128GB ਸਟੋਰੇਜ ਵਾਲੇ Redmi 9i ਦੀ ਸੇਲ ਅੱਜ, ਕੀਮਤ 10,000 ਰੁਪਏ ਤੋਂ ਵੀ ਘੱਟ

Thursday, Oct 01, 2020 - 10:41 AM (IST)

128GB ਸਟੋਰੇਜ ਵਾਲੇ Redmi 9i ਦੀ ਸੇਲ ਅੱਜ, ਕੀਮਤ 10,000 ਰੁਪਏ ਤੋਂ ਵੀ ਘੱਟ

ਗੈਜੇਟ ਡੈਸਕ– ਰੈੱਡਮੀ 9 ਆਈ ਸਮਾਰਟਫੋਨ ਭਾਰਤੀ ਬਾਜ਼ਾਰ ’ਚ ਅੱਜ ਇਕ ਵਾਰ ਫਿਰ ਤੋਂ ਵਿਕਰੀ ਲਈ ਉਪਲੱਬਧ ਕਰਵਾਇਆ ਜਾਵੇਗਾ। ਗਾਹਕ ਇਸ ਸਮਾਰਟਫੋਨ ਨੂੰ ਕੰਪਨੀ ਦੀ ਅਧਿਕਾਰਤ ਵੈੱਬਸਾਈਟ ਮੀ ਡਾਟ ਕਾਮ ਅਤੇ ਈ-ਕਾਮਰਸ ਸਾਈਟ ਫਲਿਪਕਾਰਟ ਤੋਂ ਖ਼ਰੀਦ ਸਕਦੇ ਹਨ। ਬਜਟ ਸੈਗਮੈਂਟ ਦੇ ਇਸ ਸਮਾਰਟਫੋਨ ’ਚ ਤੁਹਾਨੂੰ ਸਿੰਗਲ ਰੀਅਰ ਅਤੇ ਫਰੰਟ ਕੈਮਰੇ ਦੀ ਸੁਵਿਧਾ ਮਿਲੇਗੀ। ਇਸ ਤੋਂ ਇਲਾਵਾ ਪਾਵਰਫੁਲ ਪਰਫਾਰਮੈਂਸ ਸਮਰੱਥਾ ਅਤੇ ਦਮਦਾਰ ਬੈਟਰੀ ਵਰਗੇ ਫੀਚਰਜ਼ ਵੀ ਦਿੱਤੇ ਗਏ ਹਨ। 

ਕੀਮਤ ਤੇ ਆਫਰ
ਕੀਮਤ ਦੀ ਗੱਲ ਕਰੀਏ ਤਾਂ Redmi 9i ਦੇ 4 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 8,299 ਰੁਪਏ ਹੈ। ਜਦਕਿ 4 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਜਲ ਦੀ ਕੀਮਤ 9,299 ਰੁਪਏ ਰੱਖੀ ਗਈ ਹੈ। ਫੋਨ ਨੂੰ ਮਿਡਨਾਈਟ ਬਲੈਕ, ਸੀ-ਬਲਿਊ ਅਤੇ ਨੇਚਰ ਗਰੀਨ ਰੰਗ ’ਚ ਖ਼ਰੀਦਿਆ ਜਾ ਸਕਦਾ ਹੈ। 
Redmi 9i ਦੇ ਨਾਲ ਗਾਹਕ ਕਈ ਆਫਰ ਦਾ ਲਾਭ ਲੈ ਸਕਦੇ ਹਨ। ਇਹ ਸਮਾਰਟਫੋਨ ਨੋ-ਕਾਸਟ ਈ.ਐੱਮ.ਆਈ. ਆਪਸ਼ਨ ਨਾਲ ਉਪਲੱਬਧ ਹੈ। ਜੇਕਰ ਤੁਸੀਂ ਇਸ ਨੂੰ ਖ਼ਰੀਦਣ ਲਈ ਫਲਿਪਕਾਰਟ ਐਕਸਿਸ ਬੈਂਕ ਕਾਰਡ ਦੀ ਵਰਤੋਂ ਕਰਦੇ ਹੋ ਤਾਂ 5 ਫੀਸਦੀ ਅਨਲਿਮਟਿਡ ਕੈਸ਼ਬੈਕ ਦਾ ਲਾਭ ਲੈ ਸਕਦੇ ਹੋ। ਉਥੇ ਹੀ ਐਕਸਿਸ ਬੈਂਕ ਬਜ਼ ਕ੍ਰੈਡਿਟ ਕਾਰਡ ’ਤੇ 5 ਫੀਸਦੀ ਤਕ ਛੋਟ ਮਿਲੇਗੀ। 

PunjabKesari

Redmi 9i ਦੇ ਫੀਚਰਜ਼
ਫੋਨ ’ਚ 6.53 ਇੰਚ ਦੀ ਐੱਚ.ਡੀ. ਪਲੱਸ ਡਿਸਪਲੇਅ ਹੈ ਜਿਸ ਦਾ ਰੈਜ਼ੋਲਿਊਸ਼ਨ 1600x720 ਪਿਕਸਲ ਹੈ। ਫੋਨ ’ਚ 2 ਗੀਗਾਹਰਟਜ਼ ਆਕਟਾ-ਕੋਰ ਮੀਡੀਆਟੈੱਕ ਹੇਲੀਓ ਜੀ25 ਪ੍ਰੋਸੈਸਰ ਹੈ। ਗ੍ਰਾਫਿਕਸ ਲਈ IMG PowerVR GE8320 ਜੀ.ਪੀ.ਯੂ. ਹੈ। ਹੈਂਡਸੈੱਟ ’ਚ 4 ਜੀ.ਬੀ. ਰੈਮ ਨਾਲ 64 ਜੀ.ਬੀ. ਅਤੇ 128 ਜੀ.ਬੀ. ਸਟੋਰੇਜ ਆਪਸ਼ਨ ਦਿੱਤੇ ਗਏ ਹਨ। ਸਟੋਰੇਜ ਨੂੰ ਮੈਮਰੀ ਕਾਰਡ ਦੀ ਮਦਦ ਨਾਲ 512 ਜੀ.ਬੀ. ਤਕ ਵਧਾਇਆ ਜਾ ਸਕਦਾ ਹੈ। 

PunjabKesari

ਫੋਟੋਗ੍ਰਾਫੀ ਲਈ ਫੋਨ ’ਚ ਅਪਰਚਰ f/2.2 ਅਤੇ ਐੱਲ.ਈ.ਡੀ. ਫਲੈਸ਼ ਨਾਲ 13 ਮੈਗਾਪਿਕਸਲ ਦਾ ਰੀਅਰ ਕੈਮਰਾ ਹੈ। ਉਥੇ ਹੀ ਸੈਲਫੀ ਦੇ ਸ਼ੌਕੀਆਂ ਲਈ ਅਪਰਚਰ f/2.2 ਨਾਲ 5 ਮੈਗਾਪਿਕਸਲ ਦਾ ਫਰੰਟ ਕੈਮਰਾ ਮਿਲੇਗਾ। ਫੋਨ ਫੇਸ ਅਨਲਾਕ ਸੁਪੋਰਟ ਨਾਲ ਲੈਸ ਹੈ। 

ਰੈੱਡਮੀ ਦਾ ਇਹ ਫੋਨ ਡਿਊਲ ਸਿਮ ਸੁਪੋਰਟ ਨਾਲ ਆਉਂਦਾ ਹੈ। ਫੋਨ ਨੂੰ ਪਾਵਰ ਦੇਣ ਲਈ ਇਸ ਵਿਚ 10 ਵਾਟ ਚਾਰਜਿੰਗ ਨਾਲ 5000mAh ਦੀ ਬੈਟਰੀ ਦਿੱਤੀ ਗਈ ਹੈ। ਕੁਨੈਕਟੀਵਿਟੀ ਲਈ ਡਿਊਲ 4ਜੀ VoLTE, ਵਾਈ-ਫਾਈ 802.11 b/g/n, ਬਲੂਟੂਥ, ਜੀ.ਪੀ.ਐੱਸ., 3.5mm ਆਡੀਓ ਜੈੱਕ, ਐੱਫ.ਐੱਮ. ਰੇਡੀਓ ਅਤੇ ਮਾਈਕ੍ਰੋ-ਯੂ.ਐੱਸ.ਬੀ. ਵਰਗੇ ਫੀਚਰਜ਼ ਹਨ। ਫੋਨ P2i ਕੋਟਿੰਗ ਨਾਲ ਆਉਂਦਾ ਹੈ ਯਾਨੀ ਸਪਲੈਸ਼ ਪਰੂਫ ਹੈ। 


author

Rakesh

Content Editor

Related News