12GB ਰੈਮ ਵਾਲਾ Realme X7 Max 5G ਭਾਰਤ ’ਚ ਲਾਂਚ, ਜਾਣੋ ਕੀਮਤ

Monday, May 31, 2021 - 06:16 PM (IST)

12GB ਰੈਮ ਵਾਲਾ Realme X7 Max 5G ਭਾਰਤ ’ਚ ਲਾਂਚ, ਜਾਣੋ ਕੀਮਤ

ਗੈਜੇਟ ਡੈਸਕ– ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਰੀਅਲਮੀ ਨੇ ਆਪਣਾ ਸ਼ਾਨਦਾਰ ਡਿਵਾਈਸ Realme X7 Max 5G ਭਾਰਤ ’ਚ ਲਾਂਚ ਕਰ ਦਿੱਤਾ ਹੈ। ਇਹ ਸਮਾਰਟਫੋਨ 3 ਰੰਗਾਂ ਅਤੇ 2 ਸਟੋਰੇਜ ਆਪਸ਼ਨ ’ਚ ਉਪਲੱਬਧ ਹੈ। ਫੋਨ ’ਚ MediaTek Dimensity 1200 ਪ੍ਰੋਸੈਸਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਗਾਹਕਾਂ ਨੂੰ ਨਵੇਂ ਫੋਨ ’ਚ 50 ਵਾਟ ਫਾਸਟ ਚਾਰਜਿੰਗ ਸੁਪੋਰਟ ਕਰਨ ਵਾਲੀ ਦਮਦਾਰ ਬੈਟਰੀ ਅਤੇ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਮਿਲੇਗਾ। 

Realme X7 Max 5G ਦੇ ਫੀਚਰਜ਼
ਫੋਨ ਐਂਡਰਾਇਡ 11 ਆਧਾਰਿਤ ਰੀਅਲਮੀ ਯੂ.ਆਈ. 2.0 ਆਪਰੇਟਿੰਗ ਸਿਸਟਮ ’ਤੇ ਕੰਮ ਕਰਦਾ ਹੈ। ਇਸ ਸਮਾਰਟਫੋਨ ’ਚ 6.43 ਇੰਚ ਦੀ ਐੱਚ.ਡੀ. ਪਲੱਸ ਅਮੋਲੇਡ ਡਿਸਪਲੇਅ ਹੈ ਜਿਸ ਦਾ ਰੈਜ਼ੋਲਿਊਸ਼ਨ 2400x1080 ਪਿਕਸਲ ਹੈ। ਇਸ ਫੋਨ ’ਚ ਬਿਹਤਰ ਪਰਫਾਰਮੈਂਸ ਲਈ MediaTek Dimensity 1200 ਚਿਪਸੈੱਟ, 12 ਜੀ.ਬੀ. ਰੈਮ ਅਤੇ 256 ਜੀ.ਬੀ. ਯੂ.ਐੱਫ.ਸੀ. 3.1 ਸਟੋਰੇਜ ਦਿੱਤੀ ਗਈ ਹੈ, ਜਿਸ ਨੂੰ ਮੈਮਰੀ ਕਾਰਡ ਦੀ ਮਦਦ ਨਾਲ ਵਧਾਇਆ ਵੀ ਜਾ ਸਕਦਾ ਹੈ। 

ਫੋਨ ’ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਹੈ ਜਿਸ ਵਿਚ ਪਹਿਲਾ 64MP ਦਾ Sony IMX682 ਪ੍ਰਾਈਮਰੀ ਸੈਂਸਰ, ਦੂਜਾ 8MP ਦਾ ਅਲਟਰਾ ਵਾਈਡ ਐਂਗਲ ਲੈੱਨਜ਼ ਅਤੇ ਤੀਜਾ 2MP ਦਾ ਮੈਕ੍ਰੋ ਲੈੱਨਜ਼ ਹੈ। ਇਸ ਦੇ ਫਰੰਟ ’ਚ 16MP ਦਾ ਸੈਲਫੀ ਕੈਮਰਾ ਦਿੱਤਾ ਗਿਆ ਹੈ। 

ਫੋਨ ’ਚ 4500mAh ਦੀ ਬੈਟਰੀ ਦਿੱਤੀ ਗਈ ਹੈ ਜੋ 50 ਵਾਟ ਫਾਸਟ ਚਾਰਜਿੰਗ ਨੂੰ ਸੁਪੋਰਟ ਕਰਦੀ ਹੈ। ਕੰਪਨੀ ਦਾ ਦਾਅਵਾ ਹੈ ਕਿ ਇਸ ਡਿਵਾਈਸ ਦੀ ਬੈਟਰੀ 16 ਮਿੰਟਾਂ ’ਚ 50 ਫੀਸਦੀ ਜਾਰਜ ਹੋ ਜਾਵੇਗੀ। ਇਸ ਤੋਂ ਇਲਾਵਾ ਫੋਨ ’ਚ ਕੁਨੈਕਟੀਵਿਟੀ ਲਈ 5ਜੀ, ਵਾਈ-ਫਾਈ, ਬਲੂਟੂਥ 5.1, ਜੀ.ਪੀ.ਐੱਸ. ਗਲੋਨਾਸ, ਐੱਨ.ਐੱਫ.ਸੀ. ਅਤੇ ਯੂ.ਐੱਸ.ਬੀ. ਟਾਈਪ-ਸੀ ਪੋਰਟ ਦਿੱਤਾ ਗਿਆ ਹੈ। 

Realme X7 Max 5G ਦੀ ਕੀਮਤ
Realme X7 Max 5G ਦੇ 8 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਮਾਡਲ ਦੀ ਕੀਮਤ 26,999 ਰੁਪਏ ਅਤੇ 12 ਜੀ.ਬੀ. ਰੈਮ+256 ਜੀ.ਬੀ. ਸਟੋਰੇਜ ਮਾਡਲ ਦੀ ਕੀਮਤ 29,999 ਰੁਪਏ ਹੈ। ਇਸ ਫੋਨ ਦੀ ਵਿਕਰੀ 4 ਜੂਨ ਤੋਂ ਕੰਪਨੀ ਦੀ ਅਧਿਕਾਰਤ ਵੈੱਬਸਾਈਟ ਅਤੇ ਫਲਿਪਕਾਰਟ ’ਤੇ ਸ਼ੁਰੂ ਹੋਵੇਗੀ। 


author

Rakesh

Content Editor

Related News