ਇਸ ਕੰਪਿਊਟਰ ਦੀ ਕੀਮਤ ਹੈ ਸਿਰਫ 333 ਰੁਪਏ

11/26/2015 7:35:14 PM

ਜਲੰਧਰ— ਕੁਝ ਸਾਲਾਂ ''ਚ, ਰਾਸਪਬੇਰੀ ਪਾਈ ਫਾਊਂਡੇਸ਼ਨ ਨੇ ਯੂਨੀਵਰਸਿਟੀਜ਼ ਅਤੇ ਸ਼ੌਕਿਨਾਂ ਲਈ ਆਪਣੇ ਸਸਤੇ ਬੋਰਡਸ ਨਾਲ ਖੁਦ ਨੂੰ DIY ਕੰਪਿਊਟਿੰਗ ਪ੍ਰਾਜੈਕਟਸ ਬਣਾਉਣ ਦੇ ਕਾਬਿਲ ਬਣਾਇਆ ਹੈ ਪਰ ਇਸ ਦਾ ਅਰਥ ਇਹ ਨਹੀਂ ਹੈ ਕਿ ਕੰਪਨੀ ਇਥੇ ਹੀ ਰੁੱਕ ਰਹੀ ਹੈ। ਹੁਣ ਕੰਪਨੀ ਨੇ ਇਕ ਨਵਾਂ ਪ੍ਰੋਗਰਾਮੇਬਲ ਕੰਪਿਊਟਿੰਗ ਬੋਰਡ ਰਾਸਪਬੇਰੀ ਪਾਈ ਜ਼ੀਰੋ ਪੇਸ਼ ਕੀਤਾ ਹੈ ਜਿਸ ਦੀ ਕੀਮਤ ਸਿਰਫ 5 ਡਾਲਰ (333 ਰੁਪਏ) ਹੈ। 
ਰਾਸਪਬੇਰੀ ਪਾਈ ਜ਼ੀਰੋ ''ਚ ਬ੍ਰਾਡਕਾਮ ਬੀ.ਸੀ.ਐੱਮ 835 ਐਪਲੀਕੇਸ਼ਨ ਪ੍ਰੋਸੈਸਰ (1 ਗੀਗਾਹਰਟਜ਼ ਏ.ਆਰ.ਐੱਸ 11 ਕੋਰ), 512 ਐੱਮ.ਬੀ. ਰੈਮ, ਮਾਈਕ੍ਰੋ ਐੱਸ.ਡੀ. ਕਾਰਡ ਸਲਾਟ, 1080 ਪਿਕਸਲ ਸਪੋਰਟ ਵਾਲੀ ਮਿਨੀ ਐੱਚ.ਡੀ.ਐੱਮ.ਆਈ. ਸਾਕੇਟ, ਮਾਈਕ੍ਰੋ ਯੂ.ਐੱਸ.ਬੀ. ਸਾਕੇਟ ਦਿੱਤੀ ਗਈ ਹੈ। ਕ੍ਰੈਡਿਟ ਕਾਰਡ ਤੋਂ ਵੀ ਛੋਟਾ ਇਹ ਕੰਪਿਊਟਰ ਰਾਸਪਬੇਰੀ ਪਾਈ ਦੀ ਪਹੀਲ ਚਿਪ ਤੋਂ 40 ਫੀਸਦੀ ਤੇਜ਼ ਹੈ।ਇਸਨੂੰ ਬਣਾਉਣ ਵਾਲਿਆਂ ਦਾ ਕਹਿਣਾ ਹੈ ਕਿ ਇਹ Raspbian ''ਤੇ ਚੱਲਦਾ ਹੈ ਜੋ Linux ਆਪ੍ਰੇਟਿੰਗ ਸਿਸਟਮ ਦਾ ਇਕ ਵਰਜਨ ਹੈ ਜਿਸ ਨੂੰ ਰਾਸਪਬੇਰੀ ਪਾਈ ਦੁਆਰਾ ਆਪਟੀਮਾਈਜ਼ ਕੀਤਾ ਗਿਆ ਹੈ। ਇਸ ਵਿਚ ਕੋਈ ਸਟੈਂਡਰਡ ਯੂ.ਐੱਸ.ਬੀ. ਅਤੇ ਈਥਰਨੈੱਟ ਪੋਰਟ ਨਹੀਂ ਹੈ ਇਸ ਲਈ ਇਸ ਨੂੰ ਇਸਤੇਮਾਲ ਕਰਨ ਵਾਲੇ ਨੂੰ ਬਾਹਰੀ ਉਪਕਰਣਾਂ ਅਤੇ ਨੈੱਟਵਰਕਿੰਗ ਨਾਲ ਕਨੈੱਕਟ ਕਰਨ ਲਈ ਪਾਵਰਡ ਯੂ.ਐੱਸ.ਬੀ. ਹੱਬ ਖਰੀਦਣਾ ਪਵੇਗਾ। 
ਰਾਸਪਬੇਰੀ ਪਾਈ ਜ਼ੀਰੋ ਯੂ.ਕੇ. ਅਤੇ ਯੂ.ਐੱਸ. ''ਚ ਤਾਂ ਉਪਲੱਬਧ ਹੈ ਪਰ ਭਾਰਤ ''ਚ ਇਸ ਸਸਤੇ ਕੰਪਿਊਟਿੰਗ ਚਿਪ ਦੇ ਆਉਣ ਦੀ ਫਿਲਹਾਲ ਕੋਈ ਜਾਣਕਾਰੀ ਨਹੀਂ ਹੈ।


Related News