ਕਰੋੜਾਂ ਲੋਕਾਂ ਨੂੰ ਬਦਲਣਾ ਪੈ ਸਕਦੈ ਆਪਣਾ ਫੋਨ! ਜਾਣੋ ਵਜ੍ਹਾ
Monday, May 05, 2025 - 08:38 PM (IST)

ਗੈਜੇਟ ਡੈਸਕ- ਗੂਗਲ ਦੇ ਐਂਡਰਾਇਡ ਆਪਰੇਟਿੰਗ ਸਿਸਟਮ ਦੇ ਭਾਰਤ ਸਮੇਤ ਪੂਰੀ ਦੁਨੀਆ 'ਚ ਕਰੋੜਾਂ ਯੂਜ਼ਰਜ਼ ਹਨ। ਹੁਣ ਇਸ ਸਾਲ ਕਈ ਯੂਜ਼ਰਜ਼ ਨੂੰ ਨਵਾਂ ਸਮਾਰਟਫੋਨ ਖ਼ਰੀਦਣਾ ਪੈ ਸਕਦਾ ਹੈ। ਦਰਅਸਲ, ਜੋ ਐਂਡਰਾਇਡ 12 ਜਾਂ ਉਸ ਤੋਂ ਪੁਰਾਣੇ ਵਰਜ਼ਨ 'ਤੇ ਚੱਲਣ ਵਾਲੇ ਸਮਾਰਟਫੋਨ ਚਲਾ ਰਹੇ ਹਨ, ਉਨ੍ਹਾਂ ਲਈ ਇਕ ਜ਼ਰੂਰੀ ਖਬਰ ਹੈ।
Google Play Integrity API ਵੱਲ ਸ਼ਿਫਟ ਹੋਣ ਜਾ ਰਿਹਾ ਹੈ, ਜੋ ਇਕ ਖਾਸ ਤਰ੍ਹਾਂ ਦਾ ਟੂਲ ਹੈ। ਇਹ ਟੂਲਸ ਡਿਵੈਲਪਰਾਂ ਲਈ ਕੰਮ ਕਰਦਾ ਹੈ ਅਤੇ ਫਰਾਡ, ਬੋਟ ਆਦਿ ਨੂੰ ਡਿਟੈਕਟ ਕਰਦਾ ਹੈ।
ਗੂਗਲ ਦਾ ਦਾਅਵਾ, ਅਣਅਧਿਕਾਰਤ ਪਹੁੰਚ ਤੋਂ ਮਿਲੇਗਾ ਛੁਟਕਾਰਾ
ਗੂਗਲ ਨੇ ਇਸਨੂੰ ਲੈ ਕੇ ਦਾਅਵਾ ਕੀਤਾ ਹੈ ਕਿ ਜੋ ਐਪਸ ਇਸ ਸਿਸਟਮ ਦੀ ਵਰਤੋਂ ਕਰਨਗੇ, ਉਨ੍ਹਾਂ ਨੂੰ ਅਣਅਧਿਕਾਰਤ ਪਹੁੰਚ ਤੋਂ ਛੁਟਕਾਰਾ ਮਿਲ ਜਾਵੇਗਾ। ਗੂਗਲ ਦਾ ਇਹ ਵੀ ਦਾਅਵਾ ਹੈ ਕਿ ਐਪਸ ਨੂੰ ਔਸਤਨ 80 ਫੀਸਦੀ ਤਕ ਦੇ ਅਣਅਧਿਕਾਰਤ ਇਸਤੇਮਾਲ ਤੋਂ ਛੁਟਕਾਰਾ ਮਿਲ ਸਕਦਾ ਹੈ।
ਪੁਰਾਣੇ ਐਂਡਰਾਇਡ ਯੂਜ਼ਰਜ਼ 'ਤੇ ਪਵੇਗਾ ਅਸਰ
ਹਾਲ ਹੀ 'ਚ ਪਤਾ ਲੱਗਾ ਹੈ ਕਿ ਇਹ ਤਕਨਾਲੋਜੀ ਐਂਡਰਾਇਡ 13 ਅਤੇ ਉਸਤੋਂ ਪੁਰਾਣੇ ਐਂਡਰਾਇਡ ਵਰਜ਼ਨ 'ਤੇ ਕਿਵੇਂ ਕੰਮ ਕਰਦੀ ਹੈ। ਪੁਰਾਣੇ ਆਪਰੇਟਿੰਗ ਸਿਸਟਮ ਵਰਜ਼ਨ 'ਤੇ ਕਈ ਐਪਸ ਦਾ ਸਪੋਰਟ ਬੰਦ ਵੀ ਹੋ ਸਕਦਾ ਹੈ।
ਰਿਪੋਰਟਾਂ ਮੁਤਾਬਕ, ਮਈ 2025 ਯਾਨੀ ਇਸ ਮਹੀਨੇ ਤੋਂ Play Integrity API ਦੇ ਅਪਡੇਟ ਨੂੰ ਜ਼ਰੂਰੀ ਕਰ ਦਿੱਤਾ ਜਾਵੇਗਾ। ਇਥੇ ਡਿਵੈਲਪਰ ਦੇਖ ਸਕਣਗੇ ਕਿ ਉਨ੍ਹਾਂ ਦੇ ਐਪਸ ਵੱਖ-ਵੱਖ ਐਂਡਰਾਇਡ ਵਰਜ਼ਨ 'ਤੇ ਕਿਵੇਂ ਕੰਮ ਕਰ ਰਹੇ ਹਨ।
ਨਵੇਂ API ਨੂੰ ਲੈ ਕੇ ਦਾਅਵਾ ਕੀਤਾ ਹੈ ਕਿ Play Integrity API ਦੀ ਮਦਦ ਨਾਲ ਐਪਸ 'ਤੇ ਜ਼ਿਆਦਾ ਫਾਸਟ ਅਨੁਭਵ ਮਿਲੇਗਾ, ਇਹ ਜ਼ਿਆਦਾ ਸਕਿਓਰ ਵੀ ਹੋਵੇਗਾ। ਇਸ ਤੋਂ ਇਲਾਵਾ ਐਂਡਰਾਇਡ 12 ਜਾਂ ਉਸ ਤੋਂ ਪੁਰਾਣੇ ਵਰਜ਼ਨ 'ਤੇ ਕਈ ਐਪਸ ਕੰਮ ਕਰਨਾ ਵੀ ਬੰਦ ਕਰ ਸਕਦੇ ਹਨ।
ਕਰੋੜਾਂ ਯੂਜ਼ਰਜ਼ 'ਤੇ ਪਵੇਗਾ ਅਸਰ
ਗੂਗਲ ਦੀ ਤਾਜ਼ਾ ਜਾਣਕਾਰੀ ਦੇ ਅਨੁਸਾਰ, ਕੁੱਲ ਐਂਡਰਾਇਡ ਫੋਨ ਯੂਜ਼ਰਜ਼ 'ਚੋਂ ਸਿਰਫ਼ ਅੱਧੇ ਲੋਕਾਂ ਕੋਲ ਐਂਡਰਾਇਡ 13 ਜਾਂ ਇਸ ਤੋਂ ਬਾਅਦ ਵਾਲਾ ਨਵਾਂ ਵਰਜ਼ਨ ਹੈ। ਲਗਭਗ 20 ਕਰੋੜ ਉਪਭੋਗਤਾ ਐਂਡਰਾਇਡ 12 ਜਾਂ ਐਂਡਰਾਇਡ 12L 'ਤੇ ਕੰਮ ਕਰ ਰਹੇ ਹਨ। ਗੂਗਲ ਨੇ ਦੋਵਾਂ ਵਰਜ਼ਨਾਂ ਲਈ ਸੁਰੱਖਿਆ ਪੈਚ ਦੇਣਾ ਬੰਦ ਕਰ ਦਿੱਤਾ ਹੈ। ਇਸ ਤੋਂ ਬਾਅਦ ਕਈ ਯੂਜ਼ਰਜ਼ 'ਤੇ ਸਾਈਬਰ ਹਮਲੇ ਦਾ ਖ਼ਤਰਾ ਵੱਧ ਸਕਦਾ ਹੈ।
ਬਦਲਣਾ ਪੈ ਸਕਦਾ ਹੈ ਪੁਰਾਣਾ ਫੋਨ
ਐਂਡਰਾਇਡ 12 ਜਾਂ ਪੁਰਾਣੇ ਵਰਜ਼ਨ 'ਤੇ ਚੱਲਣ ਵਾਲੇ ਸਮਾਰਟਫੋਨਾਂ ਲਈ ਮੋਬਾਈਲ ਨਿਰਮਾਤਾ ਨੂੰ ਇੱਕ ਨਵਾਂ ਅਪਡੇਟ ਪ੍ਰਦਾਨ ਕਰਨਾ ਚਾਹੀਦਾ ਹੈ, ਜੋ ਕਿ ਇੱਕ ਬਹੁਤ ਮਹਿੰਗਾ ਫੈਸਲਾ ਸਾਬਤ ਹੋ ਸਕਦਾ ਹੈ। ਜੇਕਰ ਯੂਜ਼ਰ ਆਪਣੇ ਹੈਂਡਸੈੱਟ ਨੂੰ ਐਂਡਰਾਇਡ 13 ਜਾਂ ਇਸ ਤੋਂ ਉੱਪਰ ਵਾਲੇ ਵਰਜ਼ਨ 'ਤੇ ਅਪਡੇਟ ਕਰਨ ਵਿੱਚ ਅਸਮਰੱਥ ਹਨ ਤਾਂ ਉਨ੍ਹਾਂ ਨੂੰ ਜਲਦੀ ਹੀ ਆਪਣੇ ਹੈਂਡਸੈੱਟ ਬਦਲਣੇ ਪੈ ਸਕਦੇ ਹਨ।