Realme Narzo 10 ਦੀ ਸੇਲ ਅੱਜ, ਮਿਲਣਗੇ ਕਈ ਸ਼ਾਨਦਾਰ ਆਫਰ
Tuesday, Jul 28, 2020 - 11:05 AM (IST)

ਗੈਜੇਟ ਡੈਸਕ– ਜੇਕਰ ਤੁਸੀਂ ਪਿਛਲੀ ਸੇਲ ’ਚ Realme Narzo 10 ਸਮਾਰਟਫੋਨ ਨਹੀਂ ਖ਼ਰੀਦ ਸਕੇ ਤਾਂ ਅੱਜ ਤੁਹਾਡੇ ਕੋਲ ਸ਼ਾਨਦਾਰ ਮੌਕਾ ਹੈ। ਰੀਅਲਮੀ ਦੇ ਇਸ ਜ਼ਬਰਦਸਤ ਫੋਨ ਨੂੰ ਤੁਸੀਂ ਦੁਪਹਿਰ ਨੂੰ 12 ਵਜੇ ਤੋਂ ਫਲਿਪਕਾਰਟ ਅਤੇ ਰੀਅਲਮੀ ਦੀ ਅਧਿਕਾਰਤ ਵੈੱਬਸਾਈਟ ਤੋਂ ਸੇਲ ’ਚ ਖ਼ਰੀਦ ਸਕਦੇ ਹੋ। ਤਿੰਨ ਰੰਗਾਂ ’ਚ ਆਉਣ ਵਾਲੇ ਇਸ ਫੋਨ ਨੂੰ ਅੱਜ ਦੀ ਸੇਲ ’ਚ ਕੁਝ ਸਾਨਦਾਰ ਆਫਰ ’ਚ ਵੀ ਖ਼ਰੀਦਿਆ ਜਾ ਸਕਦਾ ਹੈ।
Realme Narzo 10 ਦੀ ਕੀਮਤ ਤੇ ਆਫਰ
4 ਜੀ.ਬੀ. ਰੈਮ+128 ਜੀ.ਬੀ. ਦੀ ਇੰਟਰਨਲ ਸਟੋਰੇਜ ਨਾਲ ਆਉਣ ਵਾਲੇ ਇਸ ਫੋਨ ਦੀ ਕੀਮਤ 11,999 ਰੁਪਏ ਹੈ। ਸੇਲ ’ਚ ਇਹ ਫੋਨ ਫਲਿਪਕਾਰਟ ਐਕਸਿਸ ਬੈਂਕ ਕ੍ਰੈਡਿਟ ਕਾਰਡ ਰਾਹੀਂ ਖਰੀਦਣ ’ਤੇ 5 ਫੀਸਦੀ ਦਾ ਅਨਲਿਮਟਿਡ ਕੈਸ਼ਬੈਕ ਦਿੱਤਾ ਜਾ ਰਿਹਾ ਹੈ। ਨਾਲ ਹੀ ਐਕਸਿਸ ਬੈਂਕ ਬਜ ਕਾਰਡ ’ਤੇ ਵੀ ਕੰਪਨੀ 5 ਫੀਸਦੀ ਦਾ ਕੈਸ਼ਬੈਕ ਆਫਰ ਕਰ ਰਹੀ ਹੈ। ਫੋਨ ਨੂੰ ਤੁਸੀਂ ਆਕਰਸ਼ਕ ਨੋ-ਕਾਸਟ ਈ.ਐੱਮ.ਆਈ. ’ਤੇ ਵੀ ਖਰੀਦ ਸਕਦੇ ਹੋ।