Redmi ਦਾ ਇਕ ਹੋਰ ਸਸਤਾ ਸਮਾਰਟਫੋਨ ਭਾਰਤ ’ਚ ਲਾਂਚ, ਜਾਣੋ ਕੀਮਤ ਤੇ ਫੀਚਰਜ਼

09/15/2020 2:00:13 PM

ਗੈਜੇਟ ਡੈਸਕ– ਸ਼ਾਓਮੀ ਨੇ ਆਪਣੇ ਰੈੱਡਮੀ ਬ੍ਰਾਂਡ ਤਹਿਤ ਇਕ ਹੋਰ ਸਸਤਾ ਸਮਾਰਟਫੋਨ Redmi 9i ਭਾਰਤ ’ਚ ਲਾਂਚ ਕਰ ਦਿੱਤਾ ਹੈ। ਰੈੱਡਮੀ 9i ’ਚ 5,000mAh ਦੀ ਬੈਟਰੀ, ਐਂਡਰਾਇਡ 10 ਬੇਸਡ MIUI 12 ਅਤੇ 4 ਜੀ.ਬੀ. ਰੈਮ ਵਰਗੀਆਂ ਖੂਬੀਆਂ ਹਨ। Redmi 9 ਸੀਰੀਜ਼ ’ਚ ਇ ਤੋਂ ਪਹਿਲਾਂ ਕੰਪਨੀ Redmi 9 ਅਤੇ Redmi 9A ਹੈਂਡਸੈੱਟ ਪੇਸ਼ ਕਰ ਚੁੱਕੀ ਹੈ। 

Redmi 9i ਦੀ ਕੀਮਤ

PunjabKesari
Redmi 9i ਦੇ 4 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 8,299 ਰੁਪਏ ਹੈ। ਜਦਕਿ 4 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਜਲ ਦੀ ਕੀਮਤ 9,299 ਰੁਪਏ ਰੱਖੀ ਗਈ ਹੈ। ਫੋਨ ਨੂੰ ਮਿਡਨਾਈਟ ਬਲੈਕ, ਸੀ-ਬਲਿਊ ਅਤੇ ਨੇਚਰ ਗਰੀਨ ਰੰਗ ’ਚ ਪੇਸ਼ ਕੀਤਾ ਗਿਆ ਹੈ। ਹੈਂਡਸੈੱਟ ਨੂੰ ਫਲਿਪਕਾਰਟ, ਮੀ ਡਾਟ ਕਾਮ ਅਤੇ ਆਫਲਾਈਨ ਰਿਟੇਲ ਸਟੋਰਾਂ ’ਤੇ 18 ਸਤੰਬਰ, ਦੁਪਹਿਰ 12 ਵਜੇ ਤੋਂ ਵਿਕਰੀ ਲਈ ਉਪਲੱਬਧ ਕਰਵਾਇਆ ਜਾਵੇਗਾ। 

Redmi 9i ਦੇ ਫੀਚਰਜ਼
ਫੋਨ ’ਚ 6.53 ਇੰਚ ਦੀ ਐੱਚ.ਡੀ. ਪਲੱਸ ਡਿਸਪਲੇਅ ਹੈ ਜਿਸ ਦਾ ਰੈਜ਼ੋਲਿਊਸ਼ਨ 1600x720 ਪਿਕਸਲ ਹੈ। ਫੋਨ ’ਚ 2 ਗੀਗਾਹਰਟਜ਼ ਆਕਟਾ-ਕੋਰ ਮੀਡੀਆਟੈੱਕ ਹੇਲੀਓ ਜੀ25 ਪ੍ਰੋਸੈਸਰ ਹੈ। ਗ੍ਰਾਫਿਕਸ ਲਈ IMG PowerVR GE8320 ਜੀ.ਪੀ.ਯੂ. ਹੈ। ਹੈਂਡਸੈੱਟ ’ਚ 4 ਜੀ.ਬੀ. ਰੈਮ ਨਾਲ 64 ਜੀ.ਬੀ. ਅਤੇ 128 ਜੀ.ਬੀ. ਸਟੋਰੇਜ ਆਪਸ਼ਨ ਦਿੱਤੇ ਗਏ ਹਨ। ਸਟੋਰੇਜ ਨੂੰ ਮੈਮਰੀ ਕਾਰਡ ਦੀ ਮਦਦ ਨਾਲ 512 ਜੀ.ਬੀ. ਤਕ ਵਧਾਇਆ ਜਾ ਸਕਦਾ ਹੈ। 

PunjabKesari

ਫੋਟੋਗ੍ਰਾਫੀ ਲਈ ਫੋਨ ’ਚ ਅਪਰਚਰ f/2.2 ਅਤੇ ਐੱਲ.ਈ.ਡੀ. ਫਲੈਸ਼ ਨਾਲ 13 ਮੈਗਾਪਿਕਸਲ ਦਾ ਰੀਅਰ ਕੈਮਰਾ ਹੈ। ਉਥੇ ਹੀ ਸੈਲਫੀ ਦੇ ਸ਼ੌਕੀਆਂ ਲਈ ਅਪਰਚਰ f/2.2 ਨਾਲ 5 ਮੈਗਾਪਿਕਸਲ ਦਾ ਫਰੰਟ ਕੈਮਰਾ ਮਿਲੇਗਾ। ਫੋਨ ਫੇਸ ਅਨਲਾਕ ਸੁਪੋਰਟ ਨਾਲ ਲੈਸ ਹੈ। 

ਰੈੱਡਮੀ ਦਾ ਇਹ ਫੋਨ ਡਿਊਲ ਸਿਮ ਸੁਪੋਰਟ ਨਾਲ ਆਉਂਦਾ ਹੈ। ਫੋਨ ਨੂੰ ਪਾਵਰ ਦੇਣ ਲਈ ਇਸ ਵਿਚ 10 ਵਾਟ ਚਾਰਜਿੰਗ ਨਾਲ 5000mAh ਦੀ ਬੈਟਰੀ ਦਿੱਤੀ ਗਈ ਹੈ। ਕੁਨੈਕਟੀਵਿਟੀ ਲਈ ਡਿਊਲ 4ਜੀ VoLTE, ਵਾਈ-ਫਾਈ 802.11 b/g/n, ਬਲੂਟੂਥ, ਜੀ.ਪੀ.ਐੱਸ., 3.5mm ਆਡੀਓ ਜੈੱਕ, ਐੱਫ.ਐੱਮ. ਰੇਡੀਓ ਅਤੇ ਮਾਈਕ੍ਰੋ-ਯੂ.ਐੱਸ.ਬੀ. ਵਰਗੇ ਫੀਚਰਜ਼ ਹਨ। ਫੋਨ P2i ਕੋਟਿੰਗ ਨਾਲ ਆਉਂਦਾ ਹੈ ਯਾਨੀ ਸਪਲੈਸ਼ ਪਰੂਫ ਹੈ। 


Rakesh

Content Editor

Related News