Realme ਲਾਂਚ ਕਰੇਗੀ 48MP ਕੈਮਰੇ ਵਾਲਾ ਸਮਾਰਟਫੋਨ : ਰਿਪੋਰਟ
Sunday, Jan 13, 2019 - 04:08 PM (IST)

ਗੈਜੇਟ ਡੈਸਕ- ਚੀਨੀ ਕੰਪਨੀ Oppo ਦੇ ਸਭ-ਬਰਾਂਡ Realme ਨੂੰ ਲੈ ਕੇ ਇਕ ਨਵੀਂ ਖਬਰ ਸਾਹਮਣੇ ਆਈ ਹੈ ਤੇ ਇਸ 'ਚ ਦੱਸਿਆ ਜਾ ਰਿਹਾ ਹੈ ਕਿ ਕੰਪਨੀ 48 ਮੈਗਾਪਿਕਸਲ ਵਾਲੇ ਸਮਾਰਟਫੋਨ 'ਤੇ ਕੰਮ ਕਰ ਰਹੀ ਹੈ ਇਹ ਨਵਾਂ ਮਾਡਲ ਹਾਲ ਹੀ 'ਚ ਲਾਂਚ ਹੋਏ ਰੈਡਮੀ ਨੋਟ 7 ਨੂੰ ਟੱਕਰ ਦੇਵੇਗਾ ਜੋ 48 ਮੈਗਾਪਿਕਸਲ ਦਾ ਕੈਮਰਾ ਸੈਂਸਰ ਤੋਂ ਲੈਸ ਹੈ। ਹੁਣ ਇਹ ਗੱਲ ਸਪੱਸ਼ਟ ਨਹੀਂ ਹੈ ਕਿ ਰੀਅਲਮੀ ਬਰਾਂਡ ਦਾ ਅਗਲੀ 48 ਮੈਗਾਪਿਕਸਲ ਵਾਲਾ ਸਮਾਰਟਫੋਨ Realme 3 ਸੀਰੀਜ ਦਾ ਹਿੱਸਾ ਹੋਵੇਗਾ ਜਾਂ ਨਹੀਂ।
ਉਥੇ ਹੀ Motorola ਅਤੇ Huawei ਵੀ 48 ਮੈਗਾਪਿਕਸਲ ਵਾਲੇ ਕੈਮਰਾ ਫੋਨ ਨੂੰ ਲੈ ਕੇ ਕੰਮ ਕਰ ਰਹੀ ਹੈ। ਇਕ ਰਿਪੋਰਟ 'ਚ ਦਾਅਵਾ ਕੀਤਾ ਗਿਆ ਹੈ ਕਿ Realme 3 ਨੂੰ ਇਸ ਸਾਲ ਦੀ ਪਹਿਲੀ ਤੀਮਾਹੀ 'ਚ ਉਤਾਰਿਆ ਜਾ ਸਕਦਾ ਹੈ। ਰੀਅਲਮੀ 3 ਦੀ ਕੀਮਤ ਤੇ ਸਪੈਸੀਫਿਕੇਸ਼ਨ ਕੀ ਹੋਣਗੇ, ਫਿਲਹਾਲ ਇਸ ਗੱਲ ਤੋਂ ਪਰਦਾ ਚੁੱਕਣਾ ਅਜੇ ਬਾਕੀ ਹੈ। ਤੁਹਾਨੂੰ ਦੱਸ ਦੇਈਏ ਕਿ ਸ਼ਾਓਮੀ ਨੇ ਆਪਣੇ Redmi by Xiaomi ਸਭ ਬਰਾਂਡ ਮੁਤਾਬਕ Redmi Note 7 ਸਮਾਰਟਫੋਨ ਨੂੰ ਚੀਨੀ ਮਾਰਕੀਟ 'ਚ ਲਾਂਚ ਕਰ ਦਿੱਤਾ ਹੈ। ਰੈਡਮੀ ਨੋਟ 7 'ਚ ਵਾਟਰਡਰਾਪ ਡਿਸਪਲੇ ਨੌਚ, ਦੋ ਰੀਅਰ ਕੈਮਰੇ, ਪਿਛਲੇ ਹਿੱਸੇ 'ਤੇ 48 ਮੈਗਾਪਿਕਸਲ ਦਾ ਸੈਂਸਰ ਤੇ ਸਕਿਓਰਿਟੀ ਲਈ ਫਿੰਗਰਪ੍ਰਿੰਟ ਸੈਂਸਰ ਹੈ।