ਐਂਡ੍ਰਾਇਡ 10 ਬੇਸਡ ColorOS 7 ਨਾਲ Realme UI ਹੋਇਆ ਆਫੀਸ਼ੀਅਲ

01/14/2020 7:38:05 PM

ਗੈਜੇਟ ਡੈਸਕ—ਸਮਾਰਟਫੋਨ ਮੇਕਰ ਰੀਅਲਮੀ ਨੇ ਆਪਣੇ Realme UI ਦਾ ਐਲਾਨ ਕਰ ਦਿੱਤਾ ਹੈ। ਇਸ ਐਲਾਨ ਤਹਿਤ ਕੰਪਨੀ ਨੇ ਯੂ.ਆਈ. ਦੇ ਬਾਰੇ 'ਚ ਜਾਣਕਾਰੀਆਂ ਸਾਂਝਾ ਕੀਤੀਆਂ ਹਨ। ਨਾਲ ਹੀ ਕੰਪਨੀ ਨੇ ਇਸ ਦੇ ਰੋਲ ਆਊਟ ਸਬੰਧੀ ਜਾਣਕਾਰੀਆਂ ਵੀ ਸ਼ੇਅਰ ਕੀਤੀਆਂ ਹਨ। ਨਵੇਂ ਯੂ.ਆਈ. ਦੇ ਆਧਿਕਾਰਿਤ ਐਲਾਨ ਨਾਲ ਕੁਝ ਮਹੀਨੇ ਪਹਿਲਾਂ ਹੀ ਕੰਪਨੀ ਨੇ ਕਲੀਨ ਸਟਾਕ ਐਂਡ੍ਰਾਇਡ ਐਕਸਪੀਰੀਅੰਸ ਨੂੰ ਲੈ ਕੇ ਸੰਕੇਤ ਦਿੱਤਾ ਸੀ। ਨਾਲ ਹੀ ਕੰਪਨੀ ਨੇ ਰੀਅਲਮੀ ਐਕਸ2 ਦੀ ਲਾਂਚਿੰਗ ਦੌਰਾਨ ਵੀ ਰੀਅਲਮੀ ਯੂ.ਆਈ. 'ਤੇ ਕੰਮ ਕੀਤੇ ਜਾਣ ਦੀ ਜਾਣਕਾਰੀ ਦਿੱਤੀ ਸੀ। ਕੰਪਨੀ ਨੇ ਕਿਹਾ ਕਿ ਉਸ ਨੇ ਆਪਣੇ ਨਵੇਂ ਯੂ.ਆਈ. ਨੂੰ ਆਪਣੇ ਯੂਜ਼ਰਸ ਨੂੰ ਧਿਆਨ 'ਚ ਰੱਖ ਕੇ ਤਿਆਰ ਕੀਤਾ ਹੈ।

ਰੀਅਲਮੀ ਮੁਤਾਬਕ ਕੰਪਨੀ ਨੇ ColorOS ਦੇ ਵਿਜ਼ੁਅਲ ਡਿਜ਼ਾਈਨ 'ਚ ਬਦਲਾਅ ਕੀਤਾ ਹੈ। ਇਸ 'ਚ ਆਈਕਨ, ਕਲਰਸ, ਯੂ.ਆਈ., ਐਲੀਮੈਂਟਸ, ਵਾਲਪੇਪਰ ਅਤੇ ਐਨੀਮੇਸ਼ਨਸ 'ਚ ਬਦਲਾਅ ਸ਼ਾਮਲ ਹਨ। ਐਪ ਆਈਕਨਸ ਲਈ ਡਿਜ਼ਾਈਨਰਸ ਨੂੰ ਕਾਮਨ ਹਾਊਸਹੋਲਡ ਆਈਟਮਸ ਨਾਲ ਇੰਸੀਪਰੇਸ਼ਨ ਮਿਲਿਆ ਸੀ। ਜਿਵੇਂ ਕੰਪਨੀ ਨੇ ਗੀਅਰ ਪਾਰਟਸ ਨਾਲ ਇੰਸੀਪਰੇਸ਼ਨ ਲਿਆ ਹੈ। ਕੰਪਨੀ ਦੇ ਡਿਜ਼ਾਈਨਰਸ ਨੇ ਲਾਈਟ-ਫਿਗਰ ਸਟਾਈਲ ਅਤੇ ਗੋਲਡਨ ਰੇਸ਼ੋ ਨਾਲ ਗੀਅਰ ਨੂੰ ਰੀਸਟਰਕਚਰ ਕੀਤਾ। ਇਸ ਤੋਂ ਬਾਅਦ ਫਾਈਨਲ ਆਈਕਨ 'ਚ ਡਾਇਨੈਮਿਕ ਆਈਕਨ ਡਿਜ਼ਾਈਨ ਨਾਲ ਮਿਨਮਲਿਸਟ ਲੁੱਕ ਨਜ਼ਰ ਆਈ।
ਇਸ ਨਵੇਂ ਫ੍ਰੈਸ਼ ਵਰਜ਼ਨ 'ਚ 11 ਨਵੇਂ ਵਾਲਪੇਪਰਸ ਵੀ ਦਿੱਤੇ ਗਏ ਹਨ। ਇਹ ਵਾਲਪੇਪਰਸ ਨੈਚੂਰਲ ਐਲੀਮੈਂਟਸ ਨਾਲ ਇੰਸਪਾਇਰਡ ਹਨ ਅਤੇ ਇਹ ਸਿਸਟਮ ਕਲਰ ਥੀਮ ਦੇ ਹਿਸਾਬ ਨਾਲ ਮੌਜੂਦ ਹੋਣਗੇ। ਨਾਲ ਹੀ ਰੀਅਲਮੀ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਇਸ 'ਚ ਕਵਾਨਟਮ ਐਨੀਮੇਸ਼ਨ ਇੰਜਣ ਨੂੰ ਵੀ ਐਡ ਕੀਤਾ ਗਿਆ ਹੈ, ਜੋ ਫਲੋ ਨੂੰ ਇੰਪਰੂਵ ਕਰੇਗਾ। ਇਸ ਤੋਂ ਇਲਾਵਾ ਕੰਪਨੀ ਨੇ ਐਨੀਮੇਸ਼ਨ ਦੀਆਂ ਡੀਟੇਲਸ 'ਚ ਵੀ ਇੰਪਰੂਵਮੈਂਟ ਕੀਤੀ ਹੈ। ਕੁਝ ਪੁਰਾਣੀਆਂ ਰਿਪੋਰਟਸ ਦੇ ਹਵਾਲੇ ਨਾਲ ਗੱਲ ਕਰੀਏ ਤਾਂ Realme UI ਐਂਡ੍ਰਾਇਡ 10 ਬੇਸਡ ColorOS 7 ਦਾ ਹੀ ਟਵਿਕਡ ਵਰਜ਼ਨ ਹੈ।

ਐਂਡ੍ਰਾਇਡ 10 ਬੇਸਡ ਯੂ.ਆਈ. ਹੋਣ ਕਰਨ ਨਵਾਂ ਯੂ.ਆਈ. ਵਧੀਆ ਲੁਕ ਵਾਲਾ ਹੋਣ ਦੇ ਨਾਲ-ਨਾਲ ਫਾਸਟ ਵੀ ਹੋਵੇਗਾ। ਰੀਅਲਮੀ ਨੇ ਸਾਫ ਕੀਤਾ ਹੈ ਕਿ ਉਸ ਨੇ ਪਾਵਰ ਕੰਜਪਸ਼ਨ, ਪਰਫਾਰਮੈਂਸ ਅਤੇ ਫਲੂਐਂਸੀ 'ਤੇ ਫੋਕਸ ਕੀਤਾ ਹੈ। ਇਸ ਨਵੇਂ ਸਾਫਟਵੇਅਰ 'ਚ ਕੁਝ ਨਵੇਂ ਫੀਚਰਸ ਜਿਵੇਂ ਫੋਕਸ ਮੋਡ, ਸਮਾਰਟ ਜੈਸਚਰ ਅਤੇ ਪਰਸਨਲ ਇੰਫਾਰਮੇਸ਼ਨ ਪ੍ਰੋਟੈਕਸ਼ਨ ਵੀ ਮਿਲੇਗਾ। ਇਸ ਤੋਂ ਇਲਾਵਾ ਕੁਝ ਫੀਚਰਸ ਜਿਵੇਂ ਐਨੀਮੇਟੇਡ ਵਾਲਪੇਪਰਸ, ਡਿਊਲ ਈਅਰਫੋਨ ਕਨੈਕਸ਼ਨ, ਸਮਾਰਟ ਸਾਈਡਬਾਰ, ਸਕਰੀਨ ਆਫ ਡਿਸਪਲੇਅ ਅਤੇ ਡਾਰਕ ਮੋਡ ਵੀ ਮਿਲੇਗਾ।


Karan Kumar

Content Editor

Related News