Quantum ਨੇ ਨਵਾਂ ਬਲੂਟੁੱਥ ਸਪੀਕਰ ਭਾਰਤ ''ਚ ਕੀਤਾ ਲਾਂਚ

03/18/2018 2:45:14 PM

ਜਲੰਧਰ-ਮੋਬਾਇਲ ਐਕਸੈਸਰੀਜ਼ ਬਣਾਉਣ ਵਾਲੀ ਕੰਪਨੀ Quantum ਨੇ ਭਾਰਤੀ ਬਾਜ਼ਾਰ 'ਚ ਆਪਣਾ ਨਵਾਂ QHM 6333 ਬਲੂਟੁੱਥ ਸਪੀਕਰ ਲਾਂਚ ਕਰ ਦਿੱਤਾ ਹੈ। ਇਹ ਡਿਵਾਈਸ ਆਊਟਡੋਰ 'ਚ ਬਲੂਟੁੱਥ ਕੁਨੈਕਟੀਵਿਟੀ 10 ਮੀਟਰ ਤੱਕ ਦੇ ਸਕਦਾ ਹੈ। 

 

ਸਪੈਸੀਫਿਕੇਸ਼ਨ-
ਇਸ ਡਿਵਾਈਸ 'ਚ ਦੋ 4W ਐਮਪਲੀਫਾਇਰ ਦਿੱਤੇ ਗਏ ਹਨ ਅਤੇ ਇਨਬਿਲਟ ਐਂਟੀਨਾ ਨਾਲ FM ਟਿਊਨਰ ਦੀ ਸਪੋਰਟ ਮੌਜੂਦ ਹੈ। ਇਸ ਬਲੂਟੁੱਥ ਸਪੀਕਰ 'ਚ TF ਕਾਰਡ, AUX ਅਤੇ ਮੈਮਰੀ ਕਾਰਡ ਆਦਿ ਫੀਚਰਸ ਦਿੱਤੇ ਗਏ ਹਨ। ਡਿਵਾਈਸ 'ਚ 2,000mAh ਦੀ ਬੈਟਰੀ ਦਿੱਤੀ ਗਈ ਹੈ, ਜੋ ਕਿ 12 ਘੰਟੇ ਤੱਕ ਪਲੇਅ ਟਾਈਮ ਦਿੰਦੀ ਹੈ। ਇਸ ਤੋਂ ਇਲਾਵਾ ਇਸ ਬਲੂਟੁੱਥ ਸਪੀਕਰ ਡਿਊਲ ਮੋਡ ਪਾਵਰ ਸਪਲਾਈ, ਆਉਟਡੋਰ ਮੋਡ ਲਾਂਗ ਰੇਂਜ ਆਡੀਓ , ਇਨਡੋਰ ਮੋਡ ਡੀਪ ਅਤੇ ਵਧੀਆ ਸਾਊਂਡ ਪ੍ਰਦਾਨ ਕਰਦਾ ਹੈ।  

 

ਕੀਮਤ ਅਤੇ ਉਪਲੱਬਧਤਾ-
ਇਹ ਬਲੂਟੁੱਥ ਸਪੀਕਰ ਡਾਰਕ ਵੁਡਨ, ਲਾਈਟ ਵੁਡਨ ਅਤੇ ਬਲੈਕ ਸਿਲਵਰ ਸ਼ੇਡਜ਼ 'ਚ ਆਵੇਗਾ , ਜਿਸ 'ਚ ਯੂਨੀਫਾਈਡ ਬਲੈਕ ਕਲਰ ਹੈ। ਇਸ ਸਪੀਕਰ ਨੂੰ 1,350 ਰੁਪਏ ਦੀ ਕੀਮਤ ਨਾਲ ਦੇਸ਼ ਭਰ ਦੇ ਸਾਰੇ ਸਟੋਰਾਂ 'ਤੇ ਖਰੀਦਣ ਲਈ ਉਪਲੱਬਧ ਹੋਵੇਗਾ।


Related News