਾਵਾ ਐਮਾਜ਼ੋਨ ਮੈਂਬਰ ਜੇਕਰ ਇਸ ਫੋਨ ਨੂੰ ਖਰੀਦਣ ’ਚ ਐਮਾਜ਼ੋਨ ਪੇਅ ਆਈ.ਸੀ.ਆਈ.ਸੀ.ਆਈ. ਬੈਂਕ ਕ੍ਰੈਡਿਟ ਕਾਰਡ ਦੀ ਵਰਤੋਂ ਕਰਦੇ ਹਨ ਤਾਂ ਉਨ੍ਹਾਂ ਨੂੰ 5 ਫੀਸਦੀ ਦੀ ਛੋਟ ਮਿਲੇਗੀ। Redmi Note 9 Pro Max ਅਤੇ Redmi Note 9 Pro ਸਮਾਰਟਫੋਨ ਇਸ ਸਾਲ ਮਾਰਚ ’ਚ ਭਾਰਤ ’ਚ ਲਾਂਚ ਹੋਏ ਸਨ।