ਚਾਰਜਿੰਗ ਦੌਰਾਨ ਰੀਅਲਮੀ ਦੇ ਇਸ ਸਮਾਰਟਫੋਨ ਨੂੰ ਲੱਗੀ ਅੱਗ

06/23/2020 8:50:24 PM

ਗੈਜੇਟ ਡੈਸਕ—ਰੀਅਲਮੀ ਐਕਸ.ਟੀ. ਸਮਾਰਟਫੋਨ 'ਚ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ। ਇਕ ਯੂਜ਼ਰ ਨੇ ਦਾਅਵਾ ਕੀਤਾ ਹੈ ਕਿ ਫੋਨ ਚਾਰਜਿੰਗ ਵੇਲੇ ਫੱਟ ਗਿਆ ਅਤੇ ਇਸ 'ਚ ਅੱਗ ਲੱਗ ਗਈ। ਇਕ ਦਿਨ ਪਹਿਲਾਂ ਹੀ ਇਸ ਫੋਨ ਨੂੰ ਖਰੀਦਣ ਵਾਲੇ ਰੋਸ਼ਨ ਸਿੰਘ ਦਾ ਕਹਿਣਾ ਹੈ ਕਿ ਫੋਨ ਨੂੰ ਆਫੀਸ਼ੀਅਲ ਚਾਰਜਰ ਨਾਲ ਹੀ ਚਾਰਜ ਕੀਤਾ ਜਾ ਰਿਹਾ ਸੀ। 91 ਮੋਬਾਇਲ ਦੀ ਰਿਪੋਰਟ ਮੁਤਾਬਕ, ਕੰਪਨੀ ਦਾ ਕਹਿਣਾ ਹੈ ਕਿ ਇਹ ਘਟਨਾ ਸਮਾਰਟਫੋਨ 'ਤੇ ਪੈਣ ਵਾਲੇ ਕਿਸੇ ਬਾਹਰੀ ਦਬਾਅ ਦੇ ਕਾਰਣ ਹੋਈ ਹੈ।

ਰਿਪੋਰਟ ਮੁਤਾਬਕ ਰੋਸ਼ਨ ਸਿੰਘ ਨੇ ਸੜ੍ਹੇ ਹੋਏ ਫੋਨ ਦੀਆਂ ਤਸਵੀਰਾਂ ਰੀਅਲਮੀ ਦੇ ਸਰਵਿਸ ਸੈਂਟਰ ਨੂੰ ਭੇਜੀਆਂ ਸਨ। ਕੰਪਨੀ ਦੇ ਪ੍ਰਤੀਨਿਧੀ ਨੇ ਤਸਵੀਰਾਂ ਦੇਖ ਕੇ ਦਾਅਵਾ ਕੀਤਾ ਫੋਨ 'ਤੇ ਜ਼ਰੂਰੀ ਬਾਹਰੀ ਦਬਾਅ ਪਾਇਆ ਗਿਆ ਹੈ, ਜਿਸ ਨਾਲ ਪੰਕਚਰ ਹੋਇਆ ਅਤੇ ਬੈਟਰੀ ਨੇ ਅੱਗ ਫੜ ਲਈ। ਇੰਨਾਂ ਹੀ ਨਹੀਂ, ਜਦ ਰੋਸ਼ਨ ਨੇ ਟਵਿੱਟਰ 'ਤੇ ਇਸ ਦੀ ਸ਼ਿਕਾਈਤ ਕੀਤੀ ਤਾਂ ਕੰਪਨੀ ਨੇ ਜ਼ਰੂਰੀ ਕਾਰਵਾਈ ਕਰਨ ਦੀ ਗੱਲ ਕੀਤੀ ਹੈ। ਰੋਸ਼ਨ ਸਿੰਘ ਨੇ ਸੜ੍ਹੇ ਹੋਏ ਫੋਨ ਦੀਆਂ ਤਸਵੀਰਾਂ ਅਤੇ ਫੋਨ ਦਾ ਬਿੱਲ ਵੀ ਸਾਂਝਾ ਕੀਤਾ।

PunjabKesari

ਰੀਅਲਮੀ ਟੀਮ ਨੇ ਇਸ ਮਾਮਲੇ 'ਤੇ ਆਪਣੇ ਆਧਿਕਾਰਿਤ ਬਿਆਨ 'ਚ ਕਿਹਾ ਕਿ ਸਾਡੇ ਲਈ ਪ੍ਰੋਡਕਟ ਕੁਆਲਿਟੀ ਸਭ ਤੋਂ ਮਹਤੱਵਪੂਰਨ ਹੈ। ਰੀਅਲਮੀ ਦਾ ਹਰ ਸਮਾਰਟਫੋਨ ਕਈ ਗੁਣਵਤਾ ਅਤੇ ਮਜ਼ਬੂਤੀ ਜਾਂਚ ਨਾਲ ਹੋ ਕੇ ਗੁਜ਼ਰਦਾ ਹੈ ਕਿਉਂਕਿ ਗਾਹਕਾਂ ਦੀ ਸੁਰੱਖਿਆ ਸਾਡੇ ਲਈ ਮਹਤੱਵਪੂਰਨ ਹੈ। ਸਾਡੀ ਜਾਂਚ 'ਚ ਪਤਾ ਚੱਲਿਆ ਹੈ ਕਿ ਸਮਾਰਟਫੋਨ ਬਾਹਰੀ ਦਬਾਅ ਦੇ ਕਾਰਣ ਬਲਾਸਟ ਹੋਇਆ ਸੀ। ਸਮਾਰਟਫੋਨ ਦੀ ਬੈਟਰੀ 'ਚ ਅੱਗ ਲੱਗ ਗਈ ਕਿਉਂਕਿ ਸਮਾਰਟਫੋਨ ਬਾਹਰੋਂ ਪੰਚਰ ਸੀ।

ਦੱਸ ਦੇਈਏ ਕਿ ਸਮਾਰਟਫੋਨ 'ਚ ਅੱਗ ਲੱਗਣ ਦੀਆਂ ਖਬਰਾਂ ਅਕਸਰ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਇਸ ਲਈ ਜ਼ਰੂਰੀ ਹੈ ਕਿ ਆਪਣੇ ਸਮਾਰਟਫੋਨ ਨੂੰ ਅੱਗ ਤੋਂ ਬਚਾਉਣ ਲਈ ਤੁਸੀਂ ਵੀ ਕੁਝ ਜ਼ਰੂਰੀ ਗੱਲਾਂ ਦਾ ਧਿਆਨ ਰੱਖੋ। ਫੋਨ ਹਮੇਸ਼ਾ ਨਾਲ ਆਉਣ ਵਾਲੇ ਚਾਰਜਰ ਨਾਲ ਵੀ ਚਾਰਜ ਕਰੋ। ਫੋਨ 'ਚ ਕਿਸੇ ਤਰ੍ਹਾਂ ਦੀ ਖਰਾਬੀ ਆਉਣ 'ਤੇ ਹਮੇਸ਼ਾ ਆਥੈਂਟਿਕ ਸਰਵਿਸ ਸੈਂਟਰ 'ਤੇ ਠੀਕ ਕਰਵਾਉਣਾ ਚਾਹੀਦਾ। ਚਾਰਜ ਕਰਨ ਵੇਲੇ ਧਿਆਨ ਰੱਖੋ ਕਿ ਫੋਨ 'ਤੇ ਕੁਝ ਰੱਖਿਆ ਨਾ ਹੋਵੇ। ਇਸ ਤੋਂ ਇਲਾਵਾ ਫੋਨ ਨੂੰ ਧੁੱਪ 'ਚ ਨਾ ਰੱਖੋ ਅਤੇ ਲੰਬੇ ਸਮੇਂ ਤੱਕ ਚਾਰਜ 'ਤੇ ਨਾਲ ਲਗਾਏ ਰੱਖੋ।


Karan Kumar

Content Editor

Related News