Realme Buds Q ਜਲਦੀ ਹੋਣਗੇ ਭਾਰਤ ''ਚ ਲਾਂਚ, 2 ਹਜ਼ਾਰ ਤੋਂ ਘੱਟ ਹੋਵੇਗੀ ਕੀਮਤ

05/30/2020 6:16:41 PM

ਗੈਜੇਟ ਡੈਸਕ— ਇਸ ਹਫਤੇ ਦੀ ਸ਼ੁਰੂਆਤ 'ਚ ਰੀਅਲਮੀ ਨੇ ਆਪਣੇ ਰੀਅਲਮੀ ਬਡਸ ਕਿਊ ਅਤੇ ਰੀਅਲਮੀ ਬਡਸ ਏਅਰ ਨੀਓ ਚੀਨ 'ਚ ਲਾਂਚ ਕੀਤੇ ਸਨ। ਉਥੇ ਹੀ ਭਾਰਤ 'ਚ ਕੰਪਨੀ ਨੇ ਅਜੇ ਸਿਰਫ ਰੀਅਲਮੀ ਬਡਸ ਏਅਰ ਨੀਓ ਨੂੰ ਹੀ ਲਾਂਚ ਕੀਤਾ ਹੈ। ਰਿਅਲਮੀ ਬਡਸ ਕਿਊ ਨੂੰ ਭਾਰਤ 'ਚ ਲਾਂਚ ਨਾ ਕੀਤੇ ਜਾਣ ਤੋਂ ਨਿਰਾਸ਼ ਰਿਅਲਮੀ ਫੈਨਜ਼ ਲਈ ਚੰਗੀ ਖਬਰ ਹੈ। ਕੰਪਨੀ ਨੇ ਪੁਸ਼ਟੀ ਕਰ ਦਿੱਤੀ ਹੈ ਕਿ ਇਹ ਹੁਣ ਜਲਦੀ ਹੀ ਭਾਰਤ 'ਚ ਵੀ ਲਾਂਚ ਹੋਣਗੇ। 

ਕੰਪਨੀ ਨੇ ਟਵੀਟ ਕਰਕੇ ਦਿੱਤੀ ਜਾਣਕਾਰੀ
ਰੀਅਲਮੀ ਮੋਬਾਇਲਸ ਦੇ ਸੀ.ਐੱਮ.ਓ. ਫਰਾਂਸਿਸ ਵਾਂਗ ਨੇ ਆਪਣੇ ਟਵਿਟਰ ਖਾਤੇ ਤੋਂ ਸ਼ੁੱਕਰਵਾਰ ਨੂੰ ਇਕ ਪੋਸਟ ਕੀਤਾ। ਇਸ ਪੋਸਟ 'ਚ ਉਨ੍ਹਾਂ ਰੀਅਲਮੀ ਬਡਸ ਕਿਊ ਦੇ ਭਾਰਤ 'ਚ ਜਲਦੀ ਹੀ ਲਾਂਚ ਕੀਤੇ ਜਾਣ ਦਾ ਐਲਾਨ ਕੀਤਾ। ਟਵੀਟ 'ਚ ਉਨ੍ਹਾਂ ਨੇ ਇਨ੍ਹਾਂ ਟਰੂ ਵਾਇਰਲੈੱਸ ਈਅਰਬਡਸ ਦੀ ਕੀਮਤ ਦੀ ਵਾ ਜਾਣਕਾਰੀ ਦਿੱਤੀ ਜੋ 2000 ਰੁਪਏ ਹੈ।

 


Rakesh

Content Editor

Related News