Redmi 8A Dual ਦਾ ਨਵਾਂ ਵੇਰੀਐਂਟ ਲਾਂਚ, 15 ਜੂਨ ਤੋਂ ਸ਼ੁਰੂ ਹੋਵੇਗੀ ਵਿਕਰੀ

06/12/2020 9:24:14 PM

ਗੈਜੇਟ ਡੈਸਕ—ਸ਼ਾਓਮੀ ਨੇ ਆਪਣੇ ਕਿਫਾਇਤੀ ਸਮਾਰਟਫੋਨ Redmi 8A Dual ਦਾ ਨਵਾਂ ਵੇਰੀਐਂਟ ਲਾਂਚ ਕੀਤਾ ਹੈ। ਨਵਾਂ ਵੇਰੀਐਂਟ 3ਜੀ.ਬੀ. ਰੈਮ ਅਤੇ 64ਜੀ.ਬੀ. ਇੰਟਰਨਲ ਸਟੋਰੇਜ਼ ਨਾਲ ਆਇਆ ਹੈ। ਨਵੇਂ ਵੇਰੀਐਂਟ ਦੀ ਕੀਮਤ 8,999 ਰੁਪਏ ਹੈ ਅਤੇ ਇਸ ਦੀ ਸੇਲ 15 ਜੂਨ ਨੂੰ ਦੁਪਹਿਰ 12 ਵਜੇ ਸ਼ੁਰੂ ਹੋਵੇਗੀ। ਇਹ ਸਮਾਰਟਫੋਨ ਕੰਪਨੀ ਦੀ ਆਫੀਸ਼ਲ ਵੈੱਬਸਾਈਟ mi.com ਨਾਲ ਐਮਾਜ਼ੋਨ ਅਤੇ ਦੇਸ਼ ਭਰ ਦੇ ਆਫਲਾਈਨ ਸਟੋਰਸ 'ਚ ਵਿਕਰੀ ਲਈ ਉਪਲੱਬਧ ਹੋਵੇਗਾ। ਸ਼ਾਓਮੀ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਅਤੇ ਗਲੋਬਲ ਵਾਇਸ ਪ੍ਰੈਸੀਡੈਂਟ ਮਨੁ ਕੁਮਾਰ ਜੈਨ ਨੇ ਇਕ ਟਵਿੱਟਰ ਰਾਹੀਂ ਰੈੱਡਮੀ 8ਏ ਡਿਊਲ ਦੇ ਨਵੇਂ ਵੇਰੀਐਂਟ ਦਾ ਐਲਾਨ ਕੀਤਾ ਹੈ।

PunjabKesari

ਫੋਨ ਦੇ ਦੂਜੇ ਵੇਰੀਐਂਟਸ ਦੀ ਇੰਨੀ ਹੈ ਕੀਮਤ
ਮਨੁ ਜੈਨ ਨੇ ਆਪਣੇ ਟਵੀਟ 'ਚ ਲਿਖਿਆ ਹੈ, 'ਦਮਦਾਰ ਅਪਡੇਟ! ਦੇਸ਼ ਦਾ ਦਮਦਾਰ ਸਮਾਰਟਫੋਨ Redmi 8A Dual ਹੁਣ ਡਬਲ ਦਮਦਾਰ!...।'  ਸ਼ਾਓਮੀ ਦਾ ਰੈੱਡਮੀ 8A Dual ਸਮਾਰਟਫੋਨ ਇਸ ਸਾਲ ਫਰਵਰੀ 'ਚ ਲਾਂਚ ਹੋਇਆ ਸੀ। ਕੰਪਨੀ ਨੇ ਉਸ ਸਮੇਂ 32ਜੀ.ਬੀ. ਇੰਟਰਨਲ ਸਟੋਰੇਜ਼ ਨਾਲ 2ਜੀ.ਬੀ. ਅਤੇ 3ਜੀ.ਬੀ. ਰੈਮ ਵਾਲੇ ਵੇਰੀਐਂਟ ਲਾਂਚ ਕੀਤੇ ਸਨ। 2ਜੀ.ਬੀ. ਰੈਮ+32ਜੀ.ਬੀ. ਇੰਟਰਨਲ ਸਟੋਰੇਜ਼ ਵਾਲੇ ਵੇਰੀਐਂਟ ਦੀ ਕੀਮਤ 7,499 ਰੁਪਏ ਹੈ। ਉੱਥੇ, 3ਜੀ.ਬੀ .ਰੈਮ ਅਤੇ 32ਜੀ.ਬੀ. ਇੰਟਰਨਲ ਸਟੋਰੇਜ਼ ਵੇਰੀਐਂਟ ਦੀ ਕੀਮਤ 7,999 ਰੁਪਏ ਹੈ।

ਸਪੈਸੀਫਿਕੇਸ਼ਨਸ
ਰੈੱਮਡੀ 8ਏ ਡਿਊਲ ਸਮਾਰਟਫੋਨ 'ਚ 6.22 ਇੰਚ ਦੀ ਐੱਚ.ਡੀ.+ਆਈ.ਪੀ.ਐੱਸ. ਡਿਸਪਲੇਅ ਦਿੱਤੀ ਗਈ ਹੈ। ਇਹ ਸਮਾਰਟਫੋਨ ਕੁਆਲਕਾਮ ਸਨੈਪਡਰੈਗਨ 439 ਪ੍ਰੋਸੈਸਰ ਨਾਲ ਪਾਵਰਡ ਹੈ। ਫੋਨ ਐਂਡ੍ਰਾਇਡ 9 ਪਾਈ ਆਪਰੇਟਿੰਗ ਸਿਸਟਮ 'ਤੇ ਚੱਲਦਾ ਹੈ। ਸ਼ਾਓਮੀ ਦੇ ਇਸ ਸਮਾਰਟਫੋਨ 'ਚ ਡਿਊਲ ਰੀਅਰ ਕੈਮਰਾ ਸੈਟਅਪ ਦਿੱਤਾ ਗਿਆ ਹੈ। ਫੋਨ ਦੇ ਰੀਅਰ 13 ਮੈਗਾਪਿਕਸਲ ਦਾ ਪ੍ਰਾਈਮਰੀ ਅਤੇ 2 ਮੈਗਾਪਿਕਸਲ ਦਾ ਡੈਪਥ ਸੈਂਸਰ ਦਿੱਤਾ ਗਿਆ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 5,000 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ ਜੋ ਕਿ 18ਵਾਟ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ।

PunjabKesari

ਸੈਲਫੀ ਲਈ ਫੋਨ ਦੇ ਫਰੰਟ 'ਚ 8 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। ਸ਼ਾਓਮੀ ਦਾ ਇਹ ਸਮਾਰਟਫੋਨ ਵਾਇਰਲੈਸ ਐੱਫ.ਐੱਮ. ਰੇਡੀਓ ਨੂੰ ਵੀ ਸਪੋਰਟ ਕਰਦਾ ਹੈ। ਸਮਾਰਟਫੋਨ 'ਚ 4G, VoLTE, 3G, WiFi,ਬਲੂਟੁੱਥ, ਜੀ.ਪੀ.ਐੱਸ. ਅਤੇ USB Type C ਕੁਨੈਕਟੀਵਿਟੀ ਆਪਸ਼ੰਸ ਦਿੱਤੇ ਗਏ ਹਨ।


Karan Kumar

Content Editor

Related News