108MP ਕੈਮਰਾ ਤੇ 12GB ਰੈਮ ਨਾਲ ਰੈੱਡਮੀ ਦਾ ਨਵਾਂ ਫੋਨ ਲਾਂਚ, ਜਾਣੋ ਕੀਮਤ ਤੇ ਫੀਚਰਜ਼
Wednesday, Dec 28, 2022 - 03:52 PM (IST)
ਗੈਜੇਟ ਡੈਸਕ- ਸਮਾਰਟਫੋਨ ਬ੍ਰਾਂਡ ਸ਼ਾਓਮੀ ਨੇ ਆਪਣੇ ਨਵੇਂ ਸਮਾਰਟਫੋਨ Redmi Note 12 Pro Speed Edition ਨੂੰ ਲਾਂਚ ਕਰ ਦਿੱਤਾ ਹੈ। ਇਸ ਫੋਨ ਨੂੰ ਫਿਲਹਾਲ ਘਰੇਲੂ ਬਾਜ਼ਾਰ 'ਚ ਲਾਂਚ ਕੀਤਾ ਗਿਆ ਹੈ। ਫੋਨ 'ਚ ਸਨੈਪਡ੍ਰੈਗਨ 778ਜੀ ਪ੍ਰੋਸੈਸਰ ਅਤੇ 12 ਜੀ.ਬੀ. ਤਕ ਰੈਮ ਦਿੱਤੀ ਗਈ ਹੈ। ਰੈੱਡਮੀ ਨੋਟ 12 ਪ੍ਰੋ ਸਪੀਡ ਐਡੀਸ਼ਨ, ਰੈੱਡਮੀ ਦੀ 12 ਸੀਰੀਜ਼ ਦਾ ਚੌਥਾ ਫੋਨ ਹੈ। ਇਸ ਤੋਂ ਪਹਿਲਾਂ, ਪ੍ਰੋ, ਪ੍ਰੋ ਪਲੱਸ ਅਤੇ ਡਿਸਕਵਰੀ ਐਡੀਸ਼ਨ ਵੇਰੀਐਂਟਸ ਨੂੰ ਲਾਂਚ ਕੀਤਾ ਗਿਆ ਹੈ।
Redmi Note 12 Pro Speed Edition ਦੀ ਕੀਮਤ
Redmi Note 12 Pro Speed Edition ਨੂੰ ਸ਼ਿਮਰ ਗਰੀਨ, ਟਾਈਮ ਬਲਿਊ ਅਤੇ ਮਿਡਨਾਈਟ ਬਲੈਕ ਰੰਗ 'ਚ ਪੇਸ਼ ਕੀਤਾ ਗਿਆ ਹੈ। ਫੋਨ ਤਿੰਨ ਸਟੋਰੇਜ 'ਚ ਆਉਂਦਾ ਹੈ। ਇਸਦੇ 6 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 1,699 ਚੀਨੀ ਯੁਆਨ (ਕਰੀਬ 20,000 ਰੁਪਏ) ਅਤੇ 8 ਜੀ.ਬੀ. ਰੈਮ+256 ਜੀ.ਬੀ ਸਟੋਰੇਜ ਵਾਲੇ ਮਾਡਲ ਦੀ ਕੀਮਤ 1,799 ਚੀਨੀ ਯੁਆਨ (ਕਰੀਬ 21,300 ਰੁਪਏ) ਰ੍ਖੀ ਗਈ ਹੈ। ਉੱਥੇ ਹੀ Redmi Note 12 Pro Speed Edition ਦੇ 12 ਜੀ.ਬੀ. ਰੈਮ+256 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 1,999 ਚੀਨੀ ਯੁਆਨ (ਕਰੀਬ 23,741 ਰੁਪਏ) ਰੱਖੀ ਗਈ ਹੈ।
Redmi Note 12 Pro Speed Edition ਦੇ ਫੀਚਰਜ਼
ਫੋਨ 'ਚ 6.67 ਇੰਚ ਦੀ ਫੁਲ ਐੱਚ.ਡੀ. ਪਲੱਸ ਪੰਚ ਹੋਲ ਐਮੋਲੇਡ ਡਿਸਪਲੇਅ ਹੈ। ਡਿਸਪਲੇਅ ਦੇ ਨਾਲ HDR10+ ਦਾ ਸਪੋਰਟ ਦਿੱਤਾ ਗਿਆ ਹੈ। ਫੋਨ 'ਚ ਆਕਟਾ ਕੋਰ ਸਨੈਪਡ੍ਰੈਗਨ 778ਜੀ ਪ੍ਰੋਸੈਸਰ ਅਤੇ 12 ਜੀ.ਬੀ. ਤਕ ਰੈਮ ਦੇ ਨਾਲ 256 ਜੀ.ਬੀ. ਤਕ ਦੀ ਸਟੋਰੇਜ ਮਿਲਦੀ ਹੈ। ਫੋਨ 'ਚ ਸਕਿਓਰਿਟੀ ਲਈ ਸਾਈਡ ਮਾਊਂਟੇਡ ਫਿੰਗਰਪ੍ਰਿੰਟ ਸੈਂਸਰ ਦਿੱਤਾ ਗਿਆ ਹੈ। ਫੋਨ 'ਚ ਐਂਡਰਾਇਡ 12 ਆਧਾਰਿਤ MIUI 14 ਆਪਰੇਟਿੰਗ ਸਿਸਟਮ ਮਿਲਦਾ ਹੈ।
ਫੋਟੋਗ੍ਰਾਫੀ ਲਈ ਫੋਨ 'ਚ ਟ੍ਰਿਪਲ ਕੈਮਰਾ ਸੈੱਟਅਪ ਮਿਲਦਾ ਹੈ, ਜਿਸ ਵਿਚ 108MP Samsung HM2 ਪ੍ਰਾਈਮਰੀ ਸੈਂਸਰ, 8 ਮੈਗਾਪਿਕਸਲ ਅਲਟਰਾ ਵਾਈਡ ਐਂਗਲ ਲੈੱਨਜ਼ ਅਤੇ 2 ਮੈਗਾਪਿਕਸਲ ਦਾ ਮੈਕ੍ਰੋ ਸੈਂਸਰ ਮਿਲਦਾ ਹੈ। ਸੈਲਫੀ ਅਤੇ ਵੀਡੀਓ ਕਾਲਿੰਗ ਲਈ 16 ਮੈਗਾਪਿਕਸਲ ਦਾ ਫਰੰਟ ਕੈਮਰਾ ਮਿਲਦਾ ਹੈ। ਫੋਨ 'ਚ 5000mAh ਦੀ ਬੈਟਰੀ ਦਿੱਤੀ ਗਈ ਹੈ ਜੋ 67 ਵਾਟ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ। ਕੁਨੈਕਟੀਵਿਟੀ ਲਈ ਫੋਨ 'ਚ ਯੂ.ਐੱਸ.ਬੀ.-ਸੀ ਪੋਰਟ, 3.5mm ਹੈੱਡਫੋਨ ਜੈੱਕ, ਵਾਈ-ਫਾਈ 6, ਬਲੂਟੁੱਥ 5.2, ਐਕਸ-ਐਕਸਿਸ ਲਾਈਟਨਰ ਮੋਟਰ ਦਾ ਸਪੋਰਟ ਹੈ।