Realme 6i ’ਚ ਹੋਣਗੇ ਜ਼ਬਰਦਸਤ ਫੀਚਰਜ਼, 24 ਜੁਲਾਈ ਨੂੰ ਹੋਵੇਗਾ ਲਾਂਚ
Monday, Jul 20, 2020 - 12:52 PM (IST)

ਗੈਜੇਟ ਡੈਸਕ– ਰੀਅਲਮੀ ਇਸ ਸਾਲ ਤੇਜ਼ੀ ਨਾਲ ਆਪਣੇ ਨਵੇਂ ਸਮਾਰਟਫੋਨ ਲਾਂਚ ਕਰ ਰਹੀ ਹੈ। ਪਿਛਲੇ ਹਫਤੇ ਕੰਪਨੀ ਨੇ ਭਾਰਤ ’ਚ Realme C11 ਨੂੰ ਲਾਂਚ ਕੀਤਾ ਸੀ। ਹੁਣ ਕੰਪਨੀ 24 ਜੁਲਾਈ ਨੂੰ ਦੁਪਹਿਰ 12:30 ਵਜੇ Realme 6i ਨੂੰ ਲਾਂਚ ਕਰਨ ਵਾਲੀ ਹੈ। ਪਿਛਲੇ ਦਿਨੀਂ ਫੋਨ ਨੂੰ ਫਲਿਪਕਾਰਟ ’ਤੇ ਲਾਈਵ ਕੀਤੀ ਗਈ ਇਕ ਮਾਈਕ੍ਰੋਸਾਈਟ ’ਤੇ ਵਿਖਿਆ ਗਿਆ ਸੀ। ਸ਼ੁਰੂਆਤ ’ਚ ਅਜਿਹਾ ਮੰਨਿਆ ਜਾ ਰਿਹਾ ਸੀ ਕਿ ਕੰਪਨੀ ਇਸ ਫੋਨ ਨੂੰ ਰੀਅਲਮੀ ਸੀ11 ਦੇ ਨਾਲ ਹੀ ਲਾਂਚ ਕਰੇਗੀ। ਹਾਲਾਂਕਿ, ਕਿਸੇ ਕਾਰਨ ਕੰਪਨੀ ਨੇ ਇਸ ਦੀ ਲਾਂਚਿੰਗ ਨੂੰ ਟਾਲ ਕੀਤਾ ਸੀ।
ਮਾਧਵ ਸੇਠ ਨੇ ਕੀਤਾ ਟਵੀਟ
ਰੀਅਲਮੀ ਇੰਡੀਆ ਦੇ ਸੀ.ਈ.ਓ. ਮਾਧਵ ਸੇਠ ਨੇ ਕੱਲ੍ਹ ਯਾਨੀ ਐਤਵਾਰ ਨੂੰ ਟਵੀਟ ਕਰਕੇ Realme 6i ਦੇ ਲਾਂਚ ਦਾ ਸੰਕੇਤ ਦਿੱਤਾ ਸੀ ਅਤੇ ਅੱਜ ਕੰਪਨੀ ਨੇ ਇਸ ਦੇ ਲਾਂਚ ਡਿਟੇਲ ਪੋਸਟਰ ਨੂੰ ਰਿਲੀਜ਼ ਕਰ ਦਿੱਤਾ ਹੈ।
ਸੇਠ ਦੇ ਟਵੀਟ ਤੋਂ ਪਤਾ ਚਲਦਾ ਹੈ ਕਿ ਕੰਪਨੀ ਆਪਣੀ ਰੀਅਲਮੀ 6-ਸੀਰੀਜ਼ ’ਚ ਕੁਝ ਨਵੇਂ ਅਤੇ ਪਾਵਰਫੁਲ ਸਮਾਰਟਫੋਨ ਜੋੜਨ ਵਾਲੀ ਹੈ।
With the love & trust of so many users I can proudly say that #realme6series is the most trusted smartphone series in the mid-range segment!#realme6 - 4.4/5⭐️#realme6Pro - 4.5/5⭐️
— Madhav (@MadhavSheth1) July 19, 2020
Expanding this series soon with another powerful addition! pic.twitter.com/L5JkamjzXY
15 ਹਜ਼ਰ ਰੁਪਏ ਤੋਂ ਘੱਟ ਹੋ ਸਕਦੀ ਹੈ ਕੀਮਤ
ਫਲਿਪਕਾਰਟ ਲਿਸਟਿੰਗ ’ਚ ਦੱਸਿਆ ਗਿਆ ਸੀ ਕਿ Realme 6i ਸਮਾਰਟਫੋਨ 15 ਹਜ਼ਾਰ ਰੁਪਏ ਤੋਂ ਘੱਟ ਦੀ ਕੀਮਤ ’ਚ ਆਵੇਗਾ। ਇਸ ਤੋਂ ਇਲਾਵਾ ਫੋਨ ’ਚ90Hz ਦੇ ਰਿਫ੍ਰੈਸ਼ ਰੇਟ ਨਾਲ ਪੰਚ-ਹੋਲ ਡਿਸਪਲੇਅ, ਸਾਈਟ ਫੇਸਿੰਗ ਫਿੰਗਰਪ੍ਰਿੰਟ ਸਕੈਨਰ ਦੇ ਨਾਲ ਹੇਲੀਓ G90T ਪ੍ਰੋਸੈਸਰ ਅਤੇ ਕਵਾਡ ਕੈਮਰਾ ਸੈੱਟਅਪ ਵਰਗੇ ਫੀਚਰਜ਼ ਹੋਣ ਦੀ ਗੱਲ ਕਹੀ ਗਈ ਸੀ। ਹਾਲ ਹੀ ’ਚ ਆਈਆਂ ਕੁਝ ਹੋਰ ਰਿਪੋਰਟਾਂ ’ਚ ਦਾਅਵਾ ਕੀਤਾ ਗਿਆ ਹੈ ਕਿ ਕੰਪਨੀ ਮਈ ’ਚ ਯੂਰਪ ’ਚ ਲਾਂਚ ਹੋਏ Realme 6s ਨੂੰ ਭਾਰਤ ’ਚ Realme 6i ਦੇ ਤੌਰ ’ਤੇ ਲਾਂਚ ਕਰ ਸਕਦੀ ਹੈ।
Realme 6s ਦੇ ਫੀਚਰਜ਼
Realme 6s ’ਚ 6.5 ’ਚ ਦੀ IPS LCD ਡਿਸਪਲੇਅ ਦਿੱਤੀ ਗਈ ਹੈ ਜੋ 90Hz ਦੇ ਰਿਫ੍ਰੈਸ਼ ਰੇਟ ਨਾਲ ਆਉਂਦਾ ਹੈ। ਫੋਨ ਦੇ 1080x2340 ਪਿਕਸਲ ਰੈਜ਼ੋਲਿਊਸ਼ਨ ਵਾਲੀ ਫੁਲ ਐੱਚ.ਡੀ. ਪਲੱਸ ਡਿਸਪਲੇਅ ਹੈ। 4 ਜੀ.ਬੀ. LPDDR4x RAM ਅਤੇ 64 ਜੀ.ਬੀ. ਦੇ UFS 2.1 ਸਟੋਰੇਜ ਵਾਲੇ ਇਸ ਫੋਨ ’ਚ ਮੀਡੀਆਟੈੱਕ ਹੇਲੀਓ G90T ਪ੍ਰੋਸੈਸਰ ਲੱਗਾ ਹੈ। ਫੋਨ ਐਂਡਰਾਇਡ 10 ’ਤੇ ਬੇਸਡ ਰੀਅਲਮੀ UI ’ਤੇ ਕੰਮ ਕਰਦਾ ਹੈ।
ਫੋਟੋਗ੍ਰਾਫੀ ਲਈ ਫੋਨ ’ਚ ਕਵਾਡ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਇਸ ਵਿਚ 48 ਮੈਗਾਪਿਕਸਲ ਦੇ ਪ੍ਰਾਈਮਰੀ ਕੈਮਰੇ ਨਾਲ ਇਕ 8 ਮੈਗਾਪਿਕਸਲ, ਦੋ 2 ਮੈਗਾਪਿਕਸਲ ਦੇ ਕੈਮਰੇ ਲੱਗੇ ਹਨ। ਫੋਨ ਨੂੰ ਪਾਵਰ ਦੇਣ ਲਈ ਇਸ ਵਿਚ 4,300mAh ਦੀ ਬੈਟਰੀ ਲੱਗੀ ਹੈ ਜੋ 30 ਵਾਟ ਦੇ ਫਾਸਟ ਚਾਰਜਿੰਗ ਸੁਪੋਰਟ ਨਾਲ ਆਉਂਦੀ ਹੈ।