iPhone 16 ਖਰੀਦਣ ਦਾ ਸੁਨਹਿਰੀ ਮੌਕਾ! ਮਿਲ ਰਿਹਾ ਭਾਰੀ ਡਿਸਕਾਊਂਟ
Thursday, May 08, 2025 - 01:00 PM (IST)

ਗੈਜੇਟ ਡੈਸਕ- ਇਨ੍ਹੀਂ ਦਿਨੀਂ ਫਲਿੱਪਕਾਰਟ 'ਤੇ SASA LELE ਸੇਲ ਚੱਲ ਰਹੀ ਹੈ, ਅੱਜ ਇਸਦਾ ਆਖਰੀ ਦਿਨ ਹੈ। ਇਸ ਸੇਲ ਦੇ ਦੌਰਾਨ ਕਈ ਸਮਾਰਟਫੋਨਾਂ 'ਤੇ ਵੱਡੇ ਡਿਸਕਾਉਾਂਟ ਦੇਖਣ ਨੂੰ ਮਿਲ ਰਹੇ ਹਨ, ਇਸ ਦੇ ਨਾਲ ਹੀ ਇਸ ਸੇਲ ’ਚ ਕਈ ਆਈਫੋਨ ਮਾਡਲਾਂ 'ਤੇ ਵੀ ਵੱਡੀਆਂ ਛੋਟਾਂ ਮਿਲ ਰਹੀਆਂ ਹਨ। ਇਸ ਵੇਲੇ ਸਭ ਤੋਂ ਖਾਸ ਡੀਲ ਲੇਟੈਸਟ ਆਈਫੋਨ 16 'ਤੇ ਦੇਖਣ ਨੂੰ ਮਿਲ ਰਿਹਾ ਹੈ। ਇਸ ਫੋਨ 'ਤੇ ਸੇਲ ’ਚ 12 ਹਜ਼ਾਰ ਰੁਪਏ ਤੋਂ ਵੱਧ ਦਾ ਡਿਸਕਾਉਂਟ ਮਿਲ ਰਿਹਾ ਹੈ। ਐਪਲ ਨੇ ਪਿਛਲੇ ਸਾਲ ਇਸ ਫੋਨ ਦਾ ਬੇਸ ਵੇਰੀਐਂਟ 79,900 ਰੁਪਏ ਦੀ ਕੀਮਤ 'ਤੇ ਲਾਂਚ ਕੀਤਾ ਸੀ।
ਇਹ ਡਿਵਾਈਸ, ਜੋ ਸਤੰਬਰ 2024 ’ਚ ਲਾਂਚ ਕੀਤਾ ਗਿਆ ਸੀ ਜੋ ਕਿ ਡਿਊਲ ਰੀਅਰ ਕੈਮਰਾ ਸਿਸਟਮ, ਡਾਇਨਾਮਿਕ ਆਈਲੈਂਡ, ਬਿਹਤਰ ਬੈਟਰੀ ਅਤੇ ਐਪਲ ਇੰਟੈਲੀਜੈਂਸ ਫੀਚਰਜ਼ ਨਾਲ ਆਉਂਦਾ ਹੈ। ਇਸ ਡਿਵਾਈਸ ਦੇ ਪਿਛਲੇ ਪੈਨਲ 'ਤੇ ਇਕ ਨਵਾਂ ਗੋਲੀ-ਆਕਾਰ ਵਾਲਾ ਕੈਮਰਾ ਆਈਲੈਂਡ ਹੈ। ਇਸ ਦੇ ਨਾਲ ਹੀ, ਜੇਕਰ ਤੁਸੀਂ ਆਪਣੇ ਪੁਰਾਣੇ ਆਈਫੋਨ ਨੂੰ ਅਪਗ੍ਰੇਡ ਕਰਨ ਬਾਰੇ ਸੋਚ ਰਹੇ ਹੋ ਜਾਂ ਐਪਲ ਇੰਟੈਲੀਜੈਂਸ ਦੀ ਵਰਤੋਂ ਕਰਨਾ ਚਾਹੁੰਦੇ ਹੋ, ਤਾਂ ਇਹ ਇਕ ਵਧੀਆ ਸੌਦਾ ਹੈ। ਫੋਨ 'ਤੇ ਵਿਸ਼ੇਸ਼ ਬੈਂਕ ਛੋਟ ਵੀ ਉਪਲਬਧ ਹੈ। ਆਓ ਇਸ ਦੀ ਖਾਸ ਡੀਲ ਬਾਰੇ ਵਿਸਥਾਰ ਨਾਲ ਜਾਣਕਾਰੀ ਹਾਸਲ ਕਰਦੇ ਹਾਂ।
ਕੀ ਹੈ ਆਫਰ?
ਆਈਫੋਨ 16 'ਤੇ ਇਸ ਸਮੇਂ 11,901 ਰੁਪਏ ਦਾ ਫਲੈਟ ਡਿਸਕਾਊਂਟ ਮਿਲ ਰਿਹਾ ਹੈ, ਜਿਸ ਤੋਂ ਬਾਅਦ ਇਸ ਫੋਨ ਦੀ ਕੀਮਤ ਘੱਟ ਕੇ ਸਿਰਫ਼ 69,999 ਰੁਪਏ ਰਹਿ ਗਈ ਹੈ। ਇਸ ਤੋਂ ਇਲਾਵਾ, ਕੰਪਨੀ ਫੋਨ 'ਤੇ 2000 ਰੁਪਏ ਦਾ ਕੂਪਨ ਵੀ ਦੇ ਰਹੀ ਹੈ, ਜਿਸ ਤੋਂ ਬਾਅਦ ਇਸਦੀ ਕੀਮਤ ਘੱਟ ਕੇ ਸਿਰਫ਼ 67,999 ਰੁਪਏ ਰਹਿ ਜਾਂਦੀ ਹੈ। ਇਸ ਦੌਰਾਨ ਜੇਕਰ ਤੁਸੀਂ ਹੋਰ ਛੋਟ ਪ੍ਰਾਪਤ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਬੈਂਕ ਆਫਰ ਵੀ ਦੇਖ ਸਕਦੇ ਹੋ ਜਿਸ ’ਚ SBI ਕ੍ਰੈਡਿਟ ਕਾਰਡ EMI ਵਿਕਲਪ ਦੇ ਨਾਲ 1750 ਰੁਪਏ ਦੀ ਛੋਟ ਦਿੱਤੀ ਜਾ ਰਹੀ ਹੈ। ਇਸ ਦੇ ਨਾਲ ਹੀ, ਤੁਸੀਂ ਆਪਣੇ ਪੁਰਾਣੇ ਡਿਵਾਈਸ ਨੂੰ ਐਕਸਚੇਂਜ ਵੀ ਕਰ ਸਕਦੇ ਹੋ ਅਤੇ 60 ਹਜ਼ਾਰ ਰੁਪਏ ਤੱਕ ਦਾ ਐਕਸਚੇਂਜ ਮੁੱਲ ਪ੍ਰਾਪਤ ਕਰ ਸਕਦੇ ਹੋ।
ਸਪੈਸੀਫਿਕੇਸ਼ਨਜ਼
ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਇਸ ਸਮਾਰਟਫੋਨ ’ਚ ਤੁਹਾਨੂੰ 60hz ਰਿਫਰੈਸ਼ ਰੇਟ ਅਤੇ 2,000 nits ਪੀਕ ਬ੍ਰਾਈਟਨੈੱਸ ਦੇ ਨਾਲ 6.1-ਇੰਚ OLED ਡਿਸਪਲੇਅ ਮਿਲਦਾ ਹੈ। ਡਿਵਾਈਸ ’ਚ ਇਕ ਸ਼ਕਤੀਸ਼ਾਲੀ 3nm A18 ਬਾਇਓਨਿਕ ਚਿੱਪਸੈੱਟ ਹੈ ਜੋ 512GB ਤੱਕ ਸਟੋਰੇਜ ਦੇ ਨਾਲ ਪੇਸ਼ ਕੀਤਾ ਜਾਂਦਾ ਹੈ।
ਫੋਨ ’ਚ ਤੁਸੀਂ ਐਪਲ ਇੰਟੈਲੀਜੈਂਸ ਦਾ ਆਨੰਦ ਮਾਣ ਸਕਦੇ ਹੋ ਜਿਸ ’ਚ ChatGPT ਇੰਟੀਗ੍ਰੇਟਿਡ ਰਾਈਟਿੰਗ ਟੂਲਸ ਅਤੇ ਸਿਰੀ ਸ਼ਾਮਲ ਹਨ। ਫੋਟੋਗ੍ਰਾਫੀ ਪ੍ਰੇਮੀਆਂ ਲਈ, ਆਈਫੋਨ 16 ਵਿੱਚ 2x ਆਪਟੀਕਲ ਜ਼ੂਮ ਦੇ ਨਾਲ 48MP ਫਿਊਜ਼ਨ ਸੈਂਸਰ ਅਤੇ 12MP ਮੈਕਰੋ ਲੈਂਸ ਮਿਲਦਾ ਹੈ। ਸੈਲਫੀ ਲਈ, ਡਿਵਾਈਸ ’ਚ 4K ਡੌਲਬੀ ਵਿਜ਼ਨ HDR ਰਿਕਾਰਡਿੰਗ ਦੇ ਨਾਲ 12MP ਫਰੰਟ ਕੈਮਰਾ ਹੈ।