ਰੀਅਲਮੀ 25 ਮਈ ਨੂੰ ਲਾਂਚ ਕਰੇਗੀ ਆਪਣਾ ਖ਼ੁਦ ਦਾ ਨਵਾਂ ਬ੍ਰਾਂਡ

Friday, May 21, 2021 - 04:20 PM (IST)

ਰੀਅਲਮੀ 25 ਮਈ ਨੂੰ ਲਾਂਚ ਕਰੇਗੀ ਆਪਣਾ ਖ਼ੁਦ ਦਾ ਨਵਾਂ ਬ੍ਰਾਂਡ

ਗੈਜੇਟ ਡੈਸਕ– ਰੀਅਲਮੀ ਜਲਦ ਹੀ ਆਪਣਾ ਨਵਾਂ ਬ੍ਰਾਂਡ ਲਾਂਚ ਕਰਨ ਵਾਲੀ ਹੈ। ਕੰਪਨੀ ਦਾ ਕਹਿਣਾ ਹੈ ਕਿ 25 ਮਈ 2021 ਨੂੰ ਉਸ ਦਾ ਨਵਾਂ ਬ੍ਰਾਂਡ ‘ਡੀ’ ਲਾਂਚ ਹੋਵੇਗਾ। ਰੀਅਲਮੀ ਨੇ ਦੱਸਿਆ ਕਿ ਇਸ ਦੀ ਸ਼ੁਰੂਆਤ ਇਕ ਸੁਫ਼ਨੇ ਦੇ ਨਾਲ ਹੋਈ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਬ੍ਰਾਂਡ ਤਹਿਤ ਪ੍ਰੋਡਕਟਸ ਲਾਂਚ ਕੀਤੇ ਜਾਣਗੇ। 

 

ਨਵੇਂ ਬ੍ਰਾਂਡ ਨੂੰ ਲੈ ਕੇ ਰੀਅਲਮੀ ਇੰਡੀਆ ਅਤੇ ਯੂਰਪ ਦੇ ਸੀ.ਈ.ਓ. ਮਾਧਵ ਸੇਠ ਨੇ ਕਿਹਾ ਹੈ ਕਿ ਇਸ ਗੱਲ ਤੋਂ ਬਹੁਤ ਉਤਸ਼ਾਹਿਤ ਹਾਂ ਕਿ ਕੁਝ ਹੀ ਦਿਨਾਂ ’ਚ ‘ਡੀ’ ਆ ਜਾਵੇਗਾ ਅਤੇ ਇਹਸਾਡੇ ਰੀਅਲਮੀ ਟੈੱਕਲਾਈਫ ਈਕੋਸਿਸਟਮ ਦਾ ਪਹਿਲਾ ਬ੍ਰਾਂਡ ਹੋਵੇਗਾ। ਭਾਰਤ ਤੋਂ ਇਲਾਵਾ ਦੁਨੀਆ ਭਰ ’ਚ ਜੋ ਸਾਡੇ ਰਿਸਪਾਂਸ ਮਿਲਿਆ ਹੈ ਉਸ ਨੂੰ ਲੈ ਕੇ ਅਸੀਂ ਧੰਨਵਾਦ ਕਰਦੇ ਹਾਂ। ਸਾਨੂੰ ਵਿਸ਼ਵਾਸ ਹੈ ਕਿ ਆਉਣ ਵਾਲੇ ਬ੍ਰਾਂਡ ਨੂੰ ਹਰ ਕਿਸੇ ਦਾ ਪਿਆਰ ਮਿਲੇਗਾ। 


author

Rakesh

Content Editor

Related News