Realme Watch S ਦਾ ਨਵਾਂ ਮਾਡਲ ਲਾਂਚ, ਜਾਣੋ ਕੀਮਤ

06/05/2021 4:58:07 PM

ਗੈਜੇਟ ਡੈਸਕ– ਰੀਅਲਮੀ ਨੇ ਆਪਣੀ Realme Watch S ਸਮਾਰਟਵਾਚ ਦਾ ਨਵਾਂ ਸਿਲਵਰ ਕਲਰ ਵੇਰੀਐਂਟ ਲਾਂਚ ਕੀਤਾ ਹੈ। ਰੀਅਲਮੀ ਦੀ ਇਸ ਸਮਾਰਟਵਾਚ ਨੂੰ ਪਿਛਲ ਸਾਲ ਦਸੰਬਰ ’ਚ ਲਾਂਚ ਕੀਤਾ ਗਿਆ ਸੀ। ਲਾਂਚ ਤੋਂ ਹੁਣ ਤਕ ਇਹ ਵਾਚ ਬਲੈਕ ਕਲਰ ਬਾਡੀ ’ਚ ਉਪਲੱਬਧ ਸੀ। ਹਾਲਾਂਕਿ, ਗਾਹਕਾਂ ਕੋਲ ਇਸ ਲਈ ਬ੍ਰਾਊਨ, ਬਲਿਊ ਅਤੇ ਗਰੀਨ ਕਲਰ ਬੈਂਡ ਦੇ ਆਪਸ਼ਨ ਸਨ। ਨਾਲ ਹੀ ਵੀਗਨ ਲੈਦਰ ਸਟ੍ਰੈਪ ਦਾ ਵੀ। Realme Watch S ਦੇ ਇਸ ਨਵੇਂ ਵੇਰੀਐਂਟ ਦੀ ਸੇਲ 7 ਜੂਨ ਤੋਂ ਹੋਵੇਗੀ। ਗਾਹਕ ਇਸ ਨੂੰ ਫਲਿਪਕਾਰਟ ਅਤੇ ਰੀਅਲਮੀ ਸਟੋਰ ਤੋਂ ਖ਼ਰੀਦ ਸਕਣਗੇ। ਇਸ ਨਵੇਂ ਵੇਰੀਐਂਟ ਦੀ ਕੀਮਤ 4,999 ਰੁਪਏ ਰੱਖੀ ਗਈ ਹੈ। ਨਵੇਂ ਵੇਰੀਐਂਟ ’ਚ ਕਲਰ ਚੇਂਜ ਤੋਂ ਇਲਾਵਾ ਬਾਕੀ ਦੇ ਫੀਚਰਜ਼ ਪਹਿਲਾਂ ਵਰਗੀ ਹੀ ਰਹਿਣਗੇ। 

PunjabKesari

Realme Watch S ਦੇ ਫੀਚਰਜ਼
ਇਸ ਵਾਚ ’ਚ 600 ਨਿਟਸ ਪੀਕ ਬ੍ਰਾਈਟਨੈੱਸ ਨਾਲ 1.3 ਇੰਚ (360x360 ਪਿਕਸਲ) ਸਰਕੁਲਰ ਡਿਸਪਲੇਅ ਦਿੱਤੀ ਗਈ ਹੈ। ਇਹ ਵਾਚ ਆਟੋ ਬ੍ਰਾਈਟਨੈੱਸ ਫੀਚਰ ਨਾਲ ਆਉਂਦੀ ਹੈ। ਨਾਲ ਹੀ ਡਿਸਪਲੇਅ ’ਚ ਪ੍ਰੋਟੈਕਸ਼ਨ ਲਈ 2.5ਡੀ ਕਰਵਡ ਕਾਰਨਿੰਗ ਗੋਰਿਲਾ ਗਲਾਸ 3 ਦੀ ਸੁਪੋਰਟ ਵੀ ਮਿਲਦੀ ਹੈ। ਰੀਅਲ ਦੀ ਇਹ ਵਾਚ 16 ਸਪੋਰਟਸ ਮੋਡਸ ਨਾਲ ਆਉਂਦੀ ਹੈ। ਕੰਪਨੀ ਦੇ ਦਾਅਵੇ ਮੁਤਾਬਕ, ਇਸ ਨੂੰ ਸਿੰਗਲ ਚਾਰਜ ’ਚ 15 ਦਿਨਾਂ ਤਕ ਚਲਾਇਆ ਜਾ ਸਕਦਾ ਹੈ। 

ਇਸ ਵਾਚ ਨੂੰ 0 ਤੋਂ 100 ਫੀਸਦੀ ਚਾਰਜ ਹੋਣ ਲਈ ਦੋ ਘੰਟਿਆਂ ਦਾ ਸਮਾਂ ਲਗਦਾ ਹੈ। ਇਸ ਵਿਚ 100 ਤੋਂ ਜ਼ਿਆਦਾ ਵਾਚ ਫੇਸ ਮਿਲਦੇ ਹਨ। ਰੀਅਲ ਟਾਈਮ ਹਾਰਟ ਰੇਟ ਮਾਨੀਟਰਿੰਗ ਲਈ ਇਸ ਵਿਚ ਪੀ.ਪੀ.ਜੀ. ਸੈਂਸਰ ਮੌਜੂਦ ਹੈ। ਨਾਲ ਹੀ ਬਲੱਡ ਆਕਸੀਜਨ ਲੈਵਲ ਚੈੱਕ ਕਰਨ ਲਈ ਇਸ ਵਿਚ SpO2 ਸੈਂਸਰ ਵੀ ਮਿਲਦਾ ਹੈ। ਨਾਲ ਹੀ Realme Watch S ਸਲੀਪ ਪੈਟਰਨ ’ਤੇ ਟ੍ਰੈਕ ਕਰ ਸਕਦੀ ਹੈ ਅਤੇ ਇਹ ਪੇਅਰਡ ਫੋਨ ’ਤੇ ਨੋਟੀਫਿਕੇਸ਼ਨ ਵੀ ਦਿੰਦੀ ਹੈ। ਇਹ ਵਾਚ ਆਈ.ਪੀ. 68 ਰੇਟਿਟ ਹੈ। ਯਾਨੀ 1.5 ਮੀਟਰ ਤਕ ਵਾਟਰ ਰੈਸਿਸਟੈਂਸ ਦਿੰਦੀ ਹੈ। ਹਾਲਾਂਕਿ, ਇਸ ਨੂੰ ਸਵਿਮਿੰਗ ਲਈ ਇਸਤੇਮਾਲ ਨਹੀਂ ਕੀਤਾ ਜਾ ਸਕਦਾ। 


Rakesh

Content Editor

Related News