ਰੀਅਲਮੀ ਨੇ ਲਾਂਚ ਕੀਤਾ 5G ਸਮਾਰਟਫੋਨ, ਮਿਲੇਗੀ ਦਮਦਾਰ ਬੈਟਰੀ

Friday, Nov 20, 2020 - 01:47 PM (IST)

ਗੈਜੇਟ ਡੈਸਕ– ਰੀਅਲਮੀ ਨੇ 2020 ’ਚ ਲਾਂਚ ਹੋਏ ਆਪਣੇ ਸਮਾਰਟਫੋਨ ਦੀ ਲਿਸਟ ’ਚ ਇਕ ਹੋਰ ਨਾਮ ਜੋੜ ਦਿੱਤਾ ਹੈ। ਕੰਪਨੀ ਨੇ ਆਪਣਾ ਨਵਾਂ 5ਜੀ ਸਮਾਰਟਫੋਨ ਪੇਸ਼ ਕੀਤਾ ਹੈ ਜੋ ਜ਼ਬਰਦਸਤ ਫੀਚਰਜ਼ ਨਾਲ ਆਉਂਦਾ ਹੈ। ਰੀਅਲਮੀ 7 ਦਾ ਨਵਾਂ ਮਾਡਲ 5ਜੀ ਸੁਪੋਰਟ ਨਾਲ ਆਉਂਦਾ ਹੈ। ਇਸ ਫੋਨ ’ਚ 6 ਜੀ.ਬੀ. ਰੈਮ ਅਤੇ 128 ਜੀ.ਬੀ. ਸਟੋਰੇਜ ਮਿਲਦੀ ਹੈ 

ਕੀਮਤ ਤੇ ਉਪਲੱਬਧਤਾ
ਰੀਅਲਮੀ 7 5ਜੀ ਹੈਂਡਸੈੱਟ ਨੂੰ ਅਜੇ ਯੂਰਪੀ ਬਾਜ਼ਾਰ ਲਈ ਉਪਲੱਬਧ ਕਰਵਾਇਆ ਗਿਆ ਹੈ। ਡਿਵਾਈਸ ਦੀ ਕੀਮਤ 279 ਯੂਰੋ (ਕਰੀਬ 24,500 ਰੁਪਏ) ਹੈ। ਫੋਨ ਦੀ ਵਿਕਰੀ ਇਸੇ ਮਹੀਨੇ ਸ਼ੁਰੂ ਹੋ ਜਾਵੇਗੀ।

ਫੀਚਰ
ਰੀਅਲਮੀ 7 ਦੇ 4ਜੀ ਅਤੇ 5ਜੀ ਮਾਡਲ ਦਾ ਡਿਜ਼ਾਇਨ ਇਕ ਸਮਾਨ ਹੈ ਪਰ ਨਵੇਂ 5ਜੀ ਮਾਡਲ ’ਚ ਨੈੱਟਵਰਕ ਸੁਪੋਰਟ ਅਤੇ ਸਕਰੀਨ ਰਿਫ੍ਰੈਸ਼ ਰੇਟ ’ਚ ਬਦਲਾਅ ਹੋਇਆ ਹੈ। ਨਵੇਂ ਰੀਅਲਮੀ 7 5ਜੀ ਹੈਂਡਸੈੱਟ ’ਚ ਡਿਸਪਲੇਅ ਦਾ ਰਿਫ੍ਰੈਸ਼ ਰੇਟ 120 ਹਰਟਜ਼ ਹੈ। ਨਵਾਂ 5ਜੀ ਮਾਡਲ ਮੀਡੀਆਟੈੱਕ ਡਾਈਮੈੰਸਿਟੀ 800U ਚਿਪਸੈੱਟ ਨਾਲ ਆਉਂਦਾ ਹੈ। 

ਦੂਜੇ ਫੀਚਰਜ਼ ਦੀ ਗੱਲ ਕਰੀਏ ਤਾਂ ਫੋਨ ’ਚ 6.5 ਇੰਚ ਦੀ ਫੁਲ ਐੱਚ.ਡੀ. ਸਕਰੀਨ ਮਿਲਦੀ ਹੈ। ਇਸ ਫੋਨ ’ਚ 6 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਦਿੱਤੀ ਗਈ ਹੈ। ਇਨਬਿਲਟ ਸਟੋਰੇਜ ਨੂੰ ਮੈਮਰੀ ਕਾਰਡ ਦੀ ਮਦਦ ਨਾਲ ਵਧਾਇਆ ਵੀ ਜਾ ਸਕਦਾ ਹੈ। ਹੈਂਡਸੈੱਟ ’ਚ ਰੀਅਰ ’ਤੇ ਅਪਰਚਰ ਐੱਫ/1.8 ਦੇ ਨਾਲ 48 ਮੈਗਾਪਿਕਸਲ ਦਾ ਪ੍ਰਾਈਮਰੀ, ਅਪਰਚਰ ਐੱਫ/2.3 ਨਾਲ 8 ਮੈਗਾਪਿਕਸਲ ਦਾ ਅਲਟਰਾ-ਵਾਈਡ ਸੈਂਸਰ ਅਤੇ ਅਪਰਚਰ ਐੱਫ/2.4 ਨਾਲ 2 ਮੈਗਾਪਿਕਸਲ ਸੈਂਸਰ ਦਿੱਤੇ ਗਏ ਹਨ। 

ਰੀਅਲਮੀ 7 5ਜੀ ’ਚ 5,000mAh ਦੀ ਬੈਟਰੀ ਦਿੱਤੀ ਗਈਹੈ। ਹੈਂਡਸੈੱਟ ਦੀ ਬੈਟਰੀ 30 ਵਾਟ ਫਾਸਟ ਵਾਇਰਡ ਚਾਰਜਿੰਗ ਸੁਪੋਰਟ ਕਰਦੀ ਹੈ ਅਤੇ ਇਸ ਨੂੰ ਲੈ ਕੇ ਕੰਪਨੀ ਦਾ ਦਾਅਵਾ ਹੈ ਕਿ 26 ਮਿੰਟ ’ਚ ਬੈਟਰੀ 50 ਫੀਸਦੀ ਤਕ ਚਾਰਜ ਹੋ ਜਾਂਦੀ ਹੈ। 

ਰੀਅਲਮੀ 7 5ਜੀ ਤੋਂ ਇਲਾਵਾ ਕੰਪਨੀ ਨੇ ਬਡਸ ਏਅਰ ਪ੍ਰੋ ਟਰੂ ਵਾਇਰਲੈੱਸ ਈਅਰਬਡਸ ਅਤੇ ਰੀਅਲਮੀ ਵਾਚ ਐੱਸ ਵੀ ਲਾਂਚ ਕੀਤੇ ਹਨ। ਦੱਸ ਦੇਈਏ ਕਿ ਹਾਲ ਹੀ ’ਚ ਕੰਪਨੀ ਦੇ ਇੰਡੀਆ ਅਤੇ ਯੂਰਪ ’ਚ ਸੀ.ਈ.ਓ. ਮਾਧਵ ਸੇਠ ਨੇ ਐਲਾਨ ਕੀਤਾ ਸੀ ਕਿ ਰੀਅਲਮੀ ਐਕਸ 7 ਸੀਰੀਜ਼ ਨੂੰ 5ਜੀ ਸੁਪੋਰਟ ਨਾਲ ਅਗਲੇ ਸਾਲ ਤਕ ਲਾਂਚ ਕੀਤਾ ਜਾਵੇਗਾ। 


Rakesh

Content Editor

Related News