ਅੱਜ Realme ਲਾਂਚ ਕਰੇਗਾ ਆਪਣੇ 2 ਨਵੇਂ ਸਮਾਰਟਫੋਨ! ਮਿਲਣਗੀਆਂ ਇਹ ਸਹੂਲਤਾਂ

Wednesday, Apr 09, 2025 - 03:02 PM (IST)

ਅੱਜ Realme ਲਾਂਚ ਕਰੇਗਾ ਆਪਣੇ 2 ਨਵੇਂ ਸਮਾਰਟਫੋਨ! ਮਿਲਣਗੀਆਂ ਇਹ ਸਹੂਲਤਾਂ

ਗੈਜੇਟ ਡੈਸਕ - Realme Narzo 80 Pro 5G ਅਤੇ Narzo 80x 5G ਸਮਾਰਟਫੋਨ ਭਾਰਤ 'ਚ ਲਾਂਚ ਕੀਤੇ ਗਏ ਹਨ। ਇਸ Realme ਫੋਨ ਦਾ Pro ਵੇਰੀਐਂਟ MediaTek Dimensity 7400 SoC ਨਾਲ ਲਾਂਚ ਕੀਤਾ ਗਿਆ ਹੈ ਅਤੇ Narzo 80x ਨੂੰ MediaTek Dimensity 6400 ਚਿੱਪਸੈੱਟ ਨਾਲ ਲਾਂਚ ਕੀਤਾ ਗਿਆ ਹੈ। ਦੋਵੇਂ ਫੋਨ 6000mAh ਬੈਟਰੀ ਦੇ ਨਾਲ ਆਉਂਦੇ ਹਨ। ਹਾਲਾਂਕਿ, ਪ੍ਰੋ ਵੇਰੀਐਂਟ 80W ਨੂੰ ਸਪੋਰਟ ਕਰਦਾ ਹੈ ਅਤੇ 80x 45W ਵਾਇਰਡ ਫਾਸਟ ਚਾਰਜਿੰਗ ਨੂੰ ਸਪੋਰਟ ਕਰਦਾ ਹੈ। Realme Narzo 80 Pro ਫੋਨ ਵਿੱਚ 6,050mm² VC ਕੂਲਿੰਗ ਸਿਸਟਮ ਹੈ।

ਕਿੰਨੀ ਹੈ ਕੀਮਤ?
Realme Narzo 80 Pro 5G ਦਾ ਬੇਸ ਵੇਰੀਐਂਟ 8GB + 128GB ਵਿਕਲਪ ਦੇ ਨਾਲ 19,999 ਰੁਪਏ ’ਚ ਲਾਂਚ ਕੀਤਾ ਗਿਆ ਹੈ। ਇਸ ਦੇ ਨਾਲ ਹੀ, 8GB + 256GB ਅਤੇ 12GB + 256GB ਵੇਰੀਐਂਟ ਕ੍ਰਮਵਾਰ 21,499 ਰੁਪਏ ਅਤੇ 23,499 ਰੁਪਏ ਦੀ ਕੀਮਤ 'ਤੇ ਪੇਸ਼ ਕੀਤੇ ਗਏ ਹਨ। ਇਹ ਫੋਨ ਨਾਈਟ੍ਰੋ ਆਰੇਂਜ, ਰੇਸਿੰਗ ਗ੍ਰੀਨ ਅਤੇ ਸਪੀਡ ਸਿਲਵਰ ਰੰਗਾਂ ’ਚ ਆਉਂਦਾ ਹੈ। Realme Narzo 80x 5G ਸਮਾਰਟਫੋਨ 6GB + 128GB ਦਾ ਬੇਸ ਵੇਰੀਐਂਟ 13,999 ਰੁਪਏ ਦੀ ਕੀਮਤ 'ਤੇ ਪੇਸ਼ ਕੀਤਾ ਗਿਆ ਹੈ। ਇਸ ਦੇ ਨਾਲ ਹੀ, 8GB + 128GB ਵਾਲਾ ਦੂਜਾ ਵੇਰੀਐਂਟ 14,999 ਰੁਪਏ ਦੀ ਕੀਮਤ 'ਤੇ ਪੇਸ਼ ਕੀਤਾ ਗਿਆ ਹੈ। ਇਹ Realme ਫੋਨ ਡੀਪ ਓਸ਼ਨ ਅਤੇ ਸਨਲਿਟ ਗੋਲਡ ਰੰਗ ਵਿਕਲਪਾਂ ’ਚ ਆਉਂਦਾ ਹੈ।

Realme Narzo 80 ਸੀਰੀਜ਼ ਦੇ ਸਮਾਰਟਫੋਨ Amazon ਅਤੇ Realme India ਵੈੱਬਸਾਈਟ ਤੋਂ ਖਰੀਦੇ ਜਾ ਸਕਦੇ ਹਨ। ਪ੍ਰੋ ਵੇਰੀਐਂਟ ਦੀ ਓਪਨ ਸੇਲ ਅੱਜ 9 ਅਪ੍ਰੈਲ ਨੂੰ ਸ਼ਾਮ 6 ਵਜੇ ਸ਼ੁਰੂ ਹੋਵੇਗੀ। ਨਾਰਜ਼ੋ 80x 5G ਬਾਰੇ ਗੱਲ ਕਰੀਏ ਤਾਂ ਇਸ ਦੀ ਪਹਿਲੀ ਵਿਕਰੀ 11 ਅਪ੍ਰੈਲ ਨੂੰ ਸ਼ਾਮ 6 ਵਜੇ ਸ਼ੁਰੂ ਹੋਵੇਗੀ। ਦੋਵਾਂ ਫੋਨਾਂ 'ਤੇ ਪਹਿਲੀ ਸੇਲ 'ਤੇ 2000 ਰੁਪਏ ਦੀ ਛੋਟ ਮਿਲ ਰਹੀ ਹੈ। ਕੰਪਨੀ ਨੇ ਵਿਦਿਆਰਥੀਆਂ ਲਈ ਵਿਸ਼ੇਸ਼ ਲਾਭਾਂ ਦਾ ਵੀ ਐਲਾਨ ਕੀਤਾ ਹੈ। ਕੰਪਨੀ ਵਿਦਿਆਰਥੀਆਂ ਨੂੰ Realme Narzo 80 Pro 5G ਸਮਾਰਟਫੋਨ 'ਤੇ ₹1,299 ਦੀ ਛੋਟ ਦੇ ਰਹੀ ਹੈ।

ਕੀ ਹਨ ਖੂਬੀਆਂ?

ਡਿਸਪਲੇ
- Realme Narzo 80 Pro 5G ਸਮਾਰਟਫੋਨ ’ਚ 6.77-ਇੰਚ ਫੁੱਲ-HD+ (1,080x2,392 ਪਿਕਸਲ) ਕਰਵਡ AMOLED ਡਿਸਪਲੇਅ ਹੈ ਜਿਸਦਾ ਰਿਫਰੈਸ਼ ਰੇਟ 120Hz, ਟੱਚ ਸੈਂਪਲਿੰਗ ਰੇਟ 180Hz ਅਤੇ ਪੀਕ ਬ੍ਰਾਈਟਨੈੱਸ 800 nits ਹੈ।

ਪ੍ਰਦਰਸ਼ਨ
- ਇਸ Realme ਫੋਨ ਵਿੱਚ MediaTek Dimensity 7400 SoC ਹੈ, ਜੋ ਕਿ 12GB ਤੱਕ RAM ਦੇ ਨਾਲ ਆਉਂਦਾ ਹੈ। ਇਹ ਫੋਨ ਐਂਡਰਾਇਡ 15 'ਤੇ ਆਧਾਰਿਤ Realme UI 6 'ਤੇ ਚੱਲਦਾ ਹੈ। ਇਸ ’ਚ 6,050mm² VC ਕੂਲਿੰਗ ਸਿਸਟਮ ਹੈ। ਕੰਪਨੀ ਦਾ ਕਹਿਣਾ ਹੈ ਕਿ ਇਹ ਫੋਨ 90fps (ਫ੍ਰੇਮ ਪ੍ਰਤੀ ਸਕਿੰਟ) 'ਤੇ BGMI ਨੂੰ ਸਪੋਰਟ ਕਰਦਾ ਹੈ।

ਕੈਮਰਾ
- Realme Narzo 80 Pro 5G ਸਮਾਰਟਫੋਨ ’ਚ ਡਿਊਲ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਇਸ ਫੋਨ ’ਚ 50-ਮੈਗਾਪਿਕਸਲ ਦਾ ਪ੍ਰਾਇਮਰੀ ਕੈਮਰਾ ਹੈ, ਜਿਸ ’ਚ ਆਪਟੀਕਲ ਇਮੇਜ ਸਟੈਬਲਾਈਜ਼ੇਸ਼ਨ (OIS) ਸਪੋਰਟ ਹੈ। ਇਸ ’ਚ 2 ਮੈਗਾਪਿਕਸਲ ਦਾ ਸੈਕੰਡਰੀ ਕੈਮਰਾ ਹੈ। ਇਸ ਫੋਨ ’ਚ 16 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ, ਜੋ ਇਲੈਕਟ੍ਰਾਨਿਕ ਇਮੇਜ ਸਟੈਬਲਾਈਜ਼ੇਸ਼ਨ (EIS) ਸਪੋਰਟ ਦੇ ਨਾਲ ਆਉਂਦਾ ਹੈ।

ਬੈਟਰੀ
Realme Narzo 80 Pro 5G ’ਚ 6000mAh ਬੈਟਰੀ ਹੈ, ਜੋ 80W ਵਾਇਰਡ SuperVOOC ਚਾਰਜਿੰਗ ਨੂੰ ਸਪੋਰਟ ਕਰਦੀ ਹੈ। ਇਸ ਦੇ ਨਾਲ, ਇਹ ਫੋਨ 65W ਰਿਵਰਸ ਚਾਰਜਿੰਗ ਨੂੰ ਸਪੋਰਟ ਕਰਦਾ ਹੈ।

ਬਾਕੀ ਫੀਚਰਜ਼
- ਇਸ Realme ਫੋਨ ’ਚ ਇਨ-ਡਿਸਪਲੇਅ ਫਿੰਗਰਪ੍ਰਿੰਟ ਸਕੈਨਰ ਹੈ। ਇਹ ਫੋਨ IP66, IP68, ਅਤੇ IP69 ਰੇਟਿੰਗਾਂ ਅਤੇ MIL-STD-810H ਮਿਲਟਰੀ ਗ੍ਰੇਡ ਟਿਕਾਊਤਾ ਦੇ ਨਾਲ ਆਉਂਦਾ ਹੈ। ਕਨੈਕਟੀਵਿਟੀ ਲਈ, ਇਸ ’ਚ 5G, 4G, Wi-Fi 6, GPS, ਬਲੂਟੁੱਥ 5.4 ਅਤੇ USB ਟਾਈਪ-ਸੀ ਪੋਰਟ ਹੈ।

Realme Narzo 80x 5G ਸਪੈਸੀਫਿਕੇਸ਼ਨਜ਼
Realme Narzo 80x 5G ਸਮਾਰਟਫੋਨ ’ਚ 6.72-ਇੰਚ ਫੁੱਲ-HD+ (1,080X2,400 ਪਿਕਸਲ) ਫਲੈਟ LCD ਡਿਸਪਲੇਅ ਹੈ। ਇਸ ਦਾ ਰਿਫਰੈਸ਼ ਰੇਟ 120Hz ਹੈ ਅਤੇ ਟੱਚ ਸੈਂਪਲਿੰਗ ਰੇਟ 180Hz ਹੈ। ਇਹ Realme ਫੋਨ MediaTek Dimensity 6400 SoC ਚਿੱਪਸੈੱਟ ਅਤੇ 8GB ਤੱਕ RAM ਦੇ ਨਾਲ ਆਉਂਦਾ ਹੈ। ਪ੍ਰੋ ਵੇਰੀਐਂਟ ਵਾਂਗ, ਇਹ ਫੋਨ ਵੀ ਐਂਡਰਾਇਡ 6 'ਤੇ ਅਧਾਰਤ Realme UI 16 'ਤੇ ਚੱਲਦਾ ਹੈ। ਕੈਮਰਾ ਫੀਚਰਸ ਦੀ ਗੱਲ ਕਰੀਏ ਤਾਂ, Realme Narzo 80x 5G ਵਿੱਚ 50-ਮੈਗਾਪਿਕਸਲ ਦਾ ਰਿਅਰ ਕੈਮਰਾ ਹੈ, ਨਾਲ ਹੀ 2-ਮੈਗਾਪਿਕਸਲ ਦਾ ਸੈਕੰਡਰੀ ਕੈਮਰਾ ਹੈ। ਇਸ ਫੋਨ ’ਚ 8 ਮੈਗਾਪਿਕਸਲ ਦਾ ਸੈਲਫੀ ਕੈਮਰਾ ਹੈ। ਇਸ ਫੋਨ ਵਿੱਚ 6000mAh ਬੈਟਰੀ ਅਤੇ 45W SuperVOOC ਚਾਰਜਿੰਗ ਸਪੋਰਟ ਹੈ। ਇਹ ਫੋਨ IP69 ਰੇਟਿੰਗ ਦੇ ਨਾਲ ਆਉਂਦਾ ਹੈ।


 


author

Sunaina

Content Editor

Related News