ਡਿਊਲ 5ਜੀ ਸਪੋਰਟ ਨਾਲ ਲਾਂਚ ਹੋਇਆ Realme Q5i

Wednesday, Apr 20, 2022 - 01:12 PM (IST)

ਗੈਜੇਟ ਡੈਸਕ– ਰੀਅਲਮੀ ਨੇ ਘਰੇਲੂ ਬਾਜ਼ਾਰ ’ਚ ਆਪਣੇ ਨਵੇਂ ਸਮਾਰਟਫੋਨ Realme Q5i ਨੂੰ ਲਾਂਚ ਕਰ ਦਿੱਤਾ ਹੈ। Realme Q5i ’ਚ ਮੀਡੀਆਟੈੱਕ ਡਾਈਮੈਂਸਿਟੀ 810 ਪ੍ਰੋਸੈਸਰ ਦਿੱਤਾ ਗਿਆ ਹੈ। ਇਸਤੋਂ ਇਲਾਵਾ ਇਸ ਵਿਚ 5000mAh ਦੀ ਬੈਟਰੀ ਹੈ ਜਿਸਨੂੰ ਲੈ ਕੇ 34 ਦਿਨਾਂ ਦੇ ਸਟੈਂਡਬਾਈ ਦਾ ਦਾਅਵਾ ਕੀਤਾ ਗਿਆ ਹੈ। Realme Q5i ’ਚ 33 ਵਾਟ ਦੀ ਫਾਸਟ ਚਾਰਜਿੰਗ ਦਿੱਤੀ ਗਈ ਹੈ।

Realme Q5i ਦੀ ਕੀਮਤ
Realme Q5i ਫਿਲਹਾਲ ਸਿਰਫ ਚੀਨ ’ਚ ਹੀ ਉਪਲੱਬਧ ਹੈ। Realme Q5i ਦੇ 4 ਜੀ.ਬੀ. ਰੈਮ ਦੇ ਨਾਲ 128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 1,199 ਚੀਨੀ ਯੁਆਨ (ਕਰੀਬ 14,300 ਰੁਪਏ) ਹੈ। ਉੱਥੇ ਹੀ 6 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 1,299 ਚੀਨੀ ਯੁਆਨ (ਕਰੀਬ 15,500 ਰੁਪਏ) ਹੈ। 

Realme Q5i ਦੇ ਫੀਚਰਜ਼
Realme Q5i ’ਚ 6.58 ਇੰਚ ਦੀ ਫੁਲ ਐੱਚ.ਡੀ. ਪਲੱਸ ਡਿਸਪਲੇਅ ਹੈ ਜਿਸਦਾ ਰਿਫ੍ਰੈਸ਼ ਰੇਟ 90Hz ਅਤੇ ਬ੍ਰਾਈਟਨੈੱਸ 600 ਨਿਟਸ ਹੈ। ਫੋਨ ’ਚ ਡਿਊਲ ਰੀਅਰ ਕੈਮਰਾ ਸੈੱਟਅਪ ਹੈ ਜਿਸ ਵਿਚ ਪ੍ਰਾਈਮਰੀ ਲੈੱਨਜ਼ 13 ਮੈਗਾਪਿਕਸਲ ਦਾ ਹੈ। ਕੈਮਰੇ ਦੇ ਨਾਲ ਨਾਈਟ ਮੋਡ ਅਤੇ ਏ.ਆਈ. ਦਾ ਵੀ ਸਪੋਰਟ ਹੈ। ਫੋਨ ਦੇ ਫਰੰਟ ਕੈਮਰੇ ਬਾਰੇ ਜਾਣਕਾਰੀ ਨਹੀਂ ਹੈ। 

Realme Q5i ’ਚ 5000mAh ਦੀ ਬੈਟਰੀ ਹੈ ਜਿਸਦੇ ਨਾਲ 33 ਵਾਟ ਦੀ ਫਾਸਟ ਚਾਰਜਿੰਗ ਦਾ ਸਪੋਰਟ ਹੈ। ਇਸ ਬੈਟਰੀ ਨੂੰ ਲੈ ਕੇ 95 ਘੰਟਿਆਂ ਦੇ ਮਿਊਜ਼ਿਕ ਪਲੇਅਬੈਕ ਦਾ ਦਾਅਵਾ ਹੈ। Realme Q5i ਦੇ ਨਾਲ 8.1mm ਅਲਟਰਾ ਥਿਨ ਬਾਡੀ ਮਿਲਦੀ ਹੈ। ਬੈਕ ਪੈਨਲ ’ਤੇ kevlar ਫਾਈਬਰ ਟੈਕਸਚਰ ਹੈ। ਫੋਨ ਦੇ ਨਾਲ 5 ਜੀ.ਬੀ. ਵਰਚੁਅਲ ਰੈਮ ਵੀ ਮਿਲੇਗੀ।


Rakesh

Content Editor

Related News