8GB ਰੈਮ ਤੇ ਸਨੈਪਡ੍ਰੈਗਨ 660 ਪ੍ਰੋਸੈਸਰ ਨਾਲ ਆਨਲਾਈਨ ਲਿਸਟ ਹੋਇਆ Realme 2 Pro
Sunday, Sep 23, 2018 - 04:39 PM (IST)

ਗੈਜੇਟ ਡੈਸਕ— 21 ਸਤੰਬਰ ਨੂੰ ਰੀਅਲਮੀ 2 ਪ੍ਰੋ ਸਮਾਰਟਫੋਨ ਦੀ ਇਕ ਲੀਕ ਅਨਬਾਕਸਿੰਗ ਵੀਡੀਓ ਦੇਖੀ ਗਈ ਸੀ ਜਿਸ ਵਿਚ ਸਮਾਰਟਫੋਨ ਦੇ ਬਾਕਸ 'ਚ ਮੌਜੂਦ ਕੰਟੈਂਟ ਅਤੇ ਸਮਾਰਟਫੋਨ ਦਾ ਡਿਜ਼ਾਈਨ ਦਿਸ ਰਿਹਾ ਸੀ। ਹੁਣ 27 ਸਤੰਬਰ ਦੇ ਲਾਂਚ ਤੋਂ ਪਹਿਲਾਂ ਸਮਾਰਟਫੋਨ ਗੀਕਬੈਂਚ ਲਿਸਟਿੰਗ 'ਤੇ ਦੇਖਿਆ ਗਿਆ ਹੈ । ਇਸ ਲਿਸਟਿੰਗ 'ਚ ਇਸ ਤੇ ਕੁਝ ਮੁਖ ਸਪੈਸੀਫਿਕੇਸ਼ਨ ਅਤੇ ਫੀਚਰਸ ਦੇਖੇ ਗਏ ਹਨ।
91Mobiles ਦੁਆਰਾ ਦੇਖੇ ਗਏ ਰੀਅਲਮੀ 2 ਪ੍ਰੋ ਨੂੰ ਮਾਡਲ ਨੰਬਰ ਓਪੋ RMX 1807 ਦੇ ਨਾਂ ਨਾਲ ਲਿਸਟ ਕੀਤਾ ਗਿਆ ਹੈ। ਲਿਸਟਿੰਗ ਮੁਤਾਬਕ, ਸਮਾਰਟਫੋਨ ਨੇ ਸਿੰਗਲ ਕੋਰ ਟੈਸਟ 'ਚ 1,452 ਪੁਆਇੰਟ ਅਤੇ ਮਲਟੀ ਕੋਰ ਟੈਸਟ 'ਚ 5,511 ਪੁਆਇੰਟ ਰਜਿਸਟਰ ਕੀਤੇ ਹਨ। ਰੀਅਲਮੀ ਦੇ ਸੀ.ਈ.ਓ. Madhav Seith ਨੇ ਪਹਿਲਾਂ ਹੀ ਖੁਲਾਸਾ ਕਰ ਦਿੱਤਾ ਹੈ ਕਿ ਸਮਾਰਟਫੋਨ ਸਨੈਪਡ੍ਰੈਗਨ 660 ਆਕਟਾ-ਕੋਰ ਐੱਸ.ਓ.ਸੀ. ਦੇ ਨਾਲ ਆਏਗਾ ਅਤੇ ਲਿਸਟਿੰਗ 'ਚ ਵੀ ਇਹ ਗੱਲ ਕਨਫਰਮ ਹੁੰਦੀ ਹੈ। ਇਥੇ ਦਿਲਚਸਪ ਗੱਲ ਇਹ ਹੈ ਕਿ ਇਹ 8 ਜੀ.ਬੀ. ਰੈਮ ਦੇ ਨਾਲ ਆਏਗਾ, ਅਤੇ ਐਂਡਰਾਇਡ 8.1 ਓਰੀਓ ਆਪਰੇਟਿੰਗ ਸਿਸਟਮ 'ਤੇ ਕੰਮ ਕਰੇਗਾ।
ਰੀਅਲਮੀ 1 ਗਲਾਸ ਬੈਕ, ਡਾਇਮੰਡ ਫਿਨਿਸ਼ ਅਤੇ 6 ਜੀ.ਬੀ. ਰੈਮ ਨਾਲ ਆਉਣ ਵਾਲੇ ਸਭ ਤੋਂ ਕਿਫਾਇਤੀ ਸਮਾਰਟਫੋਨਸ 'ਚੋਂ ਇਕ ਸੀ। ਰੀਅਲਮੀ 2 ਪ੍ਰੋ ਦੀ ਕੀਮਤ ਵੀ 20,000 ਰੁਪਏ ਤੋਂ ਘੱਟ ਹੋਣ ਦੀ ਉਮੀਦ ਹੈ। ਇਹ 8 ਜੀ.ਬੀ. ਰੈਮ ਨਾਲ ਆਉਣ ਵਾਲੇ ਸਮਾਰਟਫੋਨਸ 'ਚ ਪਹਿਲਾ ਸਮਾਰਟਫੋਨ ਹੋ ਸਕਦਾ ਹੈ। ਇਸ ਦੌਰਾਨ ਫਲਿਪਕਾਰਟ ਨੇ ਰੀਅਲਮੀ 2 ਪ੍ਰੋ ਲਈ ਇਕ ਟੀਜ਼ਰ ਪੇਜ ਬਣਾਇਆ ਹੈ ਜਿਸ ਦਾ ਮਤਲਬ ਹੈ ਕਿ ਸਮਾਰਟਫੋਨ ਈ-ਕਾਮਰਸ ਸਾਈਟ ਫਲਿਪਕਾਰਟ ਲਈ ਐਕਸਕਲੂਜ਼ਿਵ ਹੋਵੇਗਾ।
ਇਸ ਤੋਂ ਇਲਾਵਾ ਰੀਅਲਮੀ 2 ਪ੍ਰੋ 'ਚ ਲਗਭਗ 91 ਫੀਸਦੀ ਸਕਰੀਨ-ਟੂ-ਬਾਡੀ ਰੇਸ਼ੀਓ ਦੇ ਨਾਲ ਇਕ ਨੌਚ ਹੋਵੇਗੀ। ਸਕਰੀਨ ਦਾ ਸਾਈਜ਼ 6.3-ਇੰਚ ਹੋਣ ਦੀ ਉਮੀਦ ਹੈ, ਜਿਸ ਵਿਚ ਫੁੱਲ-ਐੱਚ.ਡੀ. ਪਲੱਸ 2340x1080 ਪਿਕਸਲ ਰੈਜ਼ੋਲਿਊਸ਼ਨ ਹੋਵੇਗਾ।