Realme Narzo 10A ਦੀ ਸੇਲ ਅੱਜ, ਕੀਮਤ 8,999 ਰੁਪਏ ਤੋਂ ਸ਼ੁਰੂ

Friday, Jul 10, 2020 - 10:51 AM (IST)

ਗੈਜੇਟ ਡੈਸਕ– ਗਾਹਕਾਂ ਕੋਲ ਰੀਅਲਮੀ ਦੇ ਸਸਤੇ ਗੇਮਿੰਗ ਸਮਾਰਟਫੋਨ Realme Narzo 10A ਨੂੰ ਇਕ ਵਾਰ ਫਿਰ ਖਰੀਦਣ ਦਾ ਮੌਕਾ ਹੈ। ਇਸ ਦੇ ਸੇਲ ਸ਼ੁੱਕਰਵਾਰ ਯਾਨੀ ਅੱਜ ਦੁਪਹਿਰ ਨੂੰ 12 ਵਜੇ ਆਨਲਾਈਨ ਸ਼ਾਪਿੰਗ ਸਾਈਟ ਫਲਿਪਕਾਰਟ ਅਤੇ ਰੀਅਲਮੀ ਇੰਡੀਆ ਦੀ ਵੈੱਬਸਾਈਟ ’ਤੇ ਹੋਵੇਗੀ। ਕੰਪਨੀ ਦਾ ਕਹਿਣਾ ਹੈ ਕਿ ਸੇਲ ਦੌਰਾਨ ਸਮਾਰਟਫੋਨ ਦਾ ਲਿਮਟਿਡ ਸਟਾਕ ਹੀ ਉਪਲੱਬਧ ਹੋਵੇਗਾ। ਰੀਅਲਮੀ ਮਾਰਜ਼ੋ ਸੀਰੀਜ਼ ਨੂੰ ਕੰਪਨੀ ਨੇ ਮਈ ’ਚ ਲਾਂਚ ਕੀਤਾ ਸੀ। ਸੀਰੀਜ਼ ਦਾ ਇਕ ਹੋਰ ਸਮਾਰਟਫੋਨ Realme Narzo 10 ਵੀ ਆਉਂਦਾ ਹੈ। 

ਫੋਨ ਦੀ ਕੀਮਤ ਤੇ ਪੇਸ਼ਕਸ਼
ਇਸ ਸਮਾਰਟਫੋਨ ਦੇ 3 ਜੀ.ਬੀ. ਰੈਮ+32 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 8,999 ਰੁਪਏ ਹੈ। ਜਦਕਿ ਫੋਨ ਦੇ 4 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 9,999 ਰੁਪਏ ਰੱਖੀ ਗਈ ਹੈ। ਸਮਾਰਟਫੋਨ ਨੀਲੇ ਅਤੇ ਚਿੱਟੇ ਰੰਗ ’ਚ ਆਉਂਦਾ ਹੈ। ਪੇਸ਼ਕਸ਼ ਤਹਿਤ ਫਲਿਪਕਾਰਟ ਐਕਸਿਸ ਬੈਂਕ ਕ੍ਰੈਡਿਟ ਕਾਰਡ ’ਤੇ 5 ਫੀਸਦੀ ਦਾ ਕੈਸ਼ਬੈਕ ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਗਾਹਕ ਨੋ-ਕਾਸਟ ਈ.ਐੱਮ.ਆਈ. ਦਾ ਲਾਭ ਵੀ ਲੈ ਸਕਦੇ ਹਨ। 

Realme Narzo 10A ਦੇ ਫੀਚਰਜ਼
ਐਂਡਰਾਇਡ 10 ’ਤੇ ਕੰਮ ਕਰਨ ਵਾਲੇ Realme Narzo 10A ’ਚ 6.5 ਇੰਚ ਦੀ ਐੱਚ.ਡੀ. ਪਲੱਸ ਡਿਸਪਲੇਅ ਹੈ ਜਿਸ ਦਾ ਰੈਜ਼ੋਲਿਊਸ਼ਨ 1600x720 ਪਿਕਸਲ ਹੈ। ਫੋਨ ’ਚ 4 ਜੀ.ਬੀ. ਤਕ ਦੀ ਰੈਮ ਅਤੇ 64 ਜੀ.ਬੀ. ਤਕ ਦੀ ਸਟੋਰੇਜ ਨਾਲ ਆਕਟਾ-ਕੋਰ ਮੀਡੀਆਟੈੱਕ ਹੇਲੀਓ G70 ਪ੍ਰੋਸੈਸਰ ਮਿਲਦਾ ਹੈ। ਫੋਟੋਗ੍ਰਾਫੀ ਲਈ ਇਸ ਵਿਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਮਿਲਦਾ ਹੈ। 

ਰੀਅਰ ’ਚ 12 ਮੈਗਾਪਿਕਸਲ ਦਾ ਮੇਨ ਸੈਂਸਰ, 2 ਮੈਗਾਪਿਕਸਲ ਦਾ ਸੈਕੇਂਡਰੀ ਸੈਂਸਰ ਅਤੇ 2 ਮੈਗਾਪਿਕਸਲ ਦਾ ਮੈਕ੍ਰੋ ਲੈੱਨਜ਼ ਮਿਲਦਾ ਹੈ। ਸੈਲਫੀ ਲਈ ਫੋਨ ’ਚ 5 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਫੋਨ ’ਚ 5,000mAh ਦੀ ਬੈਟਰੀ ਮਿਲਦੀ ਹੈ। ਇਸ ਵਿਚ ਰਿਵਰਸ ਚਾਰਜਿੰਗ ਦਾ ਫੀਚਰ ਵੀ ਦਿੱਤਾ ਗਿਆ ਹੈ। ਕੁਨੈਕਟੀਵਿਟੀ ਲਈ ਫੋਨ ’ਚ 4G LTE, Wi-Fi, ਬਲੂਟੂਥ ਵਰਜ਼ਨ 5.0, ਜੀ.ਪੀ.ਐੱਸ./ਏ-ਜੀ.ਪੀ.ਐੱਸ. ਅਤੇ ਯੂ.ਐੱਸ.ਬੀ. ਚਾਰਜਿੰਗ ਪੋਰਟ ਵਰਗੇ ਆਪਸ਼ਨ ਮਿਲਦੇ ਹਨ। 


Rakesh

Content Editor

Related News