ਕਾਲਿੰਗ ਫੀਚਰ ਵਾਲੀ ਇਸ ਵਾਚ ਦੀ ਪਹਿਲੀ ਸੇਲ ਅੱਜ, ਜਾਣੋ ਕੀਮਤ ਤੇ ਖੂਬੀਆਂ

Tuesday, Jun 28, 2022 - 11:42 AM (IST)

ਗੈਜੇਟ ਡੈਸਕ– ਰੀਅਲਮੀ ਟੈੱਕਲਾਈਫ ਦੀ ਪਹਿਲੀ ਕਾਲਿੰਗ ਵਾਲੀ ਸਮਾਰਟਵਾਚ Realme TechLife Watch R100 ਨੂੰ ਪਿਛਲੇ ਹਫਤੇ ਭਾਰਤ ’ਚ ਲਾਂਚ ਕੀਤਾ ਗਿਆ ਸੀ ਅਤੇ ਅੱਜ ਯਾਨੀ 28 ਜੂਨ ਨੂੰ ਇਸ ਵਾਚ ਨੂੰ ਪਹਿਲੀ ਵਾਰ ਵਿਕਰੀ ਲਈ ਉਪਲੱਬਦ ਕਰਵਾਇਆ ਜਾ ਰਿਹਾ ਹੈ। Realme TechLife Watch R100 ਨੂੰ ਅੱਜ ਫਲਿਪਕਾਰਟ ਤੋਂ ਇਲਾਵਾ ਕੰਪਨੀ ਦੀ ਵੈੱਬਸਾਈਟ ਅਤੇ ਰਿਟੇਲ ਸਟੋਰ ਤੋਂ 12 ਵਜੇ ਖਰੀਦਿਆ ਜਾ ਸਕੇਗਾ।

ਇਸ ਵਾਚ ਦੇ ਫੀਚਰਜ਼ ਦੀ ਗੱਲ ਕਰੀਏ ਤਾਂ Realme TechLife Watch R100 ਦੇ ਨਾਲ 1.32 ਇੰਚ ਦੀ ਡਿਸਪਲੇਅ ਦਿੱਤੀ ਗਈ ਹੈ ਅਤੇ ਇਸ ਦੇ ਨਾਲ ਐਲੂਮੀਨੀਅਮ ਬੇਜ਼ਲ ਮਿਲੇਗਾ। ਵਾਚ ਦੇ ਨਾਲ ਕਾਲਿੰਗ ਲਈ ਮਾਈਕ੍ਰੋਫੋਨ ਅਤੇ ਸਪੀਕਰ ਦੋਵੇਂ ਦਿੱਤੇ ਗਏ ਹਨ। ਰੀਅਲਮੀ ਨੇ ਇਸ ਵਾਚ ਨੂੰ ਲੈ ਕੇ 7 ਦਿਨਾਂ ਦੇ ਬੈਟਰੀ ਬੈਕਅਪ ਦਾ ਦਾਅਵਾ ਕੀਤਾ ਹੈ। ਇਸ ਵਾਚ ਨੂੰ ਵਾਟਰ ਰੈਸਿਸਟੈਂਟ ਲਈ IP68 ਦੀ ਰੇਟਿੰਗ ਮਿਲੀ ਹੈ। 

Realme TechLife Watch R100 ਦੀ ਲਾਂਚਿੰਗ ਕੀਮਤ 3,499 ਰੁਪਏ ਰੱਖੀ ਗਈ ਹੈ। ਇਸ ਨੂੰ ਕਾਲੇ ਅਤੇ ਗ੍ਰੇਅ ਰੰਗ ’ਚ ਖਰੀਦਿਆ ਜਾ ਸਕੇਗਾ। ਇਸ ਵਾਚ ’ਚ 100 ਵਾਚ ਫੇਸਿਜ਼ ਦਾ ਵੀ ਸਪੋਰਟ ਦਿੱਤਾ ਗਿਆ ਹੈ। ਵਾਚ ਦੇ ਨਾਲ ਸਿਲੀਕਾਨ ਸਟ੍ਰੈਪ ਮਿਲੇਗਾ। ਇਸ ਵਾਚ ਦੇ ਨਾਲ 100 ਤੋਂ ਜ਼ਿਆਦਾ ਸਪੋਰਟਸ ਮੋਡ ਮਿਲਣਗੇ। ਇਸ ਤੋਂ ਇਲਾਵਾ ਇਸ ਵਿਚ ਏ.ਆਈ. ਰਨਿੰਗ ਪਾਰਟਨਰ ਮੋਡ ਦਿੱਤਾ ਗਿਆ ਹੈ। 

ਹੈਲਥ ਫੀਚਰਜ਼ ਦੇ ਤੌਰ ’ਤੇ ਰੀਅਲਮੀ ਦੀ ਇਸ ਵਾਚ ਨੂੰ ਤੁਹਾਨੂੰ ਹਾਰਟ ਰੇਟ ਮਾਨੀਟਰ, ਬਲੱਡ ਆਕਸੀਜਨ ਟ੍ਰੈਕਰ, ਸਟਰੈੱਸ ਮਾਨੀਟਰ ਮਿਲਣਗੇ। ਵਾਚ ਨੂੰ ਰੀਅਲਮੀ ਵੇਅਰ ਐਪ ਰਾਹੀਂ ਐਕਸੈੱਸ ਕੀਤਾ ਜਾ ਸਕੇਗਾ। ਇਸ ਵਾਚ ਨਾਲ ਕਾਲਿੰਗ ਕੀਤੀ ਜਾ ਸਕੇਗੀ। ਫੋਨ ’ਤੇ ਆਉਣ ਵਾਲੇ ਸਾਰੇ ਨੋਟੀਫਿਕੇਸ਼ਨ ਇਸ ਵਿਚ ਤੁਹਾਨੂੰ ਮਿਲਣਗੇ। ਇਸ ਵਾਚ ’ਚ 380mAh ਦੀ ਬੈਟਰੀ ਮਿਲੇਗੀ ਜਿਸ ਨੂੰ ਲੈ ਕੇ 7 ਦਿਨਾਂ ਦੇ ਬੈਕਅਪ ਦਾ ਦਾਅਵਾ ਹੈ। 


Rakesh

Content Editor

Related News