ਰਾਸ਼ਨ ਕਾਰਡ ਧਾਰਕ ਹੋ ਜਾਣ ALERT, ਜਲਦੀ ਕਰ ਲੈਣ ਆਹ ਕੰਮ ਨਹੀਂ ਤਾਂ ਬੰਦ ਹੋ ਜਾਵੇਗੀ...

Saturday, May 30, 2026 - 01:06 PM (IST)

ਰਾਸ਼ਨ ਕਾਰਡ ਧਾਰਕ ਹੋ ਜਾਣ ALERT, ਜਲਦੀ ਕਰ ਲੈਣ ਆਹ ਕੰਮ ਨਹੀਂ ਤਾਂ ਬੰਦ ਹੋ ਜਾਵੇਗੀ...

ਚੰਡੀਗੜ੍ਹ (ਮਨਪ੍ਰੀਤ) : ਸ਼ਹਿਰ ਦੇ ਰਾਸ਼ਨ ਕਾਰਡ ਧਾਰਕਾਂ ਨੂੰ ਫੂਡ ਸਬਸਿਡੀ ਦਾ ਸੁਚਾਰੂ ਲਾਭ ਦੇਣ ਲਈ ਇਕ ਜੂਨ ਤੋਂ ਵੱਖ-ਵੱਖ ਕਮਿਊਨਿਟੀ ਸੈਂਟਰਾਂ ’ਚ ਵਿਸ਼ੇਸ਼ ਕੈਂਪ ਲਾਏ ਜਾ ਰਹੇ ਹਨ। ਇਨ੍ਹਾਂ ਕੈਂਪਾਂ ਦਾ ਮਕਸਦ ਲਾਭਪਾਤਰੀਆਂ ਦੇ ਜ਼ਰੂਰੀ ਵੇਰਵੇ ਜਮ੍ਹਾਂ ਕਰਵਾਉਣਾ ਅਤੇ ਸਬਸਿਡੀ ਪ੍ਰਾਪਤ ਕਰਨ ਲਈ ਲਾਜ਼ਮੀ ਮੋਬਾਇਲ ਐਪਲੀਕੇਸ਼ਨ ਡਾਊਨਲੋਡ ਕਰਵਾਉਣਾ ਹੈ। ਪ੍ਰਸ਼ਾਸਨ ਨੇ ਸਪੱਸ਼ਟ ਕੀਤਾ ਹੈ ਕਿ ਜੋ ਲਾਭਪਾਤਰੀ ਇਹ ਪ੍ਰਕਿਰਿਆ ਪੂਰੀ ਨਹੀਂ ਕਰਨਗੇ, ਉਨ੍ਹਾਂ ਦੀ ਫੂਡ ਸਬਸਿਡੀ ਬੰਦ ਕੀਤੀ ਜਾ ਸਕਦੀ ਹੈ। ਜਾਰੀ ਕੀਤੇ ਵੇਰਵਿਆਂ ਅਨੁਸਾਰ ਕੈਂਪ ਮਲੋਆ, ਮਨੀਮਾਜਰਾ, ਕਜਹੇੜੀ, ਮੌਲੀ ਜਾਗਰਾਂ (ਵਿਕਾਸ ਨਗਰ), ਸੈਕਟਰ 25, ਬੁੜੈਲ (ਭੋਪਾਲ ਸਟੇਡੀਅਮ ਰਾਮਲੀਲਾ ਗਰਾਊਂਡ), ਸੈਕਟਰ 55, ਖੁੱਡਾ ਅਲੀ ਸ਼ੇਰ, ਸੈਕਟਰ 37 ਤੇ ਸੈਕਟਰ 42 ਦੇ ਕਮਿਊਨਿਟੀ ਸੈਂਟਰਾਂ ’ਚ ਲਾਏ ਜਾਣਗੇ।

ਇਹ ਵੀ ਪੜ੍ਹੋ : ਪੰਜਾਬ : ਰਾਸ਼ਨ ਡਿਪੂਆਂ ਤੋਂ ਮੁਫ਼ਤ ਕਣਕ ਲੈਣ ਵਾਲਿਆਂ ਲਈ ਅਹਿਮ ਖ਼ਬਰ, ਡਿਪੂ ਹੋਲਡਰਾਂ ਨੇ ਦਿੱਤੀ ਵੱਡੀ ਚਿਤਾਵਨੀ

ਜਿਨ੍ਹਾਂ ਲਾਭਪਾਤਰੀਆਂ ਨੇ ਸਬਸਿਡੀ ਲਈ ਆਪਣੇ ਮੋਬਾਇਲ ’ਤੇ ਵੇਰਵੇ ਤਾਂ ਜਮ੍ਹਾਂ ਕਰਵਾ ਦਿੱਤੇ ਹਨ ਪਰ ਹਾਲੇ ਤੱਕ ਮੋਬਾਇਲ ਐਪ ਡਾਊਨਲੋਡ ਨਹੀਂ ਕੀਤੀ, ਉਨ੍ਹਾਂ ਨੂੰ ਆਪਣੇ ਆਧਾਰ ਕਾਰਡ ਅਤੇ ਆਧਾਰ ਨਾਲ ਲਿੰਕ ਕੀਤੇ ਮੋਬਾਇਲ ਫੋਨ ਸਮੇਤ ਇਨ੍ਹਾਂ ਕੈਂਪਾਂ ’ਚ ਪਹੁੰਚ ਕੇ ਆਪਣੀ ਪ੍ਰਕਿਰਿਆ ਪੂਰੀ ਕਰਨ ਲਈ ਕਿਹਾ ਗਿਆ ਹੈ। ਇਸ ਦੇ ਨਾਲ ਹੀ ਜਿਨ੍ਹਾਂ ਨੇ ਹਾਲੇ ਤੱਕ ਆਪਣੇ ਵੇਰਵੇ ਬਿਲਕੁਲ ਵੀ ਜਮ੍ਹਾਂ ਨਹੀਂ ਕਰਵਾਏ, ਉਨ੍ਹਾਂ ਨੂੰ ਵੀ ਤੁਰੰਤ ਕੈਂਪਾਂ ’ਚ ਪਹੁੰਚ ਕੇ ਜਾਣਕਾਰੀ ਦੇਣ ਦੀ ਹਦਾਇਤ ਕੀਤੀ ਗਈ ਹੈ।

ਇਹ ਵੀ ਪੜ੍ਹੋ : ਚੋਣਾਂ ਤੋਂ ਪਹਿਲਾਂ ਭਾਜਪਾ ਦੀ ਵੱਡੀ ਰਣਨੀਤੀ, ਰਵਨੀਤ ਬਿੱਟੂ ਨੂੰ ਲੈ ਕੇ ਵੱਡਾ ਫ਼ੈਸਲਾ ਲੈਣ ਦੀ ਤਿਆਰੀ 'ਚ ਪਾਰਟੀ

ਇਸ ਤੋਂ ਇਲਾਵਾ ਢਾਹੀਆਂ ਗਈਆਂ ਕਲੋਨੀਆਂ ਜਿਵੇਂ ਜਨਤਾ ਕਾਲੋਨੀ (ਸੈਕਟਰ 25), ਸੰਜੈ ਕਾਲੋਨੀ (ਇੰਡਸਟਰੀਅਲ ਏਰੀਆ, ਫੇਜ਼-1) ਤੇ ਕਾਲੋਨੀ ਨੰਬਰ 4 ਆਦਿ ਦੇ ਰਾਸ਼ਨ ਕਾਰਡ ਧਾਰਕ ਆਪਣੇ ਮੌਜੂਦਾ ਰਿਹਾਇਸ਼ੀ ਸਥਾਨ ਦੇ ਸਭ ਤੋਂ ਨੇੜਲੇ ਕੈਂਪ ’ਚ ਜਾ ਕੇ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਸਬਸਿਡੀ ਪ੍ਰਾਪਤ ਕਰਨ ਲਈ ‘ਪੀ.ਐੱਨ.ਬੀ. ਡਿਜੀਟਲ ਰੂਪੀ’ ਐਪ ਡਾਊਨਲੋਡ ਕਰਨਾ ਲਾਜ਼ਮੀ ਬਣਾਇਆ ਗਿਆ ਹੈ, ਇਸ ਨੂੰ ਲਾਭਪਾਤਰੀ ਗੂਗਲ ਪਲੇਅ ਸਟੋਰ ਜਾਂ ਐਪਲ ਐਪ ਸਟੋਰ ਤੋਂ ਵੀ ਡਾਊਨਲੋਡ ਕਰ ਸਕਦੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:-
 https://whatsapp.com/channel/0029Va94hsaHAdNVur4L170e

 


author

Babita

Content Editor

Related News