ਸ਼ਾਓਮੀ ਇਸ ਮਹੀਨੇ ਦੇ ਅਖੀਰ ''ਚ ਲਾਂਚ ਕਰੇਗੀ Redmi K30 Pro

03/13/2020 10:36:55 AM

ਗੈਜੇਟ ਡੈਸਕ– ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਸ਼ਾਓਮੀ ਜਲਦੀ ਹੀ ਆਪਣਾ ਫਲੈਗਸ਼ਿਪ ਸਮਾਰਟਫੋਨ Redmi K30 Pro ਲਾਂਚ ਕਰ ਰਹੀ ਹੈ। ਇਸ ਗੱਲ ਦੀ ਜਾਣਕਾਰੀ ਰੈੱਡਮੀ ਦੇ ਜਨਰਲ ਮੈਨੇਜਰ ਲਿਊ ਵੀਬਿੰਗ ਨੇ ਖੁਦ ਇਕ ਮਾਈਕ੍ਰੋਬਲਾਗਿੰਗ ਵੈੱਬਸਾਈਟ ਰਾਹੀਂ ਦਿੱਤੀ ਹੈ।
Redmi K30 Pro ਇਸ ਮਹੀਨੇ ਦੇ ਅਖੀਰ ਵਿਚ ਸਮਾਰਟਫੋਨ ਬਾਜ਼ਾਰ 'ਚ ਉਤਾਰਿਆ ਜਾਵੇਗਾ। ਰੈੱਡਮੀ ਦੇ ਜਨਰਲ ਮੈਨੇਜਰ ਨੇ ਪਹਿਲਾਂ ਹੀ ਇਸ ਗੱਲ ਦੀ ਪੁਸ਼ਟੀ ਕੀਤੀ ਸੀ ਕਿ ਆਉਣ ਵਾਲੇ ਸਮਾਰਟਫੋਨ ਵਿਚ ਬਿਹਤਰ ਕੈਮਰਾ, ਲਾਜਵਾਬ ਪ੍ਰਫਾਰਮੈਂਸ ਅਤੇ ਚੰਗੀ ਬੈਟਰੀ ਲਾਈਫ ਮਿਲੇਗੀ, ਜਿਸ ਨਾਲ ਯੂਜ਼ਰ ਦਾ ਤਜਰਬਾ ਹੋਰ ਬਿਹਤਰ ਬਣਾਇਆ ਜਾ ਸਕੇਗਾ।

PunjabKesari

ਲੀਕ ਹੋਏ ਫੋਨ ਦੇ ਫੀਚਰਜ਼ 
-  ਰੈੱਡਮੀ ਦੇ 30 ਪ੍ਰੋ ਵਿਚ ਲੇਟੈਸਟ ਸਨੈਪਡ੍ਰੈਗਨ 865 ਪ੍ਰੋਸੈਸਰ ਮਿਲਣ ਦਾ ਪਤਾ ਲੱਗਾ ਹੈ। ਵਰਣਨਯੋਗ ਹੈ ਕਿ ਇਹ ਪ੍ਰੋਸੈਸਰ 57 ਕੁਨੈਕਟੀਵਿਟੀ ਨੂੰ ਵੀ ਸੁਪੋਰਟ ਕਰਦਾ ਹੈ।
-  ਇਸ ਫੋਨ ਵਿਚ ਫੁੱਲ ਸਕਰੀਨ ਡਿਸਪਲੇਅ ਅਤੇ ਪੋਪ-ਅਪ ਸੈਲਫੀ ਕੈਮਰਾ ਦੇਖਣ ਨੂੰ ਮਿਲੇਗਾ।
- ਬਿਹਤਰ ਬੈਟਰੀ ਬੈਕਅਪ ਦੇਣ ਲਈ ਇਸ ਫੋਨ ਵਿਚ 4700m1h ਦੀ ਬੈਟਰੀ ਦਿੱਤੀ ਗਈ ਹੈ।
-  ਇਸ ਵਿਚ 4 ਰੀਅਰ ਕੈਮਰੇ ਮਿਲ ਸਕਦੇ ਹਨ। ਇਨ੍ਹਾਂ ਵਿਚੋਂ ਪ੍ਰਾਇਮਰੀ ਕੈਮਰਾ ਸੋਨੀ ਕੰਪਨੀ ਵਲੋਂ ਤਿਆਰ 64MP IMX686 ਸੈਂਸਰ ਨਾਲ ਲੈਸ ਹੋਵੇਗਾ।


Related News