Redmi Note 10S ਤੇ Poco F2 Pro ਲਈ ਜਾਰੀ ਹੋਈ ਸਭ ਤੋਂ ਵੱਡੀ ਅਪਡੇਟ, ਇੰਝ ਕਰੋ ਡਾਊਨਲੋਡ

Wednesday, Mar 15, 2023 - 12:46 PM (IST)

Redmi Note 10S ਤੇ Poco F2 Pro ਲਈ ਜਾਰੀ ਹੋਈ ਸਭ ਤੋਂ ਵੱਡੀ ਅਪਡੇਟ, ਇੰਝ ਕਰੋ ਡਾਊਨਲੋਡ

ਗੈਜੇਟ ਡੈਸਕ- ਸ਼ਾਓਮੀ ਨੇ ਐਂਡਰਾਇਡ 13 ਆਧਾਰਿਤ MIUI 14 OS ਦੀ ਅਪਡੇਟ ਜਾਰੀ ਕਰਨਾ ਸ਼ੁਰੂ ਕਰ ਦਿੱਤਾ ਹੈ। MIUI 14 ਦੀ ਅਪਡੇਟ ਹੁਣ Redmi Note 10S ਤੇ Poco F2 Pro ਨੂੰ ਮਿਲਣ ਲੱਗੀ ਹੈ। ਇਸਦੇ ਨਾਲ ਫਰਮਵੇਅਰ ਅਪਡੇਟ ਵੀ ਆਈ ਹੈ ਜਿਸਦੇ ਨਾਲ ਸਕਿਓਰਿਟੀ ਅਪਡੇਟ ਵੀ ਮਿਲੇਗੀ। MIUI 14 ਦੇ ਨਾਲ ਫਰਵਰੀ 2023 ਦਾ ਸਕਿਓਰਿਟੀ ਅਪਡੇਟ ਮਿਲੇਗਾ। 

ਰੈੱਡਮੀ ਨੋਟ 10 ਐੱਸ ਨੂੰ ਮਈ 2021 'ਚ ਐਂਡਰਾਇਡ 11 ਦੇ ਨਾਲ ਲਾਂਚ ਕੀਤਾ ਗਿਆ ਸੀ, ਜਦਕਿ ਪੋਕੋ ਐੱਫ 2 ਪ੍ਰੋ ਦੀ ਲਾਂਚਿੰਗ ਨੂੰ 2020 'ਚ ਐਂਡਰਾਇਡ 10 ਦੇ ਨਾਲ ਪੇਸ਼ ਕੀਤਾ ਗਿਆ ਸੀ। MIUI 14 ਦੀ ਅਪਡੇਟ ਦੇ ਨਾਲ ਰੈੱਡਮੀ ਨੋਟ 10 ਐੱਸ ਦੀ ਬੈਟਰੀ ਲਾਈਫ ਬਿਹਤਰ ਹੋਵੇਗੀ ਅਤੇ ਐਪ ਦੀ ਲਾਂਚਿੰਗ ਵੀ ਫਾਸਟ  ਹੋਵੇਗੀ। ਇਸਤੋਂ ਇਲਾਵਾ ਸਿਸਟਮ ਐਪ ਦਾ ਡਿਜ਼ਾਈਨ ਅਤੇ ਲੁੱਕ ਆਦਿ 'ਚਵੀ ਬਦਲਾਅ ਕੀਤਾ ਗਿਆ ਹੈ। ਨਵੀਂ ਅਪਡੇਟ ਦੇ ਨਾਲ ਨਵੇਂ ਵਿਜ਼ੇਟ ਵੀ ਮਿਲਣਗੇ। ਰੈੱਡਮੀ ਨੋਟ 10 ਐੱਸ ਲਈ ਫਰਮਵੇਅਰ ਵਰਜ਼ਨ MIUI V14.0.2.0.TKLMIXM ਹੈ ਜਿਸਦੇ ਨਾਲ ਫਰਵਰੀ 2023 ਦਾ ਸਕਿਓਰਿਟੀ ਪੈਚ ਵੀ ਹੈ।

ਰੈੱਡਮੀ ਨੋਟ 10 ਐੱਸ ਲਈ ਜਾਰੀ ਹੋਈ ਅਪਡੇਟ ਦਾ ਸਾਈਜ਼ 16.3 ਜੀ.ਬੀ. ਹੈ ਅਤੇ ਇਸਨੂੰ MIUI ਡਾਊਨਲੋਡਰ ਰਾਹੀਂ ਡਾਊਨਲੋਡ ਕੀਤਾ ਜਾ ਸਕਦਾ ਹੈ। MIUI 14 ਦੀ ਅਪਡੇਟ Poco F2 Pro ਲਈ ਵੀ ਜਾਰੀ ਕੀਤੀ ਗਈ ਹੈ। Poco F2 Pro MIUI 14 ਦੀ ਅਪਡੇਟ ਦੇ ਨਾਲ ਹੀ ਫਰਮਵੇਅਰ MIUI 14.0.2.0.TKLMIXM ਵੀ ਜਾਰੀ ਕੀਤਾ ਗਿਆ ਹੈ ਜਿਸਦੇ ਨਾਲ ਸਕਿਓਰਿਟੀ ਪੈਚ ਵੀ ਹੈ। ਇਸਨੂੰ ਵੀ ਡਾਊਨਲੋਡਰ ਰਾਹੀਂ ਡਾਊਨਲੋਡ ਕੀਤਾ ਜਾ ਸਕਦਾ ਹੈ।


author

Rakesh

Content Editor

Related News