ਰੈੱਡਮੀ ਕੇ30 ਪ੍ਰੋ ’ਚ ਮਿਲ ਸਕਦੀ ਹੈ 33W ਫਾਸਟ ਚਾਰਜਿੰਗ ਦੀ ਸੁਪੋਟਰ

02/21/2020 6:08:51 PM

ਗੈਜੇਟ ਡੈਸਕ– ਕੁਝ ਦਿਨ ਪਹਿਲਾਂ ਸ਼ਾਓਮੀ ਵਲੋਂ ਮੀ10 ਸੀਰੀਜ਼ ਫਲੈਗਸ਼ਿਪ ਦਾ ਐਲਾਨ ਕੀਤੇ ਗਏ ਹਨ ਅਤੇ ਇਨ੍ਹਾਂ ਡਿਵਾਈਸਿਜ਼ ’ਚ ਸ਼ਾਨਦਾਰ 33 ਵਾਟ ਫਾਸਟ ਚਾਰਜਿੰਗ ਦੀ ਸੁਪੋਰਟ ਦਿੱਤੀ ਗਈ ਹੈ। ਇਹ ਸਮਾਰਟਫੋਨਜ਼ ਵਾਇਰਡ ਅਤੇ ਵਾਇਰਲੈੱਸ ਦੋਵਾਂ ਮੋਡ ’ਚ 33 ਵਾਟ ਫਾਸਟ ਚਾਰਜਿੰਗ ਦਾ ਆਪਸ਼ਨ ਦਿੰਦੇ ਹਨ। ਉਥੇ ਹੀ ਪ੍ਰੋ ਵਰਜ਼ਨ ’ਚ ਤਾਂ 65 ਵਾਟ ਵਾਇਰਡ ਚਾਰਜਿੰਗ ਤਕ ਦੀ ਸੁਪੋਰਟ ਦਿੱਤਾ ਗਈ ਹੈ। ਸ਼ਾਓਮੀ ਆਪਣੇ ਫਲੈਗਸ਼ਿਪ ਮਾਡਲਾਂ ਲਈ ਫਾਸਟ ਚਾਰਜਿੰਗ ਨੂੰ ਸਟੈਂਡਰਡ ਬਣਾ ਸਕਦੀ ਹੈ ਅਤੇ ਹਾਲ ਹੀ ’ਚ ਆਏ ਲੀਕਸ ਤੋਂ ਪਤਾ ਲੱਗਾ ਹੈ ਕਿ ਕੰਪਨੀ ਪਾਪ-ਅਪ ਕੈਮਰੇ ਵਾਲੇ ਰੈੱਡਮੀ ਕੇ30 ਪ੍ਰੋ ’ਚ ਵੀ 33 ਵਾਟ ਫਾਸਟ ਚਾਰਜਿੰਗ ਸੁਪੋਰਟ ਦੇਣ ਵਾਲੀ ਹੈ। 

GizmoChina ਦੀ ਇਕ ਰਿਪੋਰਟ ਮੁਤਾਬਕ, ਦੋ ਨਵੇਂ ਸ਼ਾਓਮੀ ਫੋਨਜ਼ ਨੂੰ ਹਾਲ ਹੀ ’ਚ 3ਸੀ ਸਰਟੀਫਿਕੇਸ਼ਨ ਚੀਨ ’ਚ ਮਿਲੀ ਹੈ। ਹਾਲ ਹੀ ’ਚ ਲਾਂਚ ਮੀ10 ਸੀਰੀਜ਼ ਦੇ ਫੋਨਜ਼ ਦੀ ਤਰ੍ਹਾਂ ਦੋਵਾਂ ਹੀ ਸਮਰਟਫੋਨਜ਼ ’ਚ 33 ਵਾਟ ਫਾਸਟ ਚਾਰਜਿੰਗ ਦੀ ਸੁਪੋਰਟ ਕੰਪਨੀ ਵਲੋਂ ਦਿੱਤੀ ਗਈ ਹੈ। ਹਾਲਾਂਕਿ, ਸਰਟੀਫਿਕੇਸ਼ਨ ਤੋਂ ਕਿਸੇ ਡਿਵਾਈਸ ਦਾ ਨਾਂ ਸਾਹਮਣੇ ਨਹੀਂ ਆਇਆ ਪਰ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਇਹ ਰੈੱਡਮੀ ਕੇ20 ਪ੍ਰੋ ਡਿਵਾਈਸ ਹੋ ਸਕਦਾ ਹੈ। ਸ਼ਾਓਮੀ ਨੇ ਰੈੱਡਮੀ ਕੇ20 ਪ੍ਰੋ ਦੀ ਸੇਲ ਚੀਨ ’ਚ ਬੰਦ ਕਰ ਦਿੱਤੀ ਹੈ, ਜਿਸ ਨਾਲ ਇਸ ਫੋਨ ਦੇ ਸਕਸੈਸਰ ਦੇ ਬਾਜ਼ਾਰ ’ਚ ਆਉਣ ਦਾ ਸੰਕੇਤ ਮੰਨਿਆ ਜਾ ਰਿਹਾ ਹੈ। 


Related News