ਦਮਦਾਰ ਬੈਟਰੀ ਤੇ 50MP ਕੈਮਰੇ ਨਾਲ ਭਾਰਤ ''ਚ ਲਾਂਚ ਹੋਇਆ Realme Narzo 70 Pro 5G, ਜਾਣੋ ਕੀਮਤ
Tuesday, Mar 19, 2024 - 03:20 PM (IST)
ਗੈਜੇਟ ਡੈਸਕ- Realme Narzo 70 Pro 5G ਨੂੰ ਭਾਰਤ 'ਚ ਲਾਂਚ ਕਰ ਦਿੱਤਾ ਗਿਆ ਹੈ। ਇਹ ਨਾਰਜ਼ੋ ਸੀਰੀਜ਼ 'ਚ ਕੰਪਨੀ ਦਾ ਲੇਟੈਸਟ ਫੋਨ ਹੈ। ਫੋਨ 'ਚ ਐਮੋਲੇਡ ਡਿਸਪਲੇਅ, 120 ਹਰਟਜ਼ ਦਾ ਰਿਫ੍ਰੈਸ਼ ਰੇਟ ਹੈ। ਇਹ ਮੀਡੀਆ ਟੈੱਕ ਦੇ ਡਾਈਮੈਂਸਿਟੀ 7050 ਪ੍ਰੋਸੈਸਰ ਨਾਲ ਲੈਸ ਹੈ।
ਕੀਮਤ
Realme Narzo 70 Pro 5G ਸਮਾਰਟਫੋਨ ਦੇ 8 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ ਦੇ19,999 ਰੁਪਏ ਹੈ। 8 ਜੀ.ਬੀ. ਰੈਮ+256 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 21,999 ਰੁਪਏ ਹੈ। ਕੰਪਨੀ ਨੇ ਕਿਹਾ ਹੈ ਕਿ ਐੱਚ.ਡੀ.ਐੱਫ.ਸੀ. ਅਤੇ ਆਈ.ਸੀ.ਆਈ.ਸੀ.ਆਈ. ਕਾਰਡ ਧਾਰਕ ਗਾਹਕ 2 ਹਜ਼ਾਰ ਰੁਪਏ ਤਕ ਬੈਂਕ ਡਿਸਕਾਊਂਟ ਪਾ ਸਕਦੇ ਹਨ। ਫੋਨ ਨੂੰ ਗਲਾਸ ਗਰੀਨ ਅਤੇ ਗਲਾਸ ਗੋਲਡ ਕਲਰ ਆਪਸ਼ੰਸ 'ਚ ਖਰੀਦਿਆ ਜਾ ਸਕਦਾ ਹੈ।
ਫੀਚਰਜ਼
Realme Narzo 70 Pro 5G ਨੂੰ ਬਣਾਉਣ 'ਚ ਪਲਾਸਟਿਕ ਦੀ ਵਰਤੋਂ ਹੋਈ ਹੈ ਅਤੇ ਇਸ ਵਿਚ ਗਲਾਸ ਪੈਨਲ ਹੈ। ਫੋਨ ਡਿਊਲ ਟੋਨ ਫਿਨਿਸ਼ੀ ਨਾਲ ਆਉਂਦਾ ਹੈ ਅਤੇ ਇਸਦਾ ਕੈਮਰਾ ਮਾਡਿਊਲ ਗੋਲਾਕਾਰ ਹੈ।
ਫੋਨ 'ਚ 6.67 ਇੰਚ ਦੀ ਪੰਚ ਹੋਲ ਐਮੋਲੇਡ ਡਿਸਪਲੇਅ ਹੈ। ਇਹ ਫੁਲ ਐੱਚ.ਡੀ. ਪਲੱਸ ਰੈਜ਼ੋਲਿਊਸ਼ਨ ਨਾਲ ਆਉਂਦੀ ਹੈ ਅਤੇ ਰਿਫ੍ਰੈਸ਼ ਰੇਟ 120 ਹਰਟਜ਼ ਹੈ। ਪੀਕ ਬ੍ਰਾਈਟਨੈੱਸ 2 ਹਜ਼ਾਰ ਨਿਟਸ ਤਕ ਹੈ ਅਤੇ ਇਹ ਐੱਚ.ਡੀ.ਆਰ. ਪਲੱਸ ਕੰਟੈਂਟ ਵੀ ਸਪੋਰਟ ਕਰਦਾ ਹੈ।
ਫੋਨ 'ਚ ਮੀਡੀਆਟੈੱਕ ਦਾ ਡਾਈਮੈਂਸਿਟੀ 7050 ਪ੍ਰੋਸੈਸਰ ਹੈ। 8 ਜੀ.ਬੀ. ਰੈਮ ਦੇ ਨਾਲ ਪੇਅਰ ਹੈ ਅਤੇ ਲਿਕੁਇਡ ਕੂਲਿੰਗ ਸਿਸਟਮ ਦਿੱਤਾ ਗਿਐ ਹ। ਇਹ ਫੋਨ ਲੇਟੈਸਟ ਐਂਡਰਾਇਡ 14 ਆਪਰੇਟਿੰਗ ਸਿਸਟਮ 'ਤੇ ਚਲਦਾ ਹੈ, ਜਿਸ 'ਤੇ ਰਿਅਲਮੀ ਦੇ 5.0 ਯੂ.ਆਈ. ਦੀ ਲੇਅਰ ਹੈ।
ਫੋਨ 'ਚ ਟ੍ਰਿਪਲ ਰੀਅਰ ਕੈਮਰਾ ਸਿਸਟਮ ਹੈ। ਮੇਨ ਕੈਮਰਾ 50 ਮੈਗਾਪਿਕਸਲ ਦਾ ਹੈ, ਜੋ ਆਪਟਿਕਲ ਇਮੇਜ ਸਟੇਬਿਲਾਈਜੇਸ਼ਨ ਨੂੰ ਸਪੋਰਟ ਕਰਦਾ ਹੈ। 8 ਮੈਗਾਪਿਕਸਲ ਦਾ ਅਲਟਰਾ ਵਾਈਡ ਅਤੇ 2 ਮੈਗਾਪਿਕਸਲ ਦਾ ਮੈਕ੍ਰੋ ਕੈਮਰਾ ਵੀ ਇਸ ਫੋਨ 'ਚ ਹੈ। ਸੈਲਫੀ ਕੈਮਰਾ 16 ਮੈਗਾਪਿਕਸਲ ਦਾ ਹੈ।
ਫੋਨ 'ਚ 5000mAh ਦੀ ਬੈਟਰੀ ਹੈ। ਇਹ 67 ਵਾਟ ਦੀ ਵਾਇਰਡ ਚਾਰਜਿੰਗ ਨੂੰ ਸਪੋਰਟ ਕਰਦੀ ਹੈ। ਯੂ.ਐੱਸ.ਬੀ. ਟਾਈਪ-ਸੀ ਪੋਰਟ ਅਤੇ ਫਿੰਗਰਪ੍ਰਿੰਟ ਸੈਂਸਰ ਦਿੱਤਾ ਗਿਆ ਹੈ।