Realme ਨੇ ਲਾਂਚ ਕੀਤਾ ਸਸਤਾ ਸਮਾਰਟ TV, ਘੱਟ ਕੀਮਤ ’ਚ ਮਿਲੇਗੀ ਵੱਡੀ ਸਕਰੀਨ

Saturday, Apr 30, 2022 - 05:15 PM (IST)

Realme ਨੇ ਲਾਂਚ ਕੀਤਾ ਸਸਤਾ ਸਮਾਰਟ TV, ਘੱਟ ਕੀਮਤ ’ਚ ਮਿਲੇਗੀ ਵੱਡੀ ਸਕਰੀਨ

ਗੈਜੇਟ ਡੈਸਕ– ਰੀਅਲਮੀ ਨੇ ਭਾਰਤ ’ਚ ਨਵੇਂ ਸਮਾਰਟਫੋਨ ਦੇ ਨਾਲ ਕਈ ਪ੍ਰੋਡਕਟਸ ਲਾਂਚ ਕੀਤੇ ਹਨ ਅਤੇ ਇਸ ਵਿਚ Realme Smart TV X FHD ਸੀਰੀਜ਼ ਵੀ ਸ਼ਾਮਲ ਹੈ। ਕੰਪਨੀ ਨੇ ਇਸ ਟੀ.ਵੀ. ਨੂੰ ਦੋ ਸਕਰੀਨ ਸਾਈਜ਼- 40 ਇੰਚ ਅਤੇ 43 ਇੰਚ ’ਚ ਲਾਂਚ ਕੀਤਾ ਹੈ। ਇਸ ਵਿਚ ਤੁਹਾਨੂੰ 24W ਦਾ ਕਵਾਡ ਸਟੀਰੀਓ ਸਪੀਕਰ ਮਿਲੇਗਾ, ਜੋ ਡਾਲਬੀ ਆਡੀਓ ਸਪੋਰਟ ਨਾਲ ਆਉਂਦਾ ਹੈ।

Realme Smart TV X FHD ਦੀ ਕੀਮਤ
ਰੀਅਲਮੀ ਨੇ ਇਸ ਪ੍ਰੋਡਕਟ ਨੂੰ 22,999 ਰੁਪਏ ਦੀ ਸ਼ੁਰੂਆਤੀ ਕੀਮਤ ’ਤੇ ਲਾਂਚ ਕੀਤਾ ਹੈ। ਇਹ ਕੀਮਤ ਟੀ.ਵੀ. ਦੇ 40 ਇੰਚ ਸਕਰੀਨ ਸਾਈਜ਼ ਵੇਰੀਐਂਟ ਦੀ ਹੈ। ਉੱਥੇ ਹੀ ਇਸਦਾ 43 ਇੰਚ ਸਕਰੀਨ ਮਾਡਲ 25,999 ਰੁਪਏ ’ਚ ਆਉਂਦਾ ਹੈ. 40 ਇੰਚ ਸਕਰੀਨ ਸਾਈਜ਼ ਵਾਲੇ ਮਾਡਲ ਦੀ ਪਹਿਲੀ ਸੇਲ 4 ਮਈ ਨੂੰ ਹੋਵੇਗੀ, ਜਦਕਿ 43 ਇੰਚ ਵਾਲੇ ਮਾਡਲ ਨੂੰ ਤੁਸੀਂ 5 ਮਈ ਤੋਂ ਖਰੀਦ ਸਕੋਗੇ। ਇਸਦੀ ਸੇਲ ਰੀਅਲਮੀ ਦੀ ਅਧਿਕਾਰਤ ਵੈੱਬਸਾਈਟ, ਫਲਿਪਕਾਰਟ ਅਤੇ ਦੂਜੇ ਰਿਟੇਲ ਸਟੋਰਾਂ ’ਤੇ ਹੋਵੇਗੀ।

Realme Smart TV X FHD ਦੀਆਂ ਖੂਬੀਆਂ
Realme Smart TV X FHD ’ਚ ਫੁਲ ਐੱਚ.ਡੀ. ਰੈਜ਼ੋਲਿਊਸ਼ਨ ਵਾਲਾ ਐੱਲ.ਈ.ਡੀ. ਡਿਸਪਲੇਅ ਪੈਨਲ ਮਿਲੇਗਾ। ਸਮਾਰਟ ਟੀ.ਵੀ. HLG ਅਤੇ HDR 10 ਸਪੋਰਟ ਦੇ ਨਾਲ ਆਉਂਦਾ ਹੈ। ਇਸ ਵਿਚ ਤੁਹਾਨੂੰ ਮੀਡੀਆਟੈੱਕ ਡਾਈਮੈਂਸਿਟੀ ਪ੍ਰੋਸੈਸਰ ਦਿੱਤਾ ਗਿਆ ਹੈ, ਜੋ 1 ਜੀ.ਬੀ. ਰੈਮ ਦੇ ਨਾਲ ਆਉਂਦਾ ਹੈ। ਡਿਵਾਈਸ ’ਚ 8 ਜੀ.ਬੀ. ਦੀ ਇੰਟਰਨਲ ਸਟੋਰੇਜ ਮਿਲੇਗੀ।

ਦੋਵੇਂ ਹੀ ਟੀ.ਵੀ. ਮਾਡਲ ਐਂਡਰਾਇਡ 11 ਟੀ.ਵੀ. ’ਤੇ ਕੰਮ ਕਰਦੇ ਹਨ। ਇਸ ਵਿਚ ਤੁਹਾਨੂੰ ਕਈ ਐਪਸ ਦਾ ਐਕਸੈੱਸ ਮਿਲੇਦਾ ਹੈ। ਇਨ੍ਹਾਂ ਐਪਸ ਨੂੰ ਯੂਜ਼ਰਸ ਗੂਗਲ ਪਲੇਅ ਸਟੋਰ ਤੋਂ ਆਸਾਨੀ ਨਾਲ ਡਾਊਨਲੋਡ ਕਰ ਸਕਦੇ ਹਨ। ਸਮਾਰਟ ਟੀ.ਵੀ. ’ਚ 24 ਵਾਟ ਦੇ ਕਵਾਡ ਸਟੀਰੀਓ ਸਪੀਕਰ ਦਿੱਤੇ ਗਏ ਹਨ। ਡਿਵਾਈਸ ਇਨਬਿਲਟ ਕ੍ਰੋਮਕਾਸਟ ਸਪੋਰਟ ਅਤੇ ਵਨ ਟੱਚ ਗੂਗਲ ਅਸਿਸਟੈਂਟ ਸਪੋਰਟ ਨਾਲ ਆਉਂਦੀ ਹੈ। ਇਸ ਵਿਚ ਤੁਹਾਨੂੰ 3.5mm ਆਡੀਓ ਜੈੱਕ ਹੋਲ, 2 ਯੂ.ਐੱਸ.ਬੀ. ਪੋਰਟ, ਈਥਰਨੈੱਟ ਪੋਰਟ ਅਤੇ ਦੋ ਐੱਚ.ਡੀ.ਐੱਮ.ਆਈ. ਪੋਰਟ ਮਿਲਣਗੇ।


author

Rakesh

Content Editor

Related News