Realme Watch ਭਾਰਤ 'ਚ ਲਾਂਚ, ਕੀਮਤ ਸਿਰਫ 3,999 ਰੁਪਏ

05/25/2020 2:11:54 PM

ਗੈਜੇਟ ਡੈਸਕ— ਰੀਅਮਲੀ ਨੇ ਆਪਣੀ ਪਹਿਲੀ ਸਮਾਰਟ ਵਾਚ ਨੂੰ ਭਾਰਤ 'ਚ ਲਾਂਚ ਕਰ ਦਿੱਤਾ ਹੈ। ਇਸ ਸਮਾਰਟ ਵਾਚ ਨੂੰ ਸਸਤੀ ਕੀਮਤ 'ਚ ਲਾਂਚ ਕੀਤਾ ਗਿਆ ਹੈ। ਰੀਅਲਮੀ ਵਾਚ ਤੋਂ ਇਲਾਵਾ ਕੰਪਨੀ ਨੇ ਆਪਣੇ 10,000 ਐੱਮ.ਏ.ਐੱਚ. ਵਾਲੇ ਪਾਵਰ ਬੈਂਕ 'ਰੀਅਲਮੀ ਪਾਵਰ ਬੈਂਕ' ਦੀ ਦੂਜੀ ਪੀੜ੍ਹੀ ਨੂੰ ਵੀ ਲਾਂਚ ਕੀਤਾ ਹੈ। ਰੀਅਲਮੀ ਵਾਚ ਦੀ ਕੀਮਤ 3,999 ਰੁਪਏ ਰੱਖੀ ਗਈ ਹੈ। ਇਸ ਨੂੰ 5 ਜੂਨ ਤੋਂ ਕੰਪਨੀ ਦੀ ਅਧਿਕਾਰਤ ਵੈੱਬਸਾਈਟ ਦੇ ਨਾਲ-ਨਾਲ ਈ-ਕਾਮਰਸ ਵੈੱਬਸਾਈਟ ਫਲਿਪਕਾਰਟ 'ਤੇ ਵੀ ਵੇਚਿਆ ਜਾਵੇਗਾ। ਉਥੇ ਹੀ ਰੀਅਲਮੀ ਪਾਵਰ ਬੈਂਕ 2 ਨੂੰ 999 ਰੁਪਏ ਦੀ ਕੀਮਤ 'ਚ ਲਾਂਚ ਕੀਤਾ ਗਿਆ ਹੈ। ਇਸ ਦੀ ਵਿਕਰੀ ਅੱਜ ਦੁਪਹਿਰ ਨੂੰ 3 ਵਜੇ ਸ਼ੁਰੂ ਹੋਵੇਗੀ। 

PunjabKesari

ਰੀਅਲਮੀ ਵਾਚ ਦੀਆਂ ਖੂਬੀਆਂ
ਰੀਅਲਮੀ ਵਾਚ ਦੀਆਂ ਖੂਬੀਆਂ ਦੀ ਗੱਲ ਕਰੀਏ ਤਾਂ ਇਹ 1.4 ਇੰਚ ਦੀ ਐੱਲ.ਸੀ.ਡੀ. ਰੰਗਦਾਰ ਟੱਚ-ਸਕਰੀਨ ਡਿਸਪਲੇਅ ਨਾਲ ਆਉਂਦੀ ਹੈ। ਇਸ ਵਿਚ 24 ਘੰਟੇ ਰੀਅਲ ਟਾਈਮ ਹਾਰਟ ਰੇਟ ਮਾਨੀਟਰਿੰਗ ਸਿਸਟਮ ਵੀ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਬਲੱਡ-ਆਕਸੀਜਨ ਪੱਧਰ ਮਾਪਣ ਅਤੇ ਕਈ ਹੈਲਥ ਮਾਨੀਟਰਿੰਗ ਸਿਸਟਮ ਦਿੱਤੇ ਗਏ ਹਨ। ਰੀਅਲਮੀ ਵਾਚ 14 ਸਪੋਰਟਸ ਮੋਡਸ ਨਾਲ ਆਉਂਦੀ ਹੈ। ਨਾਲ ਹੀ ਇਸ ਵਿਚ ਸਮਾਰਟ ਨੋਟੀਫਿਕੇਸ਼ਨ, ਮਿਊਜ਼ਿਕ ਅਤੇ ਕੈਮਰਾ ਕੰਟਰੋਲ ਵਰਗੀਆਂ ਖੂਬੀਆਂ ਹਨ। ਇਹ ਸਮਾਰਟ ਵਾਚ ਇੰਟੈਲੀਜੈਂਸ ਐਕਟੀਵਿਟੀ ਟ੍ਰੈਕਰ ਦੇ ਨਾਲ ਆਉਂਦੀ ਹੈ। ਇਹ ਐਕਿਊਰੇਟ ਆਪਟੀਕਲ ਸੈਂਸਰ ਦੇ ਨਾਲ ਆਉਂਦਾ ਹੈ। ਰੀਅਲਮੀ ਵਾਚ ਆਈ.ਪੀ. 68 ਰੇਟਿੰਗ ਨਾਲ ਲੈਸ ਹੈ ਯਾਨੀ ਇਸ 'ਤੇ ਪਾਣੀ ਅਤੇ ਧੂੜ ਦਾ ਅਸਰ ਨਹੀਂ ਹੋਵੇਗਾ। ਕੰਪਨੀ ਨੇ ਇਸ ਸਮਾਰਟ ਵਾਚ ਦੇ ਨਾਲ ਤਿੰਨ ਰੰਗਦਾਰ ਸਟਰੈੱਪ ਵੀ ਪੇਸ਼ ਕੀਤੇ ਹਨ ਜਿਨ੍ਹਾਂ ਨੂੰ ਜਲਦੀ ਹੀ 499 ਰੁਪਏ ਦੀ ਕੀਮਤ 'ਚ ਖਰੀਦਿਆ ਜਾ ਸਕੇਗਾ। 



ਰੀਅਲਮੀ ਪਾਵਰ ਬੈਂਕ 2 ਦੀ ਗੱਲ ਕਰੀਏ ਤਾਂ ਇਹ 10,000 ਐੱਮ.ਏ.ਐੱਚ. ਦੀ ਬੈਟਰੀ ਨਾਲ ਆਉਂਦਾ ਹੈ। ਇਸ ਦੀਆਂ ਖੂਬੀਆਂ ਦੀ ਗੱਲ ਕਰੀਏ ਤਾਂ ਇਹ 18 ਵਾਟ ਫਾਸਟ ਚਾਰਜਿੰਗ ਸੁਪੋਰਟ ਨਾਲ ਆਉਂਦਾ ਹੈ। ਇਸ ਵਿਚ ਦੋ ਆਉਟਪੁਟ ਪੋਰਟਸ ਦਿੱਤੇ ਗਏ ਹਨ। ਇਸ ਵਿਚ ਤੁਸੀਂ ਯੂ.ਐੱਸ.ਬੀ. ਟਾਈਪ-ਸੀ ਦੇ ਨਾਲ-ਨਾਲ ਯੂ.ਐੱਸ.ਬੀ. ਟਾਈਪ-ਏ ਸੁਪੋਰਟ ਵਾਲੇ ਡਿਵਾਈਸ ਨੂੰ ਕੁਨੈਕਟ ਕਰ ਸਕੋਗੇ। ਇਸ ਪਾਵਰ ਬੈਂਕ ਦੀ ਸੁਰੱਖਿਆ ਲਈ ਇਸ ਵਿਚ 13 ਪਰਤਾਂ ਦਾ ਸਰਕਿਟ ਪ੍ਰੋਟੈਕਸ਼ਨ ਦਿੱਤਾ ਗਿਆ ਹੈ। ਇਸ ਦਾ ਡਿਜ਼ਾਈਨ ਕੰਪਨੀ ਦੇ ਪਹਿਲੇ ਪਾਵਰ ਬੈਂਕ ਵਰਗਾ ਹੈ। ਇਸ ਨੂੰ ਦੋ ਰੰਗਾਂ- ਪੀਲੇ ਅਤੇ ਕਾਲੇ ਰੰਗ 'ਚ ਖਰੀਦਿਆ ਜਾ ਸਕਦਾ ਹੈ। ਇਸ ਨੂੰ ਇਕ ਵਾਚ ਚਾਰਜ ਕਰਨ 'ਤੇ ਇਹ ਦੋ ਰੀਅਲਮੀ Realme Narzo 10 ਡਿਵਾਈਸ ਚਾਰਜ ਕਰ ਸਕਦਾ ਹੈ।

 


Rakesh

Content Editor

Related News