Redmi Note 10 Pro ਦੀ ਪਹਿਲੀ ਸੇਲ ਅੱਜ, 1 ਹਜ਼ਾਰ ਰੁਪਏ ਦੀ ਛੂਟ ’ਤੇ ਖ਼ਰੀਦੋ ਫੋਨ

Thursday, Mar 18, 2021 - 11:06 AM (IST)

Redmi Note 10 Pro ਦੀ ਪਹਿਲੀ ਸੇਲ ਅੱਜ, 1 ਹਜ਼ਾਰ ਰੁਪਏ ਦੀ ਛੂਟ ’ਤੇ ਖ਼ਰੀਦੋ ਫੋਨ

ਗੈਜੇਟ ਡੈਸਕ– ਰੈੱਡਮੀ ਨੋਟ 10 ਪ੍ਰੋ ਦੀ ਅੱਜ ਪਹਿਲੀ ਸੇਲ ਹੈ। ਸੇਲ ਐਮਾਜ਼ੋਨ ਇੰਡੀਆ ’ਤੇ ਦੁਪਹਿਰ ਨੂੰ 12 ਵਜੇ ਸ਼ੁਰੂ ਹੋਵੇਗੀ। ਡਾਰਕ ਨਾਈਟ, ਗਲੇਸ਼ੀਅਰ ਬਲਿਊ ਅਤੇ ਵਿੰਟੇਜ ਬ੍ਰੋਨਜ਼ ਰੰਗ ’ਚ ਆਉਣ ਵਾਲੇ ਇਸ ਫੋਨ ਦੀ ਸ਼ੁਰੂਆਤੀ ਕੀਮਤ 15,999 ਰੁਪਏ ਹੈ। ਫੋਨ 8 ਜੀ.ਬੀ. ਰੈਮ ਅਤੇ 128 ਜੀ.ਬੀ. ਤਕ ਦੀ ਇੰਟਰਨਲ ਸਟੋਰੇਜ ਨਾਲ ਆਉਂਦਾ ਹੈ। ਰੈੱਡਮੀ ਦੇ ਇਸ ਫੋਨ ’ਚ 64 ਮੈਗਾਪਿਕਸਲ ਕੈਮਰਾ ਅਤੇ ਸਨੈਪਡ੍ਰੈਗਨ 732ਜੀ ਪ੍ਰੋਸੈਸਰ ਨਾਲ ਕਈ ਹੋਰ ਬਿਹਤਰੀਨ ਫੀਚਰ ਦਿੱਤੇ ਗਏ ਹਨ। 

ਪਹਿਲੀ ਸੇਲ ’ਚ ਕੰਪਨੀ ICICI ਬੈਂਕ ਦੇ ਕ੍ਰੈਡਿਟ ਕਾਰਡ ਅਤੇ ਈ.ਐੱਮ.ਆਈ. ਟ੍ਰਾਂਜੈਕਸ਼ਨ ’ਤੇ 1 ਹਜ਼ਾਰ ਰੁਪਏ ਦਾ ਇੰਸਟੈਂਟ ਡਿਸਕਾਊਂਟ ਦੇ ਰਹੀ ਹੈ। ਇਸ ਤੋਂ ਇਲਾਵਾ ਮੋਬਿਕਵਿਕ ਤੋਂ ਫੋਨ ਖ਼ਰੀਦਣ ’ਤੇ ਗਾਹਕਾਂ ਨੂੰ 5,000 ਰੁਪਏ ਦਾ ਕੈਸ਼ਬੈਕ ਮਿਲੇਗਾ। 

Redmi Note 10 Pro ਦੇ ਫੀਚਰਜ਼
ਡਿਊਲ ਨੈਨੋ-ਸਿਮ ਵਾਲੇ ਇਸ ਫੋਨ ’ਚ 6.67 ਇੰਚ ਦੀ ਫੁਲ ਐੱਚ.ਡੀ. ਪਲੱਸ ਸੁਪਰ ਅਮੋਲੇਡ ਡਿਸਪਲੇਅ ਦਿੱਤੀ ਗਈ ਹੈ। 8 ਜੀ.ਬੀ. ਤਕ ਦੀ LPDDR4x ਰੈਮ ਵਾਲੇ ਇਸ ਫੋਨ ’ਚ ਸਨੈਪਡ੍ਰੈਗਨ 732ਜੀ SoC ਦਿੱਤਾ ਗਿਆ ਹੈ। ਫੋਨ 128 ਜੀ.ਬੀ. ਦੇ ਯੂ.ਐੱਫ.ਸੀ. 2.2 ਇੰਟਰਨਲ ਸਟੋਰੇਜ ਨਾਲ ਆਉਂਦਾ ਹੈ। ਫੋਨ ਦੀ ਮੈਮਰੀ ਨੂੰ ਮਾਈਕ੍ਰੋ-ਐੱਸ.ਡੀ. ਕਾਰਡ ਦੀ ਮਦਦ ਨਾਲ 512 ਜੀ.ਬੀ. ਤਕ ਵਧਾਇਆ ਜਾ ਸਕਦਾ ਹੈ। 

ਫੋਟੋਗ੍ਰਾਫੀ ਲਈ ਫੋਨ ’ਚ ਐੱਲ.ਈ.ਡੀ. ਫਲੈਸ਼ ਨਾਲ ਕਵਾਡ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਇਸ ਵਿਚ 64 ਮੈਗਾਪਿਕਸਲ ਦੇ ਪ੍ਰਾਈਮਰੀ ਲੈੱਨਜ਼ ਦੇ ਨਾਲ ਇਕ 8 ਮੈਗਾਪਿਕਸਲ ਦਾ ਅਲਟਰਾ-ਵਾਈਡ ਐਂਗਲ ਲੈੱਨਜ਼, ਇਕ 5 ਮੈਗਾਪਿਕਸਲ ਦਾ ਸੁਪਰ ਮੈਕ੍ਰੋ ਲੈੱਨਜ਼ ਅਤੇ ਇਕ 2 ਮੈਗਾਪਿਕਸਲ ਦਾ ਡੈਪਥ ਸੈਂਸਰ ਸ਼ਾਮਲ ਹੈ। ਸੈਲਫ਼ੀ ਲਈ ਫੋਨ ’ਚ 16 ਮਗਾਪਿਕਸਲ ਦਾ ਕੈਮਰਾ ਹੈ। ਫੋਨ ’ਚ 5020mAh ਦੀ ਬੈਟਰੀ ਦਿੱਤੀ ਗਈ ਹੈ, ਜੋ 33 ਵਾਟ ਦੀ ਫਾਸਟ ਚਾਰਜਿੰਗ ਨੂੰ ਸੁਪੋਰਟ ਕਰਦੀ ਹੈ। 


author

Rakesh

Content Editor

Related News