200 MP ਦੇ ਕੈਮਰਾ ਨਾਲ ਆ ਰਿਹਾ Redmi ਦਾ ਨਵਾਂ ਫੋਨ, ਜਾਣੋ ਕੀ ਨੇ ਖਾਸੀਅਤਾਂ

Friday, Mar 07, 2025 - 02:07 PM (IST)

200 MP ਦੇ ਕੈਮਰਾ ਨਾਲ ਆ ਰਿਹਾ Redmi ਦਾ ਨਵਾਂ ਫੋਨ, ਜਾਣੋ ਕੀ ਨੇ ਖਾਸੀਅਤਾਂ

ਗੈਜੇਟ ਡੈਸਕ - ਚੀਨੀ ਸਮਾਰਟਫੋਨ ਨਿਰਮਾਤਾ ਕੰਪਨੀ Redmi ਦਾ Note 14S ਜਲਦੀ ਹੀ ਲਾਂਚ ਕੀਤਾ ਜਾ ਸਕਦਾ ਹੈ। ਇਹ ਪਿਛਲੇ ਸਾਲ ਦਸੰਬਰ ’ਚ ਪੇਸ਼ ਕੀਤੀ ਗਈ Redmi Note 14 ਸੀਰੀਜ਼ ਦਾ ਹਿੱਸਾ ਹੋਵੇਗਾ। ਇਸ ਲੜੀ ’ਚ ਨੋਟ 14, ਨੋਟ 14 ਪ੍ਰੋ ਅਤੇ ਨੋਟ 14 ਪ੍ਰੋ+ ਸ਼ਾਮਲ ਹਨ। ਕੁਝ ਲੀਕ ਤੋਂ ਨਵੇਂ ਸਮਾਰਟਫੋਨ ਦੇ ਫੀਚਰਜ਼ ਦਾ ਖੁਲਾਸਾ ਹੋਇਆ ਹੈ।

ਪੜ੍ਹੋ ਇਹ ਅਹਿਮ ਖ਼ਬਰ - 44W ਫਾਸਟ ਚਾਰਜਿੰਗ ਨਾਲ Vivo Y300 ਦਾ ਇਹ ਸਮਾਰਟਫੋਨ ਇਸ ਦਿਨ ਹੋਵੇਗਾ ਲਾਂਚ

 ਇਕ ਰਿਪੋਰਟ ਅਨੁਸਾਰ, ਕੰਪਨੀ ਦਾ ਨੋਟ 14S ਜਲਦੀ ਹੀ ਭਾਰਤ ਅਤੇ ਯੂਰਪ ਦੇ ਚੋਣਵੇਂ ਦੇਸ਼ਾਂ  ’ਚ ਲਾਂਚ ਕੀਤਾ ਜਾ ਸਕਦਾ ਹੈ। ਇਸਦੀ ਕੀਮਤ 240 ਯੂਰੋ (ਲਗਭਗ 22,700 ਰੁਪਏ) ਤੋਂ ਥੋੜ੍ਹੀ ਘੱਟ ਹੋ ਸਕਦੀ ਹੈ। ਇਸ ਰਿਪੋਰਟ ’ਚ ਸ਼ਾਮਲ ਤਸਵੀਰਾਂ ਤੋਂ, ਇਸਦਾ ਡਿਜ਼ਾਈਨ Redmi ਦੇ Note 13 Pro ਵਰਗਾ ਲੱਗਦਾ ਹੈ। ਨਵਾਂ ਸਮਾਰਟਫੋਨ ਸਿਰਫ਼ 4G ਕਨੈਕਟੀਵਿਟੀ ਦਾ ਸਮਰਥਨ ਕਰ ਸਕਦਾ ਹੈ। ਇਸ ਨੂੰ ਕੁਝ ਬਾਜ਼ਾਰਾਂ ’ਚ ਨੋਟ 12S ਦੇ ਰੂਪ ’ਚ ਲਿਆਂਦਾ ਜਾ ਸਕਦਾ ਹੈ। ਇਸ ’ਚ, ਪੈਨਲ ਦੇ ਉੱਪਰ ਸੱਜੇ ਕੋਨੇ ’ਚ ਵਰਗਾਕਾਰ ਆਕਾਰ ’ਚ ਰੀਅਰ ਕੈਮਰਾ ਮੋਡੀਊਲ ਦਿਖਾਈ ਦੇ ਰਿਹਾ ਹੈ। ਇਸ ’ਚ ਤਿੰਨ ਕੈਮਰੇ ਅਤੇ ਇਕ LED ਫਲੈਸ਼ ਯੂਨਿਟ ਹੋ ਸਕਦਾ ਹੈ। ਇਸ ਦੇ ਡਿਸਪਲੇ ਦੇ ਕੇਂਦਰ ’ਚ ਇਕ ਹੋਲ-ਪੰਚ ਸਲਾਟ ਹੈ। ਇਸ ਸਮਾਰਟਫੋਨ ਨੂੰ ਜਾਮਨੀ ਅਤੇ ਹਰੇ ਰੰਗਾਂ ’ਚ ਉਪਲਬਧ ਕਰਵਾਇਆ ਜਾ ਸਕਦਾ ਹੈ। ਇਹ ਐਂਡਰਾਇਡ 14 'ਤੇ ਆਧਾਰਿਤ HyperOS 'ਤੇ ਚੱਲ ਸਕਦਾ ਹੈ।

ਪੜ੍ਹੋ ਇਹ ਅਹਿਮ ਖ਼ਬਰ - ਸਸਤੇ ਰੇਟਾਂ ’ਤੇ ਮਿਲ ਰਹੇ ਲਾਵਾ ਦੇ 2 ਇਹ ਸਮਾਰਟਫੋਨ, ਜਾਣੋ ਕੀ ਹੈ ਕੀਮਤ

ਨੋਟ 14S ’ਚ 120 Hz ਦੀ ਰਿਫਰੈਸ਼ ਦਰ ਦੇ ਨਾਲ ਇਕ ਫੁੱਲ HD+ (1,080x2,400 ਪਿਕਸਲ) AMOLED ਡਿਸਪਲੇਅ ਹੋ ਸਕਦਾ ਹੈ। ਇਸ ’ਚ ਪ੍ਰੋਸੈਸਰ ਦੇ ਤੌਰ 'ਤੇ ਮੀਡੀਆਟੈੱਕ ਹੀਲੀਓ ਜੀ99 ਅਲਟਰਾ ਦਿੱਤਾ ਜਾ ਸਕਦਾ ਹੈ। ਇਸ ਸਮਾਰਟਫੋਨ ’ਚ 8 ਜੀਬੀ ਰੈਮ ਅਤੇ 256 ਜੀਬੀ ਸਟੋਰੇਜ ਹੋ ਸਕਦੀ ਹੈ। ਇਸਦੀ ਟ੍ਰਿਪਲ ਰੀਅਰ ਕੈਮਰਾ ਯੂਨਿਟ ’ਚ ਆਪਟੀਕਲ ਇਮੇਜ ਸਟੈਬਲਾਈਜ਼ੇਸ਼ਨ (OIS) ਸਪੋਰਟ ਵਾਲਾ 200-ਮੈਗਾਪਿਕਸਲ ਦਾ ਪ੍ਰਾਇਮਰੀ ਕੈਮਰਾ ਹੋ ਸਕਦਾ ਹੈ। ਇਸ ਤੋਂ ਇਲਾਵਾ, 8 ਮੈਗਾਪਿਕਸਲ ਦਾ ਅਲਟਰਾ-ਵਾਈਡ ਕੈਮਰਾ ਅਤੇ 2 ਮੈਗਾਪਿਕਸਲ ਦਾ ਮੈਕਰੋ ਕੈਮਰਾ ਹੋ ਸਕਦਾ ਹੈ। ਇਸਦਾ ਕੈਮਰਾ ਸਿਸਟਮ 4K ਵੀਡੀਓ ਰਿਕਾਰਡਿੰਗ ਨੂੰ ਸਪੋਰਟ ਕਰ ਸਕਦਾ ਹੈ।

ਪੜ੍ਹੋ ਇਹ ਅਹਿਮ ਖ਼ਬਰ - ਕੋਲ ਸੈਂਸੇਟਿਵ ਕਲਰ ਚੇਂਜਿੰਗ ਨਾਲ Realme ਦਾ ਇਹ ਸਮਾਰਟਫੋਨ ਹੋਇਆ ਲਾਂਚ, ਜਾਣੋ ਖਾਸੀਅਤਾਂ

ਸੈਲਫੀ ਅਤੇ ਵੀਡੀਓ ਕਾਲਾਂ ਲਈ ਇਸ ਸਮਾਰਟਫੋਨ ਦੇ ਫਰੰਟ 'ਤੇ 16 ਮੈਗਾਪਿਕਸਲ ਦਾ ਕੈਮਰਾ ਦਿੱਤਾ ਜਾ ਸਕਦਾ ਹੈ। ਨੋਟ 14S ’ਚ 67 ਵਾਟ ਵਾਇਰਡ ਚਾਰਜਿੰਗ ਲਈ ਸਪੋਰਟ ਦੇ ਨਾਲ 5,000 mAh ਬੈਟਰੀ ਪੈਕ ਕੀਤੀ ਜਾ ਸਕਦੀ ਹੈ। ਇਸ ’ਚ ਕਨੈਕਟੀਵਿਟੀ ਲਈ 4G, Wi-Fi, ਬਲੂਟੁੱਥ ਅਤੇ NFC ਦੇ  ਬਦਲ ਹੋ ਸਕਦੇ ਹਨ। ਪਿਛਲੇ ਕੁਝ ਸਾਲਾਂ ’ਚ ਕੰਪਨੀ ਦੇ ਮਿਡ-ਰੇਂਜ ਸਮਾਰਟਫੋਨਜ਼ ਦੀ ਵਿਕਰੀ ਤੇਜ਼ੀ ਨਾਲ ਵਧੀ ਹੈ। ਇਸ ਸੈਗਮੈਂਟ ’ਚ, ਇਹ Vivo, Infinix ਅਤੇ Oppo ਵਰਗੀਆਂ ਸਮਾਰਟਫੋਨ ਕੰਪਨੀਆਂ ਨੂੰ ਸਖ਼ਤ ਮੁਕਾਬਲਾ ਦੇ ਰਿਹਾ ਹੈ।

ਪੜ੍ਹੋ ਇਹ ਅਹਿਮ ਖ਼ਬਰ - ਹੁਣ OTT ਐਪਸ ਵਾਂਗ YouTube ’ਤੇ ਵੀ ਦੇਖ ਸਕੋਗੇ ਵੈੱਬ ਸੀਰੀਜ਼, ਬਸ ਕਰੋ ਇਹ ਕੰਮ

 
 


author

Sunaina

Content Editor

Related News