Realme ਨੇ ਪੇਸ਼ ਕੀਤਾ Realme 13 Pro ਸੀਰੀਜ਼ 5G, ਜਾਣੋ ਦਮਦਾਰ ਫੀਚਰਸ

Wednesday, Jul 31, 2024 - 11:21 PM (IST)

ਲਖਨਊ - ਸਮਾਰਟਫੋਨ ਪ੍ਰਦਾਤਾ Realme ਨੇ ਆਪਣੇ ਸਮਾਰਟਫੋਨ ਅਤੇ IoT ਪੋਰਟਫੋਲੀਓ 'ਚ Realme 13 Pro ਸੀਰੀਜ਼ 5G, Realme Watch S2 ਅਤੇ Realme Buds T310 ਨੂੰ ਪੇਸ਼ ਕੀਤਾ ਹੈ। Realme 13 Pro ਸੀਰੀਜ਼ 5G ਵਿੱਚ ਦੋ ਮਾਡਲ ਸ਼ਾਮਲ ਹਨ, Realme 13 Pro 5G ਅਤੇ Realme 13 Pro+ 5G। ਇਸ ਵਿੱਚ AI ਦੇ ਨਾਲ ਅਲਟਰਾ ਕਲੀਅਰ ਕੈਮਰਾ ਹੈ, ਕਲਾਉਡ ਮੋਨੇਟ ਦੁਆਰਾ ਪ੍ਰੇਰਿਤ ਇੱਕ ਪਤਲੇ ਡਿਜ਼ਾਈਨ ਦੇ ਨਾਲ ਅਤਿ ਆਧੁਨਿਕ ਕੈਮਰਾ ਤਕਨਾਲੋਜੀ ਦੀ ਪੇਸ਼ਕਸ਼ ਕਰਦਾ ਹੈ।

ਲਾਂਚ 'ਤੇ ਟਿੱਪਣੀ ਕਰਦੇ ਹੋਏ, Realme ਦੇ ਬੁਲਾਰੇ ਨੇ ਕਿਹਾ, “ਅਸੀਂ ਅੱਜ Realme 13 Pro ਸੀਰੀਜ਼ 5G, Realme Buds T310 ਅਤੇ Realme Watch S2 ਨੂੰ ਪੇਸ਼ ਕਰਨ ਲਈ ਬਹੁਤ ਉਤਸ਼ਾਹਿਤ ਹਾਂ। ਨੌਜਵਾਨ ਉਪਭੋਗਤਾਵਾਂ ਦੀਆਂ ਲੋੜਾਂ ਨੂੰ ਪਛਾਣਦੇ ਹੋਏ, ਅਸੀਂ ਆਪਣੀ ਨੈਕਸਟ AI ਲੈਬ ਅਤੇ AIUI ਪਾਪੂਲਰਾਈਜ਼ਰ ਪਲਾਨ ਦੀ ਘੋਸ਼ਣਾ ਕੀਤੀ, ਜਿਸਦਾ ਉਦੇਸ਼ ਅਗਲੇ ਤਿੰਨ ਸਾਲਾਂ ਵਿੱਚ ਘੱਟੋ-ਘੱਟ 100 ਮਿਲੀਅਨ ਉਪਭੋਗਤਾਵਾਂ ਨੂੰ ਨੈਕਸ਼ਟ ਜੈਨਰੇਸ਼ਨ ਦੇ AI ਅਨੁਭਵ ਪ੍ਰਦਾਨ ਕਰਨਾ ਹੈ।

Realme 13 Pro 5G ਦਾ ਵਜ਼ਨ ਲਗਭਗ 188 ਗ੍ਰਾਮ ਹੈ। ਐਂਡ੍ਰਾਇਡ 14 OS 'ਤੇ ਚੱਲਣ ਵਾਲੇ ਇਸ ਫੋਨ 'ਚ Qualcomm Snapdragon 7S Gen2 ਪ੍ਰੋਸੈਸਰ ਵੀ ਹੈ। ਫੋਨ ਵਿੱਚ 6.7 ਇੰਚ ਦੀ ਫੁੱਲ HD ਪਲੱਸ OLED ਡਿਸਪਲੇ ਹੈ। ਡਿਸਪਲੇਅ ਵਿੱਚ 120 Hz ਦੀ ਰਿਫਰੈਸ਼ ਰੇਟ ਅਤੇ 240 Hz ਦੀ ਇੱਕ ਸੈਂਪਲਿੰਗ ਰੇਟ ਸ਼ਾਮਲ ਹੈ। ਸਮਾਰਟਫੋਨ 'ਚ 45 ਵਾਟ ਚਾਰਜਿੰਗ ਸਪੋਰਟ ਦੇ ਨਾਲ 5200 mAh ਦੀ ਬੈਟਰੀ ਦਿੱਤੀ ਜਾ ਰਹੀ ਹੈ। ਹੈਂਡਸੈੱਟ ਵਿੱਚ ਇੱਕ 50-ਮੈਗਾਪਿਕਸਲ ਦਾ ਮੇਨ ਕੈਮਰਾ ਅਤੇ ਇੱਕ 8-ਮੈਗਾਪਿਕਸਲ ਦਾ ਅਲਟਰਾ-ਵਾਈਡ ਕੈਮਰਾ ਹੈ। ਸੈਲਫੀ ਕੈਮਰੇ ਦੀ ਗੱਲ ਕਰੀਏ ਤਾਂ ਇਸ ਵਿੱਚ 32 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ।

Realme 13 Pro ਸੀਰੀਜ਼ 5G ਦੀ ਸ਼ੁਰੂਆਤ ਇਸ ਉਦੇਸ਼ ਨੂੰ ਪ੍ਰਾਪਤ ਕਰਨ ਵੱਲ ਪਹਿਲਾ ਕਦਮ ਹੈ। Realme 13 Pro 5G ਤਿੰਨ ਆਕਰਸ਼ਕ ਰੰਗਾਂ ਵਿੱਚ ਉਪਲਬਧ ਹੈ - ਮੋਨੇਟ ਗੋਲਡ, ਮੋਨੇਟ ਪਰਪਲ ਅਤੇ ਐਮਰਾਲਡ ਗ੍ਰੀਨ ਅਤੇ ਤਿੰਨ ਸਟੋਰੇਜ ਵਿਕਲਪਾਂ ਵਿੱਚ - 23,999 ਰੁਪਏ ਵਿੱਚ 8GB + 128GB, 25,999 ਰੁਪਏ ਵਿੱਚ 8GB + 256GB ਅਤੇ 28,999 ਰੁਪਏ ਵਿੱਚ 12GB + 512GB realme.com, ਫਲਿੱਪਕਾਰਟ ਅਤੇ ਮੇਨਲਾਈਨ ਚੈਨਲਾਂ 'ਤੇ ਤੁਹਾਨੂੰ ਮਿਲੇਗਾ।


 


Inder Prajapati

Content Editor

Related News