ਐਪਲ ਦੀ ਟੱਕਰ 'ਚ ਰੀਅਲਮੀ ਨੇ ਭਾਰਤ 'ਚ ਲਾਂਚ ਕੀਤੇ ਸਸਤੇ ਵਾਇਰਲੈੱਸ ਈਅਰਬਡ

Monday, May 25, 2020 - 05:28 PM (IST)

ਐਪਲ ਦੀ ਟੱਕਰ 'ਚ ਰੀਅਲਮੀ ਨੇ ਭਾਰਤ 'ਚ ਲਾਂਚ ਕੀਤੇ ਸਸਤੇ ਵਾਇਰਲੈੱਸ ਈਅਰਬਡ

ਗੈਜੇਟ ਡੈਸਕ— ਰੀਅਲਮੀ ਨੇ ਭਾਰਤ 'ਚ ਆਪਣੇ ਬਡਸ ਏਅਰ ਨੀਓ ਈਅਰਫੋਨ ਲਾਂਚ ਕਰ ਦਿੱਤੇ ਹਨ। ਕੰਪਨੀ ਨੇ ਆਪਣੇ ਵਾਅਦੇ ਮੁਤਾਬਕ, ਦੇਸ਼ 'ਚ ਦੂਜੀ ਪੀੜ੍ਹੀ ਦੇ ਵਾਇਰਲੈੱਸ ਈਅਰਫੋਨ ਸੋਮਵਾਰ ਨੂੰ ਪੇਸ਼ ਕੀਤੇ। ਰੀਅਲਮੀ ਬਡਸ ਏਅਰ ਨੀਓ 'ਚ ਡਾਇਨਮਿਕ ਬੇਸ, ਬਲੂਟੂਥ 5.0 ਸੁਪੋਰਟ ਵਰਗੀਆਂ ਖੂਬੀਆਂ ਹਨ। ਕੰਪਨੀ ਦਾ ਕਹਿਣਾ ਹੈ ਕਿ ਇਸ ਵਿਚ ਲੋ-ਲੇਟੈਂਸੀ ਗੇਮਿੰਗ ਮੋਡ ਮਿਲੇਗਾ। ਰੀਅਲਮੀ ਦੇ ਨਵੇਂ ਬਡਸ ਏਅਰ ਨੀਓ 'ਚ ਟੱਚ ਕੰਟਰੋਲ ਦਿੱਤੇ ਗਏ ਹਨ। ਬਡਸ ਏਅਰ ਦੀ ਤਰ੍ਹਾਂ ਹੀ ਨਵੇਂ ਈਅਰਫੋਨਜ਼ ਵੀ ਸੈਮੀ-ਓਪਨ ਡਿਜ਼ਾਈਨ ਦੇ ਨਾਲ ਆਉਂਦੇ ਹਨ। ਕੰਪਨੀ ਦਾ ਦਾਅਵਾ ਹੈ ਕਿ ਇਕ ਵਾਰ ਚਾਰਜ ਹੋਣ 'ਤੇ ਕੇਸ ਦੇ ਨਾਲ ਈਅਰਫੋਨਜ਼ ਨਾਲ 17 ਘੰਟਿਆਂ ਤਕ ਦਾ ਬੈਟਰੀ ਬੈਕਅਪ ਮਿਲੇਗਾ ਅਤੇ ਸਟੈਂਡਅਲੋਨ ਬੈਟਰੀ ਲਾਈਫ 3 ਘੰਟੇ ਹੈ। 

PunjabKesari

ਰੀਅਲਮੀ ਬਡਸ ਏਅਰ ਨੀਓ ਦੀਆਂ ਖੂਬੀਆਂ
ਐਂਡਰਾਇਡ ਅਤੇ ਆਈ.ਓ.ਐੱਸ. ਡਿਵਾਈਸਿਜ਼ ਨਾਲ ਕੁਨੈਕਟ ਕਰਨ ਲਈ ਬਲੂਟੁੱਥ 5.0

13 ਐੱਮ.ਐੱਮ. ਡਰਾਈਵਰ ਅਤੇ ਐੱਲ.ਸੀ.ਪੀ. ਆਧੁਨਿਕ ਮਲਟੀ-ਲੇਅਰ ਕੰਪੋਜਿਟ

ਕਾਲ ਕੰਟਰੋਲ, ਟ੍ਰੈਕ ਚੇਂਜ, ਗੂਗਲ ਅਸਿਸਟੈਂਟ ਲਈ ਟੱਚ ਕੰਟਰੋਲ

119.2 ਐੱਮ.ਐੱਸ. ਲੋ-ਲੇਟੈਂਸੀ ਗੇਮਿੰਗ ਮੋਡ ਲਈ ਆਰ-1 ਚਿੱਪ



ਰੀਅਲਮੀ ਦੇ ਨਵੇਂ ਬਡਸ ਏਅਰ ਨੀਓ ਦੇ ਇਕ ਹੈੱਡਸੈੱਟ ਦਾ ਭਾਰ 4.1 ਗ੍ਰਾਮ ਹੈ। ਇਹ ਚਿੱਟੇ, ਹਰੇ ਅਤੇ ਲਾਲ ਰੰਗ 'ਚ ਆਉਂਦੇ ਹਨ। ਕੀਮਤ ਦੀ ਗੱਲ ਕਰੀਏ ਤਾਂ ਇਨ੍ਹਾਂ ਨੂੰ 2,999 ਰੁਪਏ 'ਚ ਲਾਂਚ ਕੀਤਾ ਗਿਆ ਹੈ। ਚਿੱਟੇ ਰੰਗ 'ਚ ਇਸ ਨੂੰ ਖਰੀਦਣ ਦੇ ਇੱਛੁਕ ਲੋਕ ਸੋਮਵਾਰ ਨੂੰ ਫਲਿਪਕਾਰਟ ਅਤੇ ਰੀਅਲਮੀ ਡਾਟ ਕਾਮ ਤੋਂ ਇਸ ਨੂੰ ਦੁਪਹਿਰ ਨੂੰ 3 ਵਜੇ ਖਰੀਦ ਸਕਦੇ ਹਨ। ਹੇਟ-ਟੂ-ਵੇਟ ਸੇਲ 'ਚ ਇਸ ਨੂੰ ਸੀਮਤ ਗਿਣਤੀ 'ਚ ਵਿਕਰੀ ਲਈ ਮੁਹੱਈਆ ਕਰਵਾਇਆ ਜਾਵੇਗਾ। ਕੰਪਨੀ ਦਾ ਕਹਿਣਾ ਹੈ ਕਿ ਦੂਜੇ ਰੰਗ ਵੀ ਜਲਦੀ ਹੀ ਵਿਕਰੀ ਲਈ ਮੁਹੱਈਆ ਕਰਵਾ ਦਿੱਤੇ ਜਾਣਗੇ। ਇਸ ਤੋਂ ਇਲਾਵਾ ਇਨ੍ਹਾਂ ਨੂੰ ਜਲਦੀ ਹੀ ਆਫਲਾਈਨ ਸਟੋਰਾਂ ਤੋਂ ਵੀ ਖਰੀਦਿਆ ਜਾ ਸਕੇਗਾ।


author

Rakesh

Content Editor

Related News