ਹੁਣ ਗੂਗਲ ਤੋਂ ਰਿਚਾਰਜ ਕਰ ਸਕੋਗੇ ਆਪਣਾ ਮੋਬਾਇਲ

02/04/2020 5:35:49 PM

ਨਵੀਂ ਦਿੱਲੀ—ਗੂਗਲ ਦੀ ਵਰਤੋਂ ਕਰਨ ਵਾਲੇ ਯੂਜ਼ਰਸ ਲਈ ਖੁਸ਼ਖਬਰੀ ਹੈ। ਗੂਗਲ ਪ੍ਰੀਪੇਡ ਯੂਜ਼ਰਸ ਲਈ ਸਰਚ ਦੇ ਰਾਹੀਂ ਮੋਬਾਇਲ ਰਿਚਾਰਜ ਦੀ ਸੁਵਿਧਾ ਲੈ ਕੇ ਆਇਆ ਹੈ। ਗੂਗਲ ਦਾ ਇਹ ਨਵਾਂ ਫੀਚਰ ਯੂਜ਼ਰਸ ਨੂੰ ਉਨ੍ਹਾਂ ਦੇ ਐਂਡਰਾਇਡ ਫੋਨ 'ਤੇ ਪ੍ਰੀਪੇਡ ਮੋਬਾਇਲ ਰਿਚਾਰਜ ਪੈਕਸ ਸਰਚ ਅਤੇ ਕੰਪੇਅਰ ਕਰਨ ਦੀ ਸਹੂਲਤ ਦਿੰਦਾ ਹੈ। ਨਾਲ ਹੀ ਯੂਜ਼ਰਸ ਗੂਗਲ ਸਰਚ ਨਾਲ ਆਪਣਾ ਮੋਬਾਇਲ ਵੀ ਰਿਚਾਰਜ ਵੀ ਕਰਵਾ ਸਕਦੇ ਹਨ। ਫਿਲਹਾਲ ਇਹ ਫੀਚਰ ਸਾਈਨਡ-ਇਨ ਐਂਡਰਾਇਡ ਯੂਜ਼ਰਸ ਲਈ ਉਪਲੱਬਧ ਹੈ। ਇਸ 'ਚ ਏਅਰਟੈੱਲ, ਵੋਡਾਫੋਨ-ਆਈਡੀਆ, ਰਿਲਾਇੰਸ ਜਿਓ ਅਤੇ ਬੀ.ਐੱਸ.ਐੱਨ.ਐੱਲ. ਦੇ ਪ੍ਰੀਪੇਡ ਪਲਾਨਸ ਨੂੰ ਸ਼ਾਮਲ ਕੀਤਾ ਗਿਆ ਹੈ।
ਖੁਦ ਦੇ ਨਾਲ ਦੂਜਿਆਂ ਦਾ ਵੀ ਫੋਨ ਕਰਵਾ ਸਕਦੇ ਹੋ ਰਿਚਾਰਜ
ਗੂਗਲ ਦਾ ਇਕ ਨਵਾਂ ਸਰਚ ਫੀਚਰ ਯੂਜ਼ਰਸ ਨੂੰ ਗੂਗਲ ਸਰਚ ਦੀ ਵਰਤੋਂ ਕਰਦੇ ਹੋਏ ਪ੍ਰੀਪੇਡ ਮੋਬਾਇਲ ਪਲਾਨਸ ਲੱਭਣ ਦੀ ਤੁਲਨਾ ਕਰਨ ਅਤੇ ਰਿਚਾਰਜ ਕਰਨ ਦੀ ਸੁਵਿਧਾ ਦਿੰਦਾ ਹੈ। ਗੂਗਲ ਦੇ ਇਸ ਫੀਚਰ ਦੀ ਮਦਦ ਨਾਲ ਯੂਜ਼ਰਸ ਨਾ ਸਿਰਫ ਆਪਣਾ ਖੁਦ ਦਾ ਨੰਬਰ ਰਿਚਾਰਜ ਕਰ ਸਕਦੇ ਹਨ। ਸਗੋਂ ਇਹ ਇਹ ਤੁਹਾਨੂੰ ਕਿਸੇ ਦੂਜੇ ਦਾ ਨੰਬਰ ਰਿਚਾਰਜ ਕਰਨ ਦੀ ਸਹੂਲਤ ਦਿੰਦਾ ਹੈ।
ਗੂਗਲ ਸਰਚ ਨਾਲ ਇੰਝ ਰਿਚਾਰਜ ਕਰਵਾਓ ਆਪਣੇ ਮੋਬਾਇਲ
ਗੂਗਲ ਦੇ ਇਸ ਫੀਚਰ ਦੀ ਵਰਤੋਂ ਕਰਨ ਲਈ ਯੂਜ਼ਰਸ ਨੂੰ ਆਪਣੇ ਐਂਡਰਾਇਡ ਫੋਨ 'ਚ ਪ੍ਰੀਪੇਡ ਮੋਬਾਇਲ ਰੀਚਾਰਜ, ਸਿਮ ਰਿਚਾਰਜ ਜਾਂ ਰਿਚਾਰਜ ਵਰਗੇ ਸ਼ਬਦ ਪਾ ਕੇ ਸਰਚ ਕਰਨਾ ਹੋਵੇਗਾ। ਇਸ ਦੇ ਬਾਅਦ ਸਰਚ ਰਿਜ਼ਲਟ ਤੁਹਾਨੂੰ ਮੋਬਾਇਲ ਰਿਚਾਰਜ ਸੈਕਸ਼ਨ ਦਿਖਾਏਗਾ। ਜਿਥੇ ਯੂਜ਼ਰਸ ਨੂੰ ਆਪਣਾ ਮੋਬਾਇਲ ਨੰਬਰ, ਟੈਲੀਫੋਨ ਅਪਰੇਟਰ ਅਤੇ ਸਰਕਿਲ ਵਰਗੇ ਆਪਸ਼ਨ ਭਰਨੇ ਹੋਣਗੇ। ਕੁਝ ਯੂਜ਼ਰਸ ਨੂੰ ਸਰਚ 'ਚ ਇਹ ਸਾਰੀ ਡਿਟੇਲਸ ਭਰੀ ਹੋਈ ਵੀ ਮਿਲ ਸਕਦੀ ਹੈ। ਇਸ ਦੇ ਬਾਅਦ ਯੂਜ਼ਰਸ ਨੂੰ ਬਰਾਊਜ ਪਲਾਨਸ 'ਤੇ ਕਲਿੱਕ ਕਰਨਾ ਹੋਵੇਗਾ।
ਇਸ ਦੇ ਬਾਅਦ ਗੂਗਲ ਤੁਹਾਨੂੰ ਉਸ ਟੈਲੀਕਾਮ ਅਪਰੇਟਰ ਦੇ ਸਾਰੇ ਉਪਲੱਬਧ ਪ੍ਰੀਪੇਡ ਪਲਾਨਸ ਦਿਖਾਏਗਾ। ਹੁਣ ਤੁਸੀਂ ਇਸ ਲਿਸਟ 'ਚੋਂ ਆਪਣੇ ਪਸੰਦੀਦਾ ਰਿਚਾਰਜ ਪਲਾਨ ਚੁਣ ਸਕਦੇ ਹੋ। ਜਿਵੇਂ ਹੀ ਤੁਸੀਂ ਪਲਾਨਸ ਸੇਲੈਕਟ ਕਰਦੇ ਹੋ, ਤੁਹਾਡੇ ਸਾਹਮਣੇ ਵੈਲਿਡ ਆਫਰਸ ਦੀ ਲਿਸਟ ਆ ਜਾਂਦੀ ਹੈ। ਇਸ ਦੇ ਬਾਅਦ ਯੂਜ਼ਰਸ ਆਫਰ ਪ੍ਰੋਵਾਈਡਰਸ ਨੂੰ ਟੈਪ ਕਰ ਸਕਦੇ ਹੋ। ਫਿਲਹਾਲ ਫ੍ਰੀਚਾਰਜ, ਮੋਬਿਕਵਿਕ, ਗੂਗਲ ਪੇਅ ਅਤੇ ਪੇਟੀਐੱਮ ਵਰਗੇ ਪ੍ਰੋਵਾਈਡਰਸ ਲਿਸਟਿਡ ਹਨ। ਜਦੋਂ ਕੋਈ ਯੂਜ਼ਰਸ ਟ੍ਰਾਂਜੈਕਸ਼ਨ ਕੰਪਲੀਟ ਕਰ ਲੈਂਦਾ ਹੈ ਤਾਂ ਪ੍ਰੋਵਾਈਡਰਸ ਦੇ ਕੰਫਰਮੇਸ਼ਨ ਪੇਜ 'ਤੇ ਬੈਕ ਟੂ ਗੂਗਲ ਬਟਨ ਦਿੱਤਾ ਗਿਆ ਹੈ, ਜੋ ਕਿ ਯੂਜ਼ਰ ਨੂੰ ਵਾਪਸ ਸਰਚ 'ਤੇ ਲੈ ਆਉਂਦਾ ਹੈ। ਕੰਫਰਮੇਸ਼ਨ ਪੇਜ 'ਤੇ ਯੂਜ਼ਰਸ ਨੂੰ ਰਿਚਾਰਜ ਨੂੰ ਲੈ ਕੇ ਕਸਟਮਰ ਸਪੋਰਟ ਇੰਫਰਮੇਸ਼ਨ ਦਾ ਐਕਸੈੱਸ ਦਿੱਤਾ ਜਾਂਦਾ ਹੈ।


Aarti dhillon

Content Editor

Related News